ਜਲੰਧਰ, (ਮਹੇਸ਼)- ਥਾਣਾ ਸਦਰ ਦੇ ਇੰਚਾਰਜ ਇੰਸ. ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਤੇ ਏ. ਐੱਸ. ਆਈ. ਮਦਨ ਸਿੰਘ ਨੇ ਜ਼ਮਾਨਤ 'ਤੇ ਜੇਲ 'ਚੋਂ ਆ ਕੇ ਫਿਰ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਤੇ 60 ਕੈਪਸੂਲ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਮੁਹੰਮਦ ਸਲੀਮ ਅਖਤਰ ਪੁੱਤਰ ਅਖਤਰ ਹੁਸੈਨ ਤੇ ਅਲਤਾਫ ਅਲੀ ਪੁੱਤਰ ਰਫੀਕ ਮੁਹੰਮਦ ਦੋਵੇਂ ਵਾਸੀ ਪੱਤੀ ਕੀ ਧੁੰਨੀ ਜੰਡਿਆਲਾ (ਜਲੰਧਰ) ਦੇ ਤੌਰ 'ਤੇ ਹੋਈ ਹੈ। ਜੰਡਿਆਲਾ ਤੋਂ ਕੰਗਣੀਵਾਲ ਜਾਂਦੇ ਸਮੇਂ ਪੁਲਸ ਪਾਰਟੀ ਵੱਲੋਂ ਦੋਵਾਂ ਨੂੰ ਕੰਗਣੀਵਾਲ ਪਿੰਡ ਨੇੜਿਓਂ ਕਾਬੂ ਕੀਤਾ ਗਿਆ। ਉਨ੍ਹਾਂ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਤੇ ਏ. ਐੱਸ. ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵਾਂ ਖਿਲਾਫ ਪਹਿਲਾਂ ਵੀ ਨਸ਼ਾ ਸਮੱਗਲਿੰਗ ਤੇ ਲੜਾਈ-ਝਗੜੇ ਦੇ ਮਾਮਲੇ ਦਰਜ ਹਨ, ਜਿਨ੍ਹਾਂ 'ਚ ਉਹ ਜੇਲ ਵੀ ਜਾ ਚੁੱਕੇ ਹਨ।
3 ਡਿਪਟੀ ਕਮਿਸ਼ਨਰਾਂ ਸਣੇ 9 ਆਈ. ਏ. ਐੱਸ. ਅਧਿਕਾਰੀ ਤਬਦੀਲ
NEXT STORY