ਜਲੰਧਰ (ਜ. ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕਰੋੜਾਂ ਰੁਪਏ ਦੇ ਫਰਾਡ ਦੀ ਰੂਪ-ਰੇਖਾ ਪਹਿਲਾਂ ਹੀ ਰਚੀ ਜਾ ਚੁੱਕੀ ਸੀ ਅਤੇ ਇਸ ਦੇ ਤਹਿਤ ਮੁਲਜ਼ਮ ਰਣਜੀਤ ਨੇ ਆਪਣੀ ਟੀਮ ਨੂੰ ਨੌਕਰੀ ਤੋਂ ਕੱਢਣਾ ਵੀ ਸ਼ੁਰੂ ਕਰ ਦਿੱਤਾ ਸੀ। ਮੁਲਜ਼ਮ ਰਣਜੀਤ ਨੇ ਕੰਪਨੀ ਨਾਲ ਜੁੜੇ ਏਜੰਟਾਂ ਅਤੇ ਮੈਂਬਰਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰਮਿੰਦਰ ਅਤੇ ਗਗਨਦੀਪ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ ਅਤੇ ਕੰਪਨੀ ਦੀ ਭਲਾਈ ਲਈ ਇਨ੍ਹਾਂ ਦੋਵਾਂ ਨੂੰ ਕੰਪਨੀ ਤੋਂ ਵੱਖ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੰਪਨੀ ਬੰਦ ਹੋਣ ਦੇ ਆਖਰੀ ਦਿਨ ਦਫ਼ਤਰ 'ਚ ਹੰਗਾਮਾ ਵੀ ਹੋਇਆ ਸੀ, ਜਿੱਥੇ ਥਾਣਾ ਨੰਬਰ 7 ਦੀ ਪੁਲਸ ਵੀ ਪਹੁੰਚੀ ਸੀ। ਇਹ ਹੀ ਨਹੀਂ, ਮੁਲਜ਼ਮ ਨੇ ਉਸ ਕੋਲ 20 ਸਾਲ ਤੋਂ ਕੰਮ ਕਰ ਰਹੇ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਮੁਲਜ਼ਮ ਚੰਗੀ ਤਰ੍ਹਾਂ ਜਾਣਦਾ ਸੀ ਕਿ ਡਰਾਈਵਰ ਉਸ ਦਾ ਰਾਜ਼ਦਾਰ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਦਾ ਡਰਾਈਵਰ ਹੀ ਮੁਲਜ਼ਮ ਦੇ ਘਰ 'ਚ ਹਰ ਰੋਜ਼ ਇਕੱਠੇ ਹੋਏ ਕੈਸ਼ ਦੀ ਵੱਡੀ ਅਮਾਊਂਟ ਨੂੰ ਛੱਡਣ ਜਾਂਦਾ ਸੀ। ਮੌਜੂਦਾ ਸਮੇਂ 'ਚ ਪੁਲਸ ਮੁਲਜ਼ਮ ਰਣਜੀਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਥੇ ਹੀ ਪੁਲਸ ਵੱਲੋਂ ਰਿਮਾਂਡ 'ਤੇ ਲਏ ਗਏ ਗਗਨਦੀਪ ਤੋਂ ਕੋਈ ਕਾਰਗਰ ਟਿਪ ਸਾਹਮਣੇ ਨਹੀਂ ਆਇਆ।
ਲੋਕਾਂ ਨੂੰ ਕੰਪਨੀ ਨਾਲ ਜੋੜਨ ਦੀ ਆਦਿੱਤਿਆ ਸੇਠੀ ਦੀ ਵੀਡੀਓ ਵਾਇਰਲ
ਕੰਪਨੀ ਨਾਲ ਜੁੜੇ ਹੋਏ ਆਦਿੱਤਿਆ ਸੇਠੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਸਾਰੇ ਕੰਪਨੀ ਨਾਲ ਜੁੜਨ। ਲੋਕਾਂ ਨੂੰ ਕੰਪਨੀ ਨਾਲ ਜੋੜਨ ਲਈ ਉਹ ਇਹ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਦੋਂ ਉਹ ਨੌਕਰੀ ਕਰਦਾ ਸੀ ਤਾਂ ਉਸ ਦੀ 32 ਹਜ਼ਾਰ ਸੈਲਰੀ ਹੁੰਦੀ ਸੀ ਅਤੇ ਉਸ ਕੋਲ ਵੈਗਨਾਰ ਕਾਰ ਸੀ ਅਤੇ ਕੰਪਨੀ ਨਾਲ ਜੁੜ ਕੇ ਉਸ ਨੇ ਓਡੀ ਕਾਰ ਅਤੇ 2 ਬੰਗਲੇ ਖਰੀਦ ਲਏ ਹਨ। ਉਹ ਲੋਕਾਂ ਦੀਆਂ ਅੱਖਾਂ ਵਿਚ ਇਹ ਕਹਿ ਕੇ ਘੱਟਾ ਪਾਉਂਦਾ ਸੀ ਕਿ ਜੋ ਵੀ ਉਸ ਨਾਲ ਜੁੜੇਗਾ, ਉਸ ਨੂੰ ਵੀ ਉਹ ਕਈ ਬੰਗਲਿਆਂ ਦਾ ਮਾਲਕ ਬਣਾ ਦੇਵੇਗਾ।
ਸੇਠੀ ਦੇ ਘਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ
ਵ੍ਹਿਜ਼ ਪਾਵਰ ਕੰਪਨੀ 'ਚ ਆਦਿੱਤਿਆ ਸੇਠੀ ਨਾਲ ਜੁੜੇ ਲੋਕਾਂ ਨੇ ਬੀਤੇ ਦਿਨ ਉਸ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਕਿਹਾ ਕਿ ਪੁਲਸ ਨੇ ਸੇਠੀ ਦੇ ਘਰ 'ਤੇ ਇਕ ਵਾਰ ਵੀ ਰੇਡ ਨਹੀਂ ਕੀਤੀ ਅਤੇ ਇਹ ਵੀ ਦੋਸ਼ ਲਗਾਏ ਕਿ ਪੁਲਸ ਨੇ ਕਿਸੇ ਦੇ ਦਬਾਅ 'ਚ ਸੇਠੀ ਦੇ ਘਰ 'ਤੇ ਇਕ ਵਾਰ ਵੀ ਦਬਿਸ਼ ਨਹੀਂ ਦਿੱਤੀ।
ਸਹੁਰਾ ਪਰਿਵਾਰ ਤੋਂ ਦੁਖੀ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ
NEXT STORY