ਗੁਰਦਾਸਪੁਰ, (ਵਿਨੋਦ) - ਸਥਾਨਕ ਗੁਰੂ ਨਾਨਕ ਪਾਰਕ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜ਼ਿਲਾ ਗੁਰਦਾਸਪੁਰ ਵਲੋਂ ਆਂਗਣਵਾੜੀ ਸੈਂਟਰ ਤੋੜਨ ਵਿਰੁੱਧ ਜ਼ਬਰਦਸਤ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਜਲੂਸ ਕੱਢ ਕੇ ਸਰਕਾਰ ਦਾ ਪੁਤਲਾ ਸਾੜਿਆ ਗਿਆ। ਮੁਜ਼ਾਹਰੇ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਰਜਵੰਤ ਕੌਰ, ਜ. ਸਕੱਤਰ ਕੁਲਵਿੰਦਰ ਕੌਰ ਅਤੇ ਸੂਬਾ ਪ੍ਰਧਾਨ ਹਰਪਾਲ ਕੌਰ ਅਤੇ ਜਨਰਲ ਸਕੱਤਰ ਬਲਜੀਤ ਕੌਰ ਨੇ ਸਾਂਝੇ ਤੌਰ 'ਤੇ ਕੀਤੀ। ਆਂਗਣਵਾੜੀ ਯੂਨੀਅਨ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਦਾ ਆਂਗਣਵਾੜੀ ਸੈਂਟਰ ਤੋੜਨ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਆਖਿਆ ਕਿ ਇਨ੍ਹਾਂ ਬੱਚਿਆਂ ਨੂੰ ਆਂਗਣਵਾੜੀ ਮੁਲਾਜ਼ਮ ਹੈਲਪਰਾਂ ਚੰਗੀ ਤਰ੍ਹਾਂ ਸਿੱਖਿਆ ਦੇ ਰਹੀਆਂ ਹਨ। ਇਨ੍ਹਾਂ ਨੂੰ ਹੁਣ ਸਕੂਲਾਂ ਵਿਚ ਸ਼ਿਫਟ ਕਰਨ ਨਾਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਹਲੀਆਂ ਹੋ ਜਾਣਗੀਆਂ। ਆਗੂਆਂ ਨੇ ਆਖਿਆ ਕਿ ਕਿਸੇ ਵੀ ਹਾਲਤ ਵਿਚ ਸੈਂਟਰ ਨਹੀਂ ਤੋੜਨ ਦਿੱਤੇ ਜਾਣਗੇ।
ਉਨ੍ਹਾਂ ਮੰਗ ਕੀਤੀ ਕਿ ਮਿੰਨੀ ਸੈਂਟਰਾਂ ਨੂੰ ਦੂਜੇ ਸੈਂਟਰਾਂ ਦੇ ਬਰਾਬਰ ਕੀਤਾ ਜਾਵੇ, ਵਰਕਰਾਂ , ਹੈਲਪਰਾਂ ਨੂੰ ਮੁਲਾਜ਼ਮ ਮੰਨ ਕੇ ਪੂਰਾ ਗ੍ਰੇਡ ਦਿੱਤਾ ਜਾਵੇ, ਆਂਗਣਵਾੜੀ ਸੈਂਟਰਾਂ ਵਿਚ ਉਚਿੱਤ ਬਿਲਡਿੰਗ, ਪਾਣੀ, ਬਿਜਲੀ, ਫਰਨੀਚਰ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਨਸ਼ੀਲੇ ਟੀਕਿਆਂ ਸਣੇ ਕਾਬੂ
NEXT STORY