ਲੁਧਿਆਣਾ (ਰਾਜ)- ਦੀਵਾਲੀ ਦੀ ਰਾਤ ਬੜੇਵਾਲ ਰੋਡ ’ਤੇ ਇਕ ਮਾਮੂਲੀ ਸੜਕ ਹਾਦਸੇ ਨੇ ਸੋਸ਼ਲ ਮੀਡੀਆ ’ਤੇ ਵੱਡਾ ਰੂਪ ਲੈ ਲਿਆ। ਜਦੋਂ ਡੀ. ਸੀ. ਪੀ. ਜਤਿੰਦਰ ਚੋਪੜਾ ਦੇ ਭਤੀਜੇ ਦੀ ਕਾਰ ਦੀ ਇਕ ਦੂਜੀ ਕਾਰ ਨਾਲ ਮਾਮੂਲੀ ਟੱਕਰ ਹੋ ਗਈ। ਹਾਦਸੇ ’ਚ ਦੋਵੇਂ ਗੱਡੀਆਂ ਮਾਮੂਲੀ ਨੁਕਸਾਨੀਆਂ ਗਈਆਂ ਪਰ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਪਰ ਸੋਸ਼ਲ ਮੀਡੀਆ ’ਤੇ ਘਟਨਾ ਦੀ ਵੀਡੀਓ ਵਾਇਰਲ ਕਰ ਕੇ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਰਦਸਤ ਧਮਾਕਾ! 2 ਔਰਤਾਂ ਸਣੇ ਕਈ ਲੋਕ ਆਏ ਲਪੇਟ 'ਚ, ਪੈ ਗਈਆਂ ਭਾਜੜਾਂ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਤਿੰਦਰ ਚੋਪੜਾ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਉਹ ਆਪਣੇ ਘਰ ਵਿਚ ਮੌਜੂਦ ਸਨ। ਇਸ ਦੌਰਾਨ ਉਸ ਦੇ ਭਤੀਜੇ ਦੀ ਕਾਰ ਦੀ ਫਿਰੋਜ਼ਪੁਰ ਰੋਡ ’ਤੇ ਕਿਸੇ ਕਾਰ ਨਾਲ ਟੱਕਰ ਹੋ ਗਈ ਸੀ। ਉਸ ਦਾ ਭਰਾ ਪਹਿਲਾਂ ਮੌਕੇ ਤੋਂ ਚਲਾ ਗਿਆ ਸੀ, ਜਿਥੇ ਉਸ ਦੇ ਭਰਾ ਅਤੇ ਭਤੀਜੇ ਨੂੰ ਦੂਜੀ ਧਿਰ ਦੇ ਲੋਕ ਗਲਤ ਬੋਲਣ ਲੱਗ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਮਲਾ ਵਧ ਰਿਹਾ ਹੈ ਤਾਂ ਉਹ ਘਰ ਵਿਚ ਹੋ ਰਹੀ ਪੂਜਾ ਛੱਡ ਕੇ ਮੌਕੇ ’ਤੇ ਪੁੱਜੇ। ਹਾਲਾਂਕਿ ਉਹ ਸਿਵਲ ਵਰਦੀ ਵਿਚ ਸਨ ਅਤੇ ਉਨ੍ਹਾਂ ਨੇ ਕਿਸੇ ਨੂੰ ਖੁਦ ਦੇ ਪੁਲਸ ਵਾਲਾ ਹੋਣ ਸਬੰਧੀ ਕੁਝ ਨਹੀਂ ਦੱਸਿਆ ਸੀ। ਉਸ ਦਾ ਭਰਾ ਦੂਜੀ ਧਿਰ ਨਾਲ ਗੱਲ ਕਰ ਰਹੇ ਸਨ ਤਾਂ ਦੂਜੀ ਧਿਰ ਨੇ ਮੋਬਾਈਲ ’ਤੇ ਜਾਣਬੁੱਝ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਭਰਾ ਨੂੰ ਗਲਤ ਸ਼ਬਦਾਵਲੀ ਬੋਲਣ ਲੱਗੇ ਤਾਂ ਜਾ ਕੇ ਉਨ੍ਹਾਂ ਨੇ ਸਮਝਾਉਣ ਦਾ ਯਤਨ ਕੀਤਾ ਤਾਂ ਉਲਟਾ ਦੂਜੀ ਧਿਰ ਦੇ ਲੋਕ ਉਨ੍ਹਾਂ ਨਾਲ ਹੀ ਬਹਿਸ ਕਰਨ ਲੱਗ ਗਏ ਸਨ।
ਡੀ. ਐੱਸ. ਪੀ. ਜਤਿੰਦਰ ਚੋਪੜਾ ਨੇ ਕਿਹਾ ਕਿ ਕਾਰ ਦੀ ਹਲਕੀ ਜਿਹੀ ਟੱਕਰ ਹੋਈ ਸੀ। ਮਾਮਲਾ ਜ਼ਿਆਦਾ ਵੱਡਾ ਨਹੀਂ ਸੀ ਪਰ ਸਾਹਮਣੇ ਵਾਲੇ ਨੇ ਬਿਨਾਂ ਕਾਰਨ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ। ਅਸੀਂ ਪਰਿਵਾਰ ਸਮੇਤ ਸੀ ਕਿਸੇ ਨਾਲ ਦੁਰਵਿਵਹਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ।
ਉਧਰ, ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਡੀ. ਐੱਸ. ਪੀ. ਨੇ ਸ਼ੁਰੂ ’ਚ ਸ਼ਾਂਤੀ ਨਾਲ ਗੱਲ ਕਰਨ ਦਾ ਯਤਨ ਕੀਤਾ ਪਰ ਵੀਡੀਓ ਬਣਾਉਂਦੇ ਵਿਅਕਤੀ ਦੇ ਉਤੇਜਕ ਵਿਵਹਾਰ ਅਤੇ ਗੱਲ-ਗੱਲ ’ਤੇ ਦੋਸ਼ ਲਗਾਉਣ ਕਾਰਨ ਮਾਹੌਲ ਵਿਗੜ ਗਿਆ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਡੀ. ਐੱਸ. ਪੀ. ਜਾਂ ਉਨ੍ਹਾਂ ਦੇ ਭਰਾ ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ, ਸਗੋਂ ਭੀੜ ਵਧਣ ’ਤੇ ਸਥਿਤੀ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਕੁਝ ਲੋਕ ਉਥੇ ਮੌਜੂਦ ਸਨ, ਜੋ ਜਾਣਬੁੱਝ ਕੇ ਵੀਡੀਓ ਬਣਾ ਕੇ ਵਿਵਾਦ ਨੂੰ ਉਕਸਾਉਣ ਦਾ ਯਤਨ ਕਰ ਰਹੇ ਸਨ, ਜਦੋਂਕਿ ਸਾਹਮਣੀ ਵਾਲੀ ਧਿਰ ਨੇ ਵੀਡੀਓ ਬਣਾ ਕੇ ਪੁਲਸ ਅਧਿਕਾਰੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦੀ ਵੀ ਹੋਈ ਬਦਲੀ, ਵੇਖੋ LIST
45 ਸੈਕਿੰਡ ਦੀ ਵਾਇਰਲ ਵੀਡੀਓ ਕੇਵਲ ਘਟਨਾ ਦਾ ਅੱਧਾ ਸੱਚ ਦਿਖਾ ਰਹੀ ਹੈ, ਜਦੋਂਕਿ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੂਰਾ ਮਾਮਲਾ ਸ਼ਾਂਤੀ ਨਾਲ ਨਜਿੱਠਿਆ ਗਿਆ ਸੀ। ਦੂਜੀ ਧਿਰ ਦਾ ਕੋਈ ਸੰਪਰਕ ਨੰਬਰ ਨਾ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਇਲਾਕਾ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਆਈ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਰਮਚਾਰੀਆਂ ਲਈ ਵੱਡੀ ਖ਼ਬਰ, 8th Pay Commission ਬਾਰੇ ਆਇਆ ਵੱਡਾ ਅਪਡੇਟ
NEXT STORY