ਭਵਾਨੀਗਡ਼੍ਹ (ਵਿਕਾਸ, ਸੰਜੀਵ) – ਪੁਲਸ ਥਾਣੇ ਨੇਡ਼ੇ ਐਤਵਾਰ ਨੂੰ ਤੇਜ਼ ਰਫਤਾਰ ਟਰੱਕ ਵੱਲੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਹੌਲਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਨੇਡ਼ਲੇ ਪਿੰਡ ਰਾਏ ਸਿੰਘ ਵਾਲਾ ਦਾ ਵਾਸੀ ਬਲਜਿੰਦਰ ਸਿੰਘ ਪੁੱਤਰ ਜੱਗਾ ਸਿੰਘ ਘਰੇਲੂ ਸਾਮਾਨ ਲੈ ਕੇ ਪਿੰਡ ਨੂੰ ਜਾ ਰਿਹਾ ਸੀ ਕਿ ਪੁਲਸ ਥਾਣਾ ਲੰਘ ਕੇ ਥੋਡ਼੍ਹਾ ਅੱਗੇ ਗਿਆ ਤਾਂ ਪਿਛੋਂ ਆਉਂਦੇ ਇਕ ਟਰੱਕ ਨਾਲ ਹਾਦਸਾ ਹੋ ਗਿਆ, ਜਿਸ ਦੌਰਾਨ ਟਰੱਕ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਲੋਕਾਂ ਨੇ ਪਿੱਛਾ ਕਰ ਕੇ ਥਾਣੇ ਲਿਆਂਦਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇਕ ਛੋਟਾ ਬੱਚਾ ਛੱਡ ਗਿਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ।
ਨਕਲੀ ਸੋਨਾ ਗਹਿਣੇ ਰੱਖ ਕੇ ਠੱਗਣ ਵਾਲਾ ਗਿਰੋਹ ਕਾਬੂ
NEXT STORY