ਚੰਡੀਗੜ੍ਹ : ਕੈਬਨਿਟ ਮੰਤਰੀ ਓ. ਪੀ ਸੋਨੀ ਕਿਹਾ ਕਿ ਮਨੁੱਖੀ ਇਤਿਹਾਸ 'ਚ ਓਲੰਪਿਕ ਖੇਡਾਂ ਨੇ ਆਲਮੀ ਸ਼ਾਂਤੀ ਤੇ ਸਦਭਾਵਨਾ ਸਥਾਪਤ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸੋਨੀ 23 ਜੂਨ, 1894 ਨੂੰ ਸ਼ੁਰੂ ਹੋਈਆਂ 'ਮਾਡਰਨ ਓਲੰਪਿਕ ਗੇਮਜ਼' ਦੀ ਯਾਦ 'ਚ ਕਰਵਾਏ ਗਏ ਸਮਾਰੋਹ ਦੇ ਉਦਘਾਟਨ ਤੋਂ ਬਾਅਦ ਸੈਕਟਰ -42 ਦੇ ਹਾਕੀ ਸਟੇਡੀਅਮ 'ਚ ਹੋਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੋਨੀ ਨੇ ਸਾਰੇ ਖੇਡ ਪ੍ਰੇਮੀਆਂ ਤੇ ਪ੍ਰੋਮੋਟਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਹਾਕੀ ਚੰਡੀਗੜ੍ਹ ਨੂੰ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਦੌਰਾਨ ਬੋਲਦਿਆਂ ਡਾ. ਚੰਦਰ ਸ਼ੇਖਰ, ਸਾਬਕਾ ਡੀ. ਜੀ. ਪੀ ,ਪੰਜਾਬ ਤੇ ਪ੍ਰਧਾਨ , ਹਾਕੀ ਚੰਡੀਗੜ੍ਹ ਨੇ ਦੱਸਿਆ ਕਿ ਹਜ਼ਾਰਾਂ ਨੌਜਵਾਨਾਂ ਤੇ ਬਜ਼ੁਰਗਾਂ ਨੇ ਖੇਡ ਈਵੈਂਟਾਂ, ਪ੍ਰਦਰਸ਼ਨੀਆਂ, ਸੰਗੀਤ ਤੇ ਵਿੱਦਿਅਕ ਸੈਮੀਨਾਰਾਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਸ਼ਵ ਭਰ ਵਿੱਚ ਓਲੰਪਿਕ ਦਿਵਸ ਸਬੰਧੀ ਜ਼ਿਆਦਾਤਰ ਗਤੀਵਿਧੀਆਂ ਦਾ ਸੰਚਾਲਨ ਕੌਮੀ ਓਲੰਪਿਕ ਕਮੇਟੀਆਂ ਵੱਲੋਂ ਹੀ ਕੀਤਾ ਜਾਂਦਾ ਹੈ। ਇਸ ਦਾ ਮੁੱਖ ਟੀਚਾ ਖੇਡਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ ਨਾ ਕਿ ਉਮਰ, ਲਿੰਗ ਜਾਂ ਜਿਸਮਾਨੀ ਯੋਗਤਾ ਵੱਲ ਧਿਆਨ ਦੇਣਾ ਤਾਂ ਜੋ ਵੱਧ ਤੋਂ ਵੱਧ ਲੋਕ ਖੇਡਾਂ ਪ੍ਰਤੀ ਸਰਗਰਮ ਤੇ ਸੁਚੇਤ ਹੋ ਸਕਣ।
ਇਸ ਦੌਰਾਨ ਦੋ ਹਾਕੀ ਪ੍ਰਦਰਸ਼ਨੀ ਮੈਚ ਵੀ ਖੇਡੇ ਗਏ। ਪਹਿਲਾ ਮੈਚ ਕੁੜੀਆਂ 'ਚ ਪੰਜਾਬ ਯੂਨੀਵਰਸਿਟੀ ਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-11,ਚੰਡੀਗੜ੍ਹ ਵਿਚਕਾਰ ਖੇਡਿਆ ਗਿਆ ਤੇ ਦੂਜਾ ਮੈਚ ਮੁੰਡਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸੈਕਟਰ-26 ,ਚੰਡੀਗੜ੍ਹ ਤੇ ਚੰਡੀਗੜ੍ਹ ਹਾਕੀ ਅਕੈਡਮੀ ਚੰਡੀਗੜ੍ਹ ਵਿਚਕਾਰ ਖੇਡਿਆ ਗਿਆ।
ਪਹਿਲੇ ਮੈਚ ਵਿਚ ਪੰਜਾਬ ਯੂਨੀਵਰਸਿਟੀ ਦੀ ਟੀਮ ਨੇ 5-0 ਨਾਲ ਜਿੱਤ ਦਰਜ ਕੀਤੀ, ਜਦਕਿ ਦੂਸਰੇ ਮੈਚ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੀ ਟੀਮ 2-0 ਨਾਲ ਜੇਤੂ ਰਹੀ।
ਇਸ ਮੌਕੇ ਸ੍ਰੀ ਸੋਨੀ ਨੇ 9ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ-2019 ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀਆਂ ਸੀਨੀਅਰ ਹਾਕੀ ਖਿਡਾਰਨਾਂ ਅਤੇ ਹਾਕੀ ਇੰਡੀਆ ਵੱਲੋਂ ਆਯੋਜਿਤ ਕੀਤੇ ਜੂਨੀਅਰ ਕੌਮੀ ਕੈਂਪ ਲਈ ਚੁਣੇ ਗਏ ਚੰਡੀਗੜ੍ਹ ਦੇ ਹਾਕੀ ਖਿਡਾਰੀਆਂ ਦਾ ਸਨਮਾਨ ਵੀ ਕੀਤਾ।
ਚੰਡੀਗਡ਼੍ਹ ਤੋਂ ਗ੍ਰਿਫਤਾਰ ਖਤਰਨਾਕ ਗੈਂਗਸਟਰ ਭੇਜਾ ਨੇ ਕੀਤੇ ਅਹਿੰਮ ਖੁਲਾਸੇ
NEXT STORY