ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ, ਤਾਜਪੁਰ ਰੋਡ ਲੁਧਿਆਣਾ ’ਚੋਂ ਇਕ ਕੈਦੀ ਦੇ ਫਰਾਰ ਹੋਣ ਦੇ ਮਾਮਲੇ ’ਚ ਵਿਭਾਗ ਵਲੋਂ 1 ਹੋਰ ਕਰਮਚਾਰੀ (ਵਾਰਡਨ) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਸਸਪੈਂਡ ਕੀਤੇ ਗਏ ਕਰਮਚਾਰੀਆਂ (3 ਵਾਰਡਨ ਅਤੇ 1 ਸੀ. ਸੀ. ਟੀ. ਵੀ. ਆਪ੍ਰੇਟਰ) ਦੀ ਗਿਣਤੀ 4 ਹੋ ਗਈ ਹੈ। ਇਸ ਤੋਂ ਬਾਅਦ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕੈਦੀ ਨੂੰ ਫੜਨ ਲਈ ਪੁਲਸ ਟੀਮਾਂ ਬਣਾਈਆਂ। ਆਖਿਰ ਪੰਜਾਬ ਪੁਲਸ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਪੁਲਸ ਸਟੇਸ਼ਨ ਡਵੀਜ਼ਨ ਨੰ. 7 ਦੇ ਪੁਲਸ ਅਧਿਕਾਰੀ ਗੁਰਦਿਆਲ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਰਾਹੁਲ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ’ਚੋਂ ਦਬੋਚ ਲਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ DSP ਦਾ ਸੜਕ ਵਿਚਾਲੇ ਪੈ ਗਿਆ ਪੰਗਾ! ਵਾਇਰਲ ਹੋਈ ਵੀਡੀਓ
ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਕੀਤੇ ਜਾ ਰਹੇ ਸਨ ਦਾਅਵੇ, ਅਧਿਕਾਰੀਆਂ ’ਤੇ ਗਾਜ ਨਾ ਡਿੱਗਣਾ ਚਰਚਾ ਦਾ ਵਿਸ਼ਾ
ਜੇਲ੍ਹ ਅਧਿਕਾਰੀਆਂ ਤੋਂ ਮੀਡੀਆ ਵਲੋਂ ਜਦੋਂ ਹਵਾਲਾਤੀ ਦੇ ਜੇਲ ’ਚੋਂ ਗਾਇਬ ਹੋਣ ਦੇ ਵਿਸ਼ੇ ਸਬੰਧੀ ਜਾਣਕਾਰੀ ਹਾਸਲ ਕਰਨ ਸਬੰਧੀ ਗੱਲਬਾਤ ਕੀਤੀ ਗਈ ਤਾਂ ਅਧਿਕਾਰੀ ਇਕ ਹੀ ਗੱਲ ਕਹਿ ਰਹੇ ਸਨ ਕਿ ਜੇਲ ਦੇ ਚਾਰੇ ਪਾਸੇ ਬਾਊਂਡਰੀ ਵਾਲ ’ਤੇ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਹਨ, ਜਿਸ ਵਿਚ ਕਈ ਕਿਲੋਵਾਟ ਦਾ ਕਰੰਟ ਛੱਡ ਰੱਖਿਆ ਹੈ। ਅਜਿਹੀ ਸਥਿਤੀ ਵਿਚ ਕੰਧ ਦੇ ਉੱਪਰੋਂ ਉਕਤ ਹਵਾਲਾਤੀ ਜੇਲ ’ਚੋਂ ਨਹੀਂ ਭੱਜ ਸਕਦਾ ਪਰ ਉਕਤ ਹਵਾਲਾਤੀ ਜੇਲ ਦੀ ਕੰਧ ਟੱਪ ਕੇ ਭੱਜਣ ਵਿਚ ਸਫਲ ਰਿਹਾ, ਜਿਸ ਕਾਰਨ ਜੇਲ ਸੁਰੱਖਿਆ ਪ੍ਰਬੰਧਾਂ ਦੇ ਠੋਸ ਦਾਅਵੇ ਠੁੱਸ ਸਾਬਤ ਹੋਏ। ਜੇਲ ਦੇ ਅੰਦਰ ਕਿਸੇ ਵੀ ਅਧਿਕਾਰੀ ਜਾਂ ਉੱਚ ਅਧਿਕਾਰੀ ’ਤੇ ਗਾਜ ਨਾ ਡਿੱਗਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਰੰਗ ਲਿਆਈ, ਡੋਪ ਟੈਸਟ ਦੀ ਜਾਅਲੀ ਰਿਪੋਰਟ ਤਿਆਰ ਕਰਨ ਵਾਲੇ 2 ਕਾਬੂ
NEXT STORY