ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਾਗੇਵਾਲ ਮੁੱਖ ਸਡ਼ਕ ’ਤੇ ਵਾਪਰੇ ਇਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਏ.ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਘਨੋਲੀ ਦੀ ਨੂੰਹੋਂ ਕਾਲੋਨੀ ਦਾ ਵਸਨੀਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਵਿਚ ਨੌਕਰੀ ਕਰਨ ਵਾਲਾ ਮਹਿੰਦਰ ਸਿੰਘ (44) ਪੁੱਤਰ ਮੇਹਰ ਸਿੰਘ ਆਪਣੇ ਸਾਥੀ ਵੀਤ ਰਾਮ ਚੌਧਰੀ ਨਾਲ ਆਪਣੇ ਮੋਟਰਸਾਈਕਲ ਪੀ.ਬੀ.12 ਕੇ 4672 ’ਤੇ ਸਵਾਰ ਹੋ ਕੇ ਆਪਣੇ ਜੱਦੀ ਪਿੰਡ ਭੱਦਤਾਲੀ ਜ਼ਿਲਾ ਊਨਾ ਤੋਂ ਰੂਪਨਗਰ ਵੱਲ ਨੂੰ ਜਾ ਰਿਹਾ ਸੀ ਕਿ ਉਲਟ ਦਿਸ਼ਾ ਤੋਂ ਆ ਰਹੇ ਟੈਂਪੂ ਟਰੈਵਲਰ ਨਾਲ ਉਸ ਦੀ ਟੱਕਰ ਹੋ ਗਈ। ਸਿੱਟੇ ਵਜੋਂ ਮਹਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਬੀਤ ਰਾਮ ਚੌਧਰੀ ਪੀ. ਜੀ. ਆਈ. ਚੰਡੀਗਡ਼੍ਹ ਜ਼ੇਰੇ ਇਲਾਜ ਹੈ।
ਡਰਾਈਵਿੰਗ ਟੈਸਟ ਸੈਂਟਰ ਦੇ ਬਾਹਰ ਗੱਡੀਆਂ ਦੀ ਭੀਡ਼ ਲੱਗਣ ਕਾਰਨ ਮੁਹੱਲਾ ਵਾਸੀਆਂ ਕੀਤਾ ਰੋਸ-ਪ੍ਰਦਰਸ਼ਨ
NEXT STORY