ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ 14 ਮਈ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਸਵੇਰੇ 10 ਵਜੇ ਹੀ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਜ਼ਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ 3 ਘੰਟਿਆਂ ਤਕ ਪ੍ਰਭਾਵਿਤ ਰਹਿ ਸਕਦੀ ਹੈ। ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕੀਤੀ ਗਈ ਹੈ-
ਬਿਜਲੀ ਸਪਲਾਈ ਰਹੇਗੀ ਬੰਦ
ਖਰੜ (ਅਮਰਦੀਪ): ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਅਮਨਪ੍ਰੀਤ ਸਿੰਘ ਮਾਵੀ ਖਰੜ ਨੇ ਦੱਸਿਆ ਕਿ 220 ਕੇਵੀ ਸਬ ਸਟੇਸ਼ਨ ਖਰੜ ਵਿਖੇ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਵੀਰਵਾਰ ਦੁਪਹਿਰ 1 ਵਜੇ ਤੋਂ 3 ਵਜੇ ਤੱਕ 220 ਕੇਵੀ ਸਬ-ਸਟੇਸ਼ਨ ਖਰੜ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਮੁਰੰਮਤ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਇਹ ਸ਼ਟਡਾਊਨ ਲਿਆ ਗਿਆ ਹੈ।
ਤਲਵਾੜਾ 'ਚ ਵੀ ਲੱਗੇਗਾ ਕੱਟ
ਤਲਵਾੜਾ (ਜੋਸ਼ੀ)– ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀ. ਚਤਰ ਸਿੰਘ ਨੇ ਦੱਸਿਆ ਹੈ ਕਿ 14 ਮਈ ਨੂੰ ਦੀ ਜ਼ਰੂਰੀ ਮੁਰੰਮਤ ਕਰਨ ਲਈ 66 ਕੇ.ਵੀ. ਸਬ ਸਟੇਸ਼ਨ ਅਮਰੋਹ ਤੋਂ ਚਲਦੇ ਫੀਡਰ 11 ਕੇ.ਵੀ.ਫੀਡਰ ਭੋਲ ਅਧੀਨ ਚਲਦੇ ਪਿੰਡਾਂ ਬਟਵਾੜਾ, ਪਲਾਹੜ , ਭੋਲ ਕਲੋਤਾ, ਮੰਗੂ ਮੈਰਾ, ਬਰਿੰਗਲੀ, ਢੁਲਾਲ , ਟੋਹਲੂ, ਭਟੇੜ , ਪੱਲੀ ਆਦਿ ਪਿੰਡਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਬੰਦ ਰਹੇਗੀ ।
ਮੋਗਾ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਚੋਟੀ ਦੇ ਆਗੂ ਨੇ ਸਭ ਨੂੰ ਕਰ 'ਤਾ ਹੈਰਾਨ
NEXT STORY