ਸਰਦੂਲਗੜ੍ਹ : ਪੰਜਾਬ 'ਚ ਲਗਾਤਾਰ ਪਏ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਅਤੇ ਪਿੰਡਾਂ, ਸ਼ਹਿਰਾਂ 'ਚ ਨੱਕੋ-ਨੱਕ ਪਾਣੀ ਭਰ ਗਿਆ। ਇਸ ਦੌਰਾਨ ਰਿਸ਼ਤਿਆਂ ਦਾ ਘਾਣ ਕਰਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਪਿਘਲ ਜਾਵੇਗਾ। ਜਾਣਕਾਰੀ ਮੁਤਾਬਕ ਸਰਦੂਲਗੜ੍ਹ ਦਾ ਇਕ ਪਿੰਡ ਹੜ੍ਹ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਡੁੱਬ ਗਿਆ ਅਤੇ ਲੋਕਾਂ ਨੂੰ ਆਪੋ-ਆਪਣੀ ਪੈ ਗਈ।
ਇਹ ਵੀ ਪੜ੍ਹੋ : ਅਹਿਮਦਾਬਾਦ 'ਚ ਭਿਆਨਕ ਹਾਦਸਾ, ਫਲਾਈਓਵਰ 'ਤੇ High Speed ਕਾਰ ਨੇ ਲੋਕਾਂ ਨੂੰ ਦਰੜਿਆ, 9 ਦੀ ਮੌਤ
ਇਸ ਦੌਰਾਨ ਇਕ ਬਜ਼ੁਰਗ ਬੇਬੇ ਆਪਣੇ ਘਰ 'ਚ ਹੀ ਬੈਠੀ ਰਹੀ, ਜਿਸ ਦੇ ਘਰ 'ਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਸੀ। ਬਜ਼ੁਰਗ ਬੇਬੇ ਦੇ 3 ਪੁੱਤਰ ਸਨ, ਜੋ ਕਿ ਬਾਹਰ ਹੀ ਸਨ ਪਰ ਤਿੰਨਾਂ 'ਚੋਂ ਕਿਸੇ ਨੂੰ ਵੀ ਆਪਣੀ ਮਾਂ 'ਤੇ ਤਰਸ ਨਹੀਂ ਆਇਆ ਅਤੇ ਕੋਈ ਵੀ ਉਸ ਨੂੰ ਪਾਣੀ 'ਚੋਂ ਕੱਢਣ ਲਈ ਘਰ ਨਹੀਂ ਵੜਿਆ। ਇਸ ਦੌਰਾਨ ਸਮਾਜ ਸੇਵਾ ਕਰਨ ਵਾਲੇ ਕੁੱਝ ਨੌਜਵਾਨਾਂ ਨੇ ਬੇਬੇ ਨੂੰ ਬਾਹਰ ਕੱਢਿਆ ਅਤੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ।
ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਅੰਤਰਿਮ ਜ਼ਮਾਨਤ, ਸਾਗਰ ਕਤਲਕਾਂਡ 'ਚ ਹੈ ਜੇਲ੍ਹ 'ਚ ਬੰਦ
ਉਨ੍ਹਾਂ ਨੇ ਦੱਸਿਆ ਕਿ ਇਕ ਪੁੱਤ ਨੇ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਮੇਰੇ ਛੋਟੇ-ਛੋਟੇ ਬੱਚੇ ਹਨ ਅਤੇ ਮੈਂ ਮਾਤਾ ਨੂੰ ਕਿੱਥੇ ਰੱਖਾਂਗਾ ਤਾਂ ਦੂਜੇ ਪੁੱਤ ਨੇ ਗੇਟ ਹੀ ਨਹੀਂ ਖੋਲ੍ਹਿਆ। ਅਜਿਹੇ ਹਾਲਾਤ 'ਚ ਜਿੱਥੇ ਲੋਕ ਬਾਹਰਲੇ ਸੂਬਿਆਂ ਤੋਂ ਆ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ 'ਚ ਲੱਗੇ ਹੋਏ ਹਨ, ਉੱਥੇ ਹੀ ਰਿਸ਼ਤਿਆਂ ਦਾ ਘਾਣ ਦੇਖਣ ਨੂੰ ਮਿਲਿਆ ਹੈ। ਜਿਸ ਮਾਂ ਨੇ ਸੁੱਖਾਂ ਸੁੱਖਦਿਆਂ ਤਿੰਨ ਪੁੱਤਾਂ ਨੂੰ ਜਨਮ ਦਿੱਤਾ, ਅੱਜ ਉਹੀ ਪੁੱਤ ਮਾਂ ਨੂੰ ਮਰਨ ਲਈ ਛੱਡ ਕੇ ਤੁਰਦੇ ਬਣੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੱਸਦਾ-ਵੱਸਦਾ ਪਲਾਂ 'ਚ ਉੱਜੜ ਗਿਆ ਪਰਿਵਾਰ, ਟਰੱਕ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਦਰਦਨਾਕ ਮੌਤ
NEXT STORY