Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 30, 2026

    5:19:02 PM

  • storm wreaks havoc in punjab

    ਪੰਜਾਬ 'ਚ ਤੂਫ਼ਾਨ ਨੇ ਮਚਾਈ ਤਬਾਹੀ, ਘਰਾਂ 'ਤੇ...

  • sbi credit card holders  rules will change from july 1  reward points reduced

    SBI ਕ੍ਰੈਡਿਟ ਕਾਰਡ ਧਾਰਕਾਂ ਲਈ ਅਹਿਮ ਖ਼ਬਰ: 1 ਜੁਲਾਈ...

  • major incident in nawanshahr boy shot in crowded market

    ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਭਰੇ ਬਾਜ਼ਾਰ 'ਚ...

  • uttrakhand himachal pradesh heavy jam mussoorie manali

    ਪਹਾੜਾਂ ਦੀ ਸੈਰ ਤੋਂ ਪਹਿਲਾਂ ਦੇਖ ਲਓ ਹਾਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੇਗੀ

BLOG News Punjabi(ਬਲਾਗ)

ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੇਗੀ

  • Edited By Rakesh,
  • Updated: 07 May, 2026 04:35 PM
Blog
election commission west bengal under suspicion
  • Share
    • Facebook
    • Tumblr
    • Linkedin
    • Twitter
  • Comment

ਪੱਛਮੀ ਬੰਗਾਲ ’ਚ ਜਿੱਤ ਹਾਸਲ ਕਰਨ ਲਈ ਭਾਰਤੀ ਜਨਤਾ ਪਾਰਟੀ ਇਕ ਸਾਵਧਾਨੀਪੂਰਵਕ ਮੁਹਿੰਮ ਤਿਆਰ ਕਰਨ ਅਤੇ ਉਸ ਨੂੰ ਲਾਗੂ ਕਰਨ ਲਈ ਸਿਹਰੇ ਦੀ ਪਾਤਰ ਤਾਂ ਹੈ ਹੀ, ਪਰ ਪਾਰਟੀ ਦੀ ਇਸ ਵਿਸ਼ਾਲ ਜਿੱਤ ’ਚ ਚੋਣ ਕਮਿਸ਼ਨ ਦੀ ਭੂਮਿਕਾ ਨੂੰ ਵੀ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਕਮਿਸ਼ਨ, ਜਿਸ ਨੇ ਚੋਣਾਂ ਦੀ ਤਿਆਰੀ ਦੌਰਾਨ ਕਈ ਸ਼ੱਕੀ ਫੈਸਲੇ ਲਏ, ਉਹ ਸੂਬੇ ’ਚ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਚਮਕ ਨੂੰ ਫਿੱਕਾ ਕਰਨ ’ਚ ਸਫਲ ਰਿਹਾ। ਅਸਲ ’ਚ, ਜੇਕਰ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ. ਐੱਨ. ਸ਼ੇਸ਼ਨ ਇਤਿਹਾਸ ’ਚ ਸਭ ਤੋਂ ਸਖ਼ਤ ਮੁੱਖ ਚੋਣ ਕਮਿਸ਼ਨਰ ਦੇ ਰੂਪ ’ਚ ਦਰਜ ਹੋਏ ਹਨ, ਤਾਂ ਮੌਜੂਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਇਸ ਸੰਵਿਧਾਨਕ ਅਹੁਦੇ ’ਤੇ ਬੈਠਣ ਵਾਲੇ ਸਭ ਤੋਂ ਸਮਝੌਤਾਵਾਦੀ ਅਧਿਕਾਰੀ ਵਜੋਂ ਦੇਖਿਆ ਜਾਵੇਗਾ।

ਉਨ੍ਹਾਂ ਵੱਲੋਂ ਚੁੱਕਿਆ ਗਿਆ ਪਹਿਲਾ ਅਤੇ ਮੁੱਢਲਾ ਸ਼ੱਕੀ ਕਦਮ ਬਹੁਤ ਘੱਟ ਅਤੇ ਲਗਭਗ ਅਣਵਿਵਹਾਰਕ ਸਮਾਂ-ਹੱਦ ਦੇ ਨਾਲ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ. ਆਈ. ਆਰ.) ਦਾ ਹੁਕਮ ਦੇਣਾ ਸੀ। ਉਹ ਇਸ ਕਦਮ ਦੀ ਸ਼ੁਰੂਆਤ ਬਹੁਤ ਪਹਿਲਾਂ ਕਰ ਸਕਦੇ ਸੀ ਤਾਂ ਜੋ ਵੋਟਰਾਂ ਨੂੰ ਵੋਟਰ ਸੂਚੀ ’ਚ ਸ਼ਾਮਲ ਹੋਣ ਲਈ ਸਬੂਤ ਦੇਣ ਲਈ ਲੋੜੀਂਦਾ ਸਮਾਂ ਅਤੇ ਉਚਿਤ ਮੌਕਾ ਮਿਲ ਸਕੇ।

ਵਿਸ਼ੇਸ਼ ਡੂੰਘੀ ਸਮੀਖਿਆ (ਐੱਸ. ਆਈ. ਆਰ.) ਨੇ ਲਗਭਗ 91 ਲੱਖ ਨਾਂ ਹਟਾ ਦਿੱਤੇ, ਜਿਸ ਨਾਲ ਵੋਟਰਾਂ ਦੀ ਗਿਣਤੀ ਅਕਤੂਬਰ 2025 ’ਚ 7.66 ਕਰੋੜ ਤੋਂ ਘਟ ਕੇ 6.75 ਕਰੋੜ ਰਹਿ ਗਈ ਜੋ ਕਿ 12 ਫੀਸਦੀ ਦੀ ਗਿਰਾਵਟ ਹੈ। ਇਸ ’ਚ ਫਰਵਰੀ 2026 ਤੱਕ ਕੀਤੀਆਂ ਗਈਆਂ 63 ਲੱਖ ਮੁੱਢਲੀਆਂ ਕਟੌਤੀਆਂ ਅਤੇ 60 ਲੱਖ ਮਾਮਲਿਆਂ ਦੇ ਅਦਾਲਤੀ ਫੈਸਲਿਆਂ ਤੋਂ ਬਾਅਦ ਹਟਾਏ ਗਏ 27 ਲੱਖ ਹੋਰ ਨਾਂ ਸ਼ਾਮਲ ਸਨ।

ਲਗਭਗ 27 ਲੱਖ ਲੋਕਾਂ ਨੇ ਆਪਣੇ ਨਾਂ ਹਟਾਏ ਜਾਣ ਦਾ ਵਿਰੋਧ ਕੀਤਾ ਪਰ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਟ੍ਰਿਬਿਊਨਲ ਦੀ ਦੇਰੀ ਕਾਰਨ ਉਹ ਵੋਟ ਪਾਉਣ ’ਚ ਅਸਮਰੱਥ ਰਹੇ, ਜਿਸ ਨਾਲ ਕੁਝ ਜ਼ਿਲਿਆਂ ’ਚ ਮੁਸਲਿਮ ਵਰਗੇ ਘੱਟਗਿਣਤੀ ਅਸੰਗਤ ਰੂਪ ’ਚ ਪ੍ਰਭਾਵਿਤ ਹੋਏ। ਰਿਪੋਰਟਾਂ ਅਜਿਹੇ ਮਾਮਲਿਆਂ ਨੂੰ ਉਜਾਗਰ ਕਰਦੀਆਂ ਹਨ ਜਿੱਥੇ ਅਪੀਲ ਅਸਫਲ ਰਹੀ, ਜਿਸ ਨਾਲ ਲੱਖਾਂ ਲੋਕਾਂ ਲਈ ਵੋਟਿੰਗ ਦਾ ਦਿਨ ਇਕ ‘ਕਿਆਮਤ ਦਾ ਦਿਨ’ ਬਣ ਗਿਆ। ਚੋਣ ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਨ੍ਹਾਂ ਵੋਟਰਾਂ ਨੂੰ ਹਟਾਉਣ ਦੀ ਇਕ ਨਿਯਮਤ ਪ੍ਰਕਿਰਿਆ ਸੀ ਜਿਨ੍ਹਾਂ ਦੀ ਜਾਂ ਤਾਂ ਮੌਤ ਹੋ ਗਈ ਸੀ ਜਾਂ ਉਹ ਕਿਸੇ ਹੋਰ ਥਾਂ ਚਲੇ ਗਏ ਸਨ ਜਾਂ ਲੋੜੀਂਦੇ ਸਬੂਤ ਦੇਣ ’ਚ ਸਮਰੱਥ ਨਹੀਂ ਸਨ।

ਆਲੋਚਕਾਂ ਨੇ ਘੱਟਗਿਣਤੀਆਂ ਅਤੇ ਟੀ. ਐੱਮ. ਸੀ. ਸਮਰਥਕਾਂ ’ਤੇ ਇਸ ਦੇ ਅਸੰਗਤ ਪ੍ਰਭਾਵ ਦਾ ਦੋਸ਼ ਲਾਇਆ ਅਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਵੋਟਰ ਦਾ ਘਾਣ ਕਰਾਰ ਦਿੱਤਾ। ਮੁੱਦਾ ਸਿਰਫ ਅੰਕੜਿਆਂ ਦਾ ਨਹੀਂ ਹੈ, ਸਗੋਂ ਇਕ ਅਜਿਹੀ ਬੇਦਖ਼ਲੀ ਪ੍ਰਕਿਰਿਆ ਦਾ ਹੈ ਜੋ ਚੋਣ ਹੱਦ ਤੱਕ ਅਤੇ ਉਸ ਤੋਂ ਅੱਗੇ ਵੀ ਚੱਲੀ। ਪਹਿਲੇ ਦੌਰ ’ਚ ਡਰਾਫਟ ਰੋਲ ਤੋਂ ਲਗਭਗ 58 ਲੱਖ ਵੋਟਰ ਹਟਾ ਦਿੱਤੇ ਗਏ, 60 ਲੱਖ ਨਾਵਾਂ ਦਾ ਇਕ ਦੂਜਾ ਸੈੱਟ ‘ਅਦਾਲਤੀ ਫੈਸਲੇ ਅਧੀਨ’ ਰੱਖਿਆ ਗਿਆ ਅਤੇ ਇਸ ਦੌਰਾਨ ਲਗਭਗ 5 ਲੱਖ ਹੋਰ ਨਾਂ ਹਟਾ ਦਿੱਤੇ ਗਏ। ‘ਅਦਾਲਤੀ ਫੈਸਲੇ ਅਧੀਨ’ ਵਾਲੇ ਨਾਵਾਂ ’ਚੋਂ 27 ਲੱਖ ਵੋਟਰਾਂ ਦੇ ਨਾਂ ਕੱਟ ਦਿੱਤੇ ਗਏ, ਜਿਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਮੁਸਲਿਮ ਬਹੁਗਿਣਤੀ ਚੋਣ ਹਲਕਿਅਾਂ ’ਚ ਸੀ। 34 ਲੱਖ ਵੋਟਰਾਂ ਨੇ ਸੁਪਰੀਮ ਕੋਰਟ ਵੱਲੋਂ ਸਥਾਪਤ 19 ਅਪੀਲੀ ਟ੍ਰਿਬਿਊਨਲਾਂ ’ਚ ਅਰਜ਼ੀਆਂ ਦਿੱਤੀਆਂ।

ਇਹ ਟ੍ਰਿਬਿਊਨਲ, ਜੋ ਦੇਰੀ ਨਾਲ ਸਥਾਪਤ ਕੀਤੇ ਗਏ ਸਨ, ਉਨ੍ਹਾਂ ਨੂੰ ਕੋਈ ਸਮਾਂ-ਹੱਦ ਨਹੀਂ ਦਿੱਤੀ ਗਈ ਸੀ, ਬੇਸ਼ੱਕ ਹੀ ਚੋਣਾਂ ਨੇੜੇ ਸਨ। ਇਨ੍ਹਾਂ ਦਾ ਕੰਮਕਾਜ ਭਰਮ ਦੇ ਬੱਦਲਾਂ ’ਚ ਘਿਰਿਆ ਰਿਹਾ ਅਤੇ ਇਨ੍ਹਾਂ ਨੇ ਪੋਲਿੰਗ ਦੇ ਪਹਿਲੇ ਦੌਰ ਤੋਂ ਪਹਿਲਾਂ ਸਿਰਫ 139 ਨਾਂ ਅਤੇ ਦੂਜੇ ਦੌਰ ਤੋਂ ਪਹਿਲਾਂ 1,468 ਨਾਂ ਬਹਾਲ ਕੀਤੇ, ਜਦੋਂ ਕਿ ਉਨ੍ਹਾਂ ਵੱਲੋਂ ਲਏ ਗਏ ਕੁੱਲ ਮਾਮਲਿਆਂ ਦੀ ਗਿਣਤੀ ’ਤੇ ਸਪੱਸ਼ਟਤਾ ਦੀ ਘਾਟ ਸੀ। ਕਿਸੇ ਵੀ ਹੋਰ ਰਾਜ ਦੀ ਤੁਲਨਾ ’ਚ, ਪੱਛਮੀ ਬੰਗਾਲ ’ਚ ਐੱਸ. ਅਾਈ. ਅਾਰ. ਦੀ ਪ੍ਰਕਿਰਿਆ ਅਪਾਰਦਰਸ਼ੀ ਅਤੇ ਦੁਖਦਾਇਕ ਰਹੀ ਹੈ।

ਇਕ ਪ੍ਰਤੀਨਿਧੀ ਲੋਕਤੰਤਰ ’ਚ, ਜਿੱਥੇ ਵੋਟ ਦੇਣ ਦਾ ਅਧਿਕਾਰ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਵਾਅਦੇ ਦਾ ਇਕ ਅਟੁੱਟ ਹਿੱਸਾ ਹੈ, ਐੱਸ. ਆਈ. ਆਰ. ਨੇ ਭਾਰੀ ਕੀਮਤ ਵਸੂਲੀ ਹੈ। ਪ੍ਰਭਾਵਿਤ ਵੋਟਰਾਂ ’ਚ ਸਾਬਕਾ ਫੌਜੀ ਜਵਾਨ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦਸਤਾਵੇਜ਼ਾਂ ਦੇ ਬਾਵਜੂਦ ਵੋਟ ਦੇਣ ਦਾ ਅਧਿਕਾਰ ਗੁਆ ਦਿੱਤਾ ਅਤੇ ਉਨ੍ਹਾਂ ਦੀਆਂ ਅਪੀਲਾਂ ਵੀ ਸੀਮਤ ਤੌਰ ’ਤੇ ਹੀ ਸਫਲ ਰਹੀਆਂ।

ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਰਾਹਤ ਨਾ ਦੇ ਕੇ ਵੋਟਰਾਂ ਨੂੰ ਨਿਰਾਸ਼ ਕੀਤਾ ਅਤੇ ਇਕ ਜੱਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕੁਝ ਵੋਟਰ ਇਸ ਵਾਰ ਵੋਟ ਪਾਉਣ ਦੇ ਪਾਤਰ ਨਹੀਂ ਹਨ ਤਾਂ ਕੋਈ ਹਰਜ਼ ਨਹੀਂ ਹੋਵੇਗਾ ਅਤੇ ਉਹ ਅਗਲੀ ਵਾਰ ਅਜਿਹਾ ਕਰ ਸਕਦੇ ਹਨ।

ਜਦੋਂ ਇਸ ਨੂੰ ਪਹਿਲੀ ਵਾਰ ਬਿਹਾਰ ’ਚ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਗਿਆ ਸੀ, ਉਦੋਂ ਐੱਸ. ਆਈ. ਆਰ. ਨੇ ਇਸੇ ਤਰ੍ਹਾਂ ਦੇ ਖਦਸ਼ੇ ਪੈਦਾ ਕੀਤੇ ਸਨ ਕਿ ਇਹ ਨਾਗਰਿਕਤਾ ਜਾਂਚ ਦੇ ਰੂਪ ’ਚ ਬਦਲ ਗਿਆ ਸੀ, ਇਸ ਨੇ ਕਮਜ਼ੋਰ ਵੋਟਰ ’ਤੇ ਸਬੂਤ ਦਾ ਬੋਝ ਪਾ ਦਿੱਤਾ ਸੀ, ਇਸ ਲਈ ਮੁਸ਼ਕਲ ਦਸਤਾਵੇਜ਼ ਚਾਹੀਦੇ ਸਨ ਅਤੇ ਬਹੁਤ ਸਖ਼ਤ ਸਮਾਂ-ਹੱਦ ਥੋਪੀ ਗਈ ਸੀ। ਉਸ ਸਮੇਂ, ਸੁਪਰੀਮ ਕੋਰਟ ਨੇ ਦਖ਼ਲ ਦਿੱਤਾ ਸੀ ਅਤੇ ਕਮਿਸ਼ਨ ਨੂੰ (ਆਧਾਰ ਸੋਧ) ਸਵੀਕਾਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਨਾਂ ਹਟਾਉਣ ਦੇ ਕਾਰਨ ਦੱਸਣ ਦਾ ਸੁਚੇਤ ਕੀਤਾ ਸੀ।

ਹਾਲਾਂਕਿ, ਪੱਛਮੀ ਬੰਗਾਲ ’ਚ ਐੱਸ. ਆਈ. ਆਰ. ਕਿਸੇ ਵੀ ਹੋਰ ਸੂਬੇ ਦੀ ਤੁਲਨਾ ’ਚ ਵਧੇਰੇ ਬੇਦਖ਼ਲੀ ਵਾਲਾ ਅਭਿਆਸ ਬਣ ਗਿਆ। ਪੱਛਮੀ ਬੰਗਾਲ ’ਚ, ਨਾ ਸਿਰਫ ਚੋਣ ਕਮਿਸ਼ਨ ਨੇ ਮੁਸ਼ਕਲ ਨਵੀਆਂ ਪਰਤਾਂ ਪੇਸ਼ ਕੀਤੀਆਂ, 8,000 ਮਾਈਕ੍ਰੋ-ਆਬਜ਼ਰਵਰ ਭੇਜੇ, ਜਿਨ੍ਹਾਂ ਨੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਦੀ ਨਿਗਰਾਨੀ ਤਾਂ ਕੀਤੀ ਪਰ ਉਨ੍ਹਾਂ ਨੂੰ ਕਮਜ਼ੋਰ ਵੀ ਕੀਤਾ ਅਤੇ ਵਿਸ਼ੇਸ਼ ਸਮੀਖਿਆ ਲਈ ਇਕ ਵੱਡੀ ‘ਅਦਾਲਤੀ ਫੈਸਲੇ ਅਧੀਨ’ ਸੂਚੀ ਬਣਾਈ ਗਈ, ਸਗੋਂ ਸੁਪਰੀਮ ਕੋਰਟ ਨੇ ਵੀ ਚੋਣ ਕਮਿਸ਼ਨ ਨੂੰ ‘ਸ਼ੱਕ ਦਾ ਲਾਭ’ ਦਿੱਤਾ ਅਤੇ ਦੇਰੀ ਨੂੰ ਵਧਾਇਆ।

ਇਕ ਨਿਰਪੱਖ ਰੈਫਰੀ ਵਜੋਂ ਚੋਣ ਕਮਿਸ਼ਨ ਅਤੇ ਨਾਗਰਿਕ ਦੇ ਅਧਿਕਾਰਾਂ ਤੇ ਆਜ਼ਾਦੀ ਦੇ ਰਾਖੇ ਵਜੋਂ ਸੁਪਰੀਮ ਕੋਰਟ, ਉਸ ਪ੍ਰਕਿਰਿਆ ਬਾਰੇ ਵਿਸ਼ਵਾਸ ਜਗਾਉਣ ’ਚ ਅਸਫਲ ਰਹੇ ਜੋ ਹਰ ਕਦਮ ’ਤੇ ਉਨ੍ਹਾਂ ਦੇ ਮੌਲਿਕ ਵੋਟ ਦੇਣ ਦੇ ਅਧਿਕਾਰ ਦੀ ਵਰਤੋਂ ਕਰਨਾ ਮੁਸ਼ਕਲ ਬਣਾਉਂਦੀ ਦਿਸ ਰਹੀ ਸੀ।

ਵਿਪਿਨ ਪੱਬੀ

  • Election Commission
  • West Bengal
  • under suspicion

‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ ਜ਼ਰੂਰੀ!

NEXT STORY

Stories You May Like

  • neelam meena becomes new chief electoral officer of west bengal
    ਨੀਲਮ ਮੀਣਾ ਬਣੀ ਪੱਛਮੀ ਬੰਗਾਲ ਦੀ ਨਵੀਂ ਮੁੱਖ ਚੋਣ ਅਧਿਕਾਰੀ; ਚੋਣ ਕਮਿਸ਼ਨ ਵੱਲੋਂ ਨਿਯੁਕਤੀ ਨੂੰ ਮਨਜ਼ੂਰੀ
  • suvendu government in action in west bengal
    ਪੱਛਮੀ ਬੰਗਾਲ ’ਚ ਐਕਸ਼ਨ ’ਚ ਸ਼ੁਭੇਂਦੂ ਸਰਕਾਰ
  • pratap bajwa  live recording  election commission
    ਪ੍ਰਤਾਪ ਬਾਜਵਾ ਨੇ ਸ਼ੁਤਰਾਣਾ ਚੋਣਾਂ ਦੀ ਲਾਈਵ ਰਿਕਾਰਡਿੰਗ ਲਈ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
  • 3 ips officers  suspended
    ਪੱਛਮੀ ਬੰਗਾਲ ਸਰਕਾਰ ਨੇ 3 IPS ਅਧਿਕਾਰੀਆਂ ਨੂੰ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ
  • 87 76 percent polling in west bengal  s falta seat
    ਪੱਛਮੀ ਬੰਗਾਲ ਦੀ ਫਾਲਤਾ ਸੀਟ ’ਤੇ 87.76 ਫੀਸਦੀ ਪੋਲਿੰਗ
  • election office timings in punjab will remain as before
    ਚੋਣ ਕਮਿਸ਼ਨ ਨੇ ਬਦਲਿਆ ਫ਼ੈਸਲਾ, ਪੰਜਾਬ ’ਚ ਚੋਣ ਦਫ਼ਤਰਾਂ ਦਾ ਸਮਾਂ ਰਹੇਗਾ ਪਹਿਲਾਂ ਵਾਂਗ
  • mohali  voter lists  correction  new schedule
    ਮੋਹਾਲੀ 'ਚ ਵੋਟਰ ਸੂਚੀਆਂ ਦੀ ਸੁਧਾਈ ਲਈ ਨਵਾਂ ਸ਼ਡਿਊਲ ਜਾਰੀ, ਚੋਣ ਕਮਿਸ਼ਨ ਨੇ ਕੀਤੀ ਸੋਧ
  • bus travel for women in west bengal made free
    ਪੱਛਮੀ ਬੰਗਾਲ 'ਚ ਔਰਤਾਂ ਲਈ ਬੱਸ ਸਫ਼ਰ ਹੋਇਆ ਮੁਫ਼ਤ, 1 ਜੂਨ ਤੋਂ ਲਾਗੂ ਹੋਵੇਗਾ ਫੈਸਲਾ
  • accidental car painted and given to customer  serious allegations showroom
    ਹਾਦਸਾਗ੍ਰਸਤ ਕਾਰ ਪੇਂਟ ਕਰਕੇ ਗਾਹਕ ਨੂੰ ਦਿੱਤੀ, ਸ਼ੋਅਰੂਮ 'ਤੇ ਲਾਏ ਗੰਭੀਰ ਦੋਸ਼
  • mahatpur nagar panchayat election results
    ਮਹਿਤਪੁਰ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ਵਾਰਡਾਂ ’ਚੋਂ 7...
  • president kewal singh dhillon s big statement 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ...
  • fire breaks out in luxury trade studio building in deol nagar  jalandhar
    ਜਲੰਧਰ ਦੇ ਦਿਓਲ ਨਗਰ 'ਚ ਲਗਜ਼ਰੀ ਟ੍ਰੇਡ ਸਟੂਡੀਓ ਦੀ ਬਿਲਡਿੰਗ 'ਚ ਲੱਗੀ ਅੱਗ
  • important news for those getting driving licenses in punjab
    ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ...
  • deadly attack on uncle nephew in jalandhar
    ਜਲੰਧਰ ਵਿਖੇ ਮਾਮਾ-ਭਾਣਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • congress wins 11 out of 13 seats in sri chamkaur sahib
    ਸ੍ਰੀ ਚਮਕੌਰ ਸਾਹਿਬ ’ਚ ਕਾਂਗਰਸ 13 ’ਚੋਂ 11 ਸੀਟਾਂ ’ਤੇ ਜੇਤੂ, ਸਾਬਕਾ CM ਚੰਨੀ...
  • jalandhar punjab rain weather
    Jalandhar ਸਣੇ ਪੰਜਾਬ ਵਿੱਚ ਕਈ ਥਾਈਂ ਪੈਣ ਲੱਗਾ ਮੀਂਹ, ਬਦਲਿਆ ਮੌਸਮ ਦਾ ਮਿਜ਼ਾਜ
Trending
Ek Nazar
famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

famous bollywood actress rents out luxurious house for rs 1 92 crore

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ,...

divyanka tripathi arrives home with newborn twins

ਨਵਜੰਮੇ ਜੁੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ...

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

renowned folk singer teejan bai battles critical health condition

ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼...

supreme court on dowry cases

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ...

paramilitary force targeting civilians

ਸੂਡਾਨ 'ਚ ਈਦ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ; ਮਾਰ'ਤੇ 27 ਨਿਰਦੋਸ਼

idf killed hamas deputy commander

ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ

big relief for yograj singh from high court no arrest for now

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • are prisons becoming hotels for vip criminals
      ਕੀ ਵੀ. ਆਈ. ਪੀ. ਅਪਰਾਧੀਆਂ ਲਈ ਜੇਲਾਂ ਹੋਟਲ ਬਣਦੀਆਂ ਜਾ ਰਹੀਆਂ ਹਨ?
    • discussions and possibility of early assembly elections in punjab
      ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਚਰਚੇ ਅਤੇ ਸੰਭਾਵਨਾ
    • daughters being killed by their own hands
      ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!
    • sharad pawar s suggestion is in the interest of the country
      ਸ਼ਰਦ ਪਵਾਰ ਦਾ ਸੁਝਾਅ ਦੇਸ਼ ਦੇ ਹਿੱਤ ’ਚ ਹੈ
    • the government needs to address the growing frustration among the youth
      ਸਰਕਾਰ ਨੂੰ ਨੌਜਵਾਨਾਂ ’ਚ ਵਧ ਰਹੀ ਨਿਰਾਸ਼ਾ ’ਤੇ ਧਿਆਨ ਦੇਣਾ ਹੋਵੇਗਾ
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • technology empowering tribal communities
      ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ
    • americans are completely fed up with the trump administration
      ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ
    • cockroach janta party
      ਕਾਕਰੋਚ ਜਨਤਾ ਪਾਰਟੀ : ਸਰਕਾਰ ਨੂੰ ਕਿਸ ਗੱਲ ਦਾ ਡਰ?
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +