ਨਾਦੌਨ (ਜੈਨ)-ਥਾਣਾ ਖੇਤਰ ਨਾਦੌਨ ਦੇ ਅਧੀਨ ਕੋਹਲਾ ਪਿੰਡ ’ਚ ਬਿਆਸ ਦਰਿਆ ’ਚ ਨਹਾਉਣ ਉੱਤਰੇ ਪੰਜਾਬ ਤੋਂ ਆਏ 3 ਨੌਜਵਾਨਾਂ ’ਚੋਂ ਇਕ ਦੀ ਡੁੱਬਣ ਨਾਲ ਮੌਤ ਹੋ ਗਈ, ਜਦਕਿ 2 ਨੌਜਵਾਨਾਂ ਨੂੰ ਬਚਾਅ ਲਿਆ ਗਿਆ। ਮ੍ਰਿਤਕ ਦੀ ਪਛਾਣ ਚੇਤਨ (22) ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਕੰਮੋਵਾਲ ਮਾਹਿਲਪੁਰ (ਹੁਸ਼ਿਆਰਪੁਰ) ਦੇ ਰੂਪ ’ਚ ਹੋਈ ਹੈ। ਚੇਤਨ ਦੇ ਚਚੇਰੇ ਭਰਾ ਭਾਈ ਮਨਦੀਪ ਨੇ ਦੱਸਿਆ ਕਿ ਐਤਵਾਰ ਸਵੇਰੇ ਕੰਮੋਵਾਲ ਪਿੰਡ ਤੋਂ ਔਰਤਾਂ ਸਮੇਤ ਲਗਭਗ 25 ਲੋਕਾਂ ਦਾ ਜਥਾ ਭੜੌਲੀ (ਜਵਾਲਾਮੁਖੀ) ਸਥਿਤੀ ਆਪਣੇ ਜਠੇਰਿਆਂ ਵਾਲੀ ਜਗ੍ਹਾ ’ਤੇ ਮੱਥਾ ਟੇਕਣ ਆਇਆ ਸੀ। ਇਸ ਦੌਰਾਨ ਚੇਤਨ, ਉਸ ਦਾ ਚਚੇਰਾ ਭਰਾ 28 ਸਾਲਾ ਮਨਦੀਪ ਅਤੇ 16 ਸਾਲਾ ਰਾਹੁਲ ਪੁੱਤਰ ਗੁਰਦਿਆਲ ਨਿਵਾਸੀ ਕੰਮੋਵਾਲ ਬਿਆਸ ਨਦੀ ’ਚ ਨਹਾਉਣ ਉੱਤਰ ਗਏ। ਤਿੰਨਾਂ ਨੂੰ ਹੀ ਤੈਰਨਾ ਨਹੀਂ ਆਉਂਦਾ ਸੀ ਅਤੇ ਉਹ ਅਣਜਾਣੇ ’ਚ ਹੌਲੀ-ਹੌਲੀ ਪਾਣੀ ਦੇ ਵਹਾਅ ’ਚ ਵਹਿ ਗਏ।
ਇਹ ਵੀ ਪੜ੍ਹੋ - ਪਰਿਵਾਰ 'ਤੇ ਟੁੱਟਾਂ ਦੁੱਖਾਂ ਦਾ ਪਹਾੜ, ਚੰਗੇ ਭਵਿੱਖ ਖਾਤਿਰ ਇਟਲੀ ਗਏ ਫਿਲੌਰ ਦੇ ਨੌਜਵਾਨ ਦੀ ਮੌਤ
ਤਿੰਨੇ ਨੌਜਵਾਨ ਪਾਣੀ ’ਚ ਲਗਭਗ 2 ਕਿਲੋਮੀਟਰ ਤੱਕ ਵਹਿੰਦੇ ਹੋਏ ਨਦੀ ਦੇ ਦੂਜੇ ਕੰਢੇ ਨਾਦੌਨ ਵਲ ਵਧਦੇ ਗਏ। ਇਨ੍ਹਾਂ ’ਚੋਂ ਰਾਹੁਲ ਅਤੇ ਮਨਦੀਪ ਕੋਹਲਾ ਪਿੰਡ ’ਚ ਜਲ ਸ਼ਕਤੀ ਵਿਭਾਗ ਦੇ ਸਟੋਰ ’ਤੇ ਪੰਪ ਹਾਊਸ ਦੇ ਨੇੜੇ ਪਾਣੀ ਦੇ ਕੰਢੇ ਜਿਵੇਂ ਹੀ ਪੁੱਜੇ ਤਾਂ ਉੱਥੇ ਹਾਜ਼ਰ ਕੁਝ ਸਥਾਨਕ ਲੋਕਾਂ ਨੇ ਇਨ੍ਹਾਂ ਨੂੰ ਵੇਖ ਲਿਆ ਅਤੇ ਇਨ੍ਹਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਚੇਤਨ ਜਿਸ ਦਾ ਹੱਥ ਮਨਦੀਪ ਨੇ ਫੜਿਆ ਹੋਇਆ ਸੀ ਉਹ ਪਾਣੀ ’ਚ ਹੀ ਉਸ ਤੋਂ ਛੁੱਟ ਗਿਆ ਅਤੇ ਵਹਿੰਦਾ ਹੋਇਆ ਅੱਗੇ ਚਲਾ ਗਿਆ। ਉਸ ਨੂੰ ਸਟੋਰ ਤੋਂ ਥੋੜ੍ਹਾ ਅੱਗੇ ਸਥਾਨਕ ਲੋਕਾਂ ਨੇ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਨੇ ਦਮ ਤੋੜ ਦਿੱਤਾ ਸੀ।
ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ ਨੂੰ ਕੀਤੀ ਇਹ ਅਪੀਲ
NEXT STORY