ਜਲੰਧਰ (ਸ਼ੈਲੀ) : ਤਿਉਹਾਰੀ ਸੀਜ਼ਨ ਦੀ ਤੇਜ਼ੀ ਨੂੰ ਦੇਖਦਿਆਂ ਪਿਆਜ਼ ਕਾਰੋਬਾਰੀਆਂ ਨੇ ਪਿਆਜ਼ ਕਾਫੀ ਮਾਤਰਾ ਵਿਚ ਸਟਾਕ ਕਰ ਲਿਆ ਸੀ ਤਾਂ ਕਿ ਪਿਆਜ਼ ਦੀ ਸ਼ਾਰਟੇਜ ਦਾ ਵਿਖਾਵਾ ਕਰਦਿਆਂ ਉਹ ਮਨਮਾਨੇ ਰੇਟ ਗਾਹਕਾਂ ਕੋਲੋਂ ਵਸੂਲ ਸਕਣ। ਅਫਗਾਨਿਸਤਾਨ ’ਚ ਤਾਲਿਬਾਨੀ ਸਮੱਸਿਆ ਪੈਦਾ ਹੋਣ ਕਾਰਨ ਸਾਰੇ ਪਿਆਜ਼ ਕਾਰੋਬਾਰੀ ਇਹੀ ਸੋਚੀ ਬੈਠੇ ਸਨ ਕਿ ਇਸ ਵਾਰ ਅਫਗਾਨੀ ਪਿਆਜ਼ ਦੀ ਆਮਦ ਨਾ ਹੋਣ ਨਾਲ ਨਾਸਿਕ ਅਤੇ ਇੰਦੌਰ ਦੇ ਪਿਆਜ਼ ਨੂੰ ਸਟਾਕ ਕਰ ਕੇ ਉਹ ਵਧੀਆ ਕਮਾਈ ਕਰ ਲੈਣਗੇ, ਜਿਸ ਕਾਰਨ ਉਨ੍ਹਾਂ ਹੈਸੀਅਤ ਤੋਂ ਵੱਧ ਪਿਆਜ਼ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਤੇ ਰੇਟ ਵਧਾ ਦਿੱਤੇ। ਹੁਣ ਇਕਦਮ ਅਫਗਾਨੀ ਪਿਆਜ਼ ਦੀ ਹੋਈ ਆਮਦ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਤੇ ਅਫਗਾਨੀ ਪਿਆਜ਼ ਦੀ ਵਧੀਆ ਕੁਆਲਿਟੀ ਕਾਰਨ ਗਾਹਕਾਂ ਦਾ ਰੁਝਾਨ ਨਾਸਿਕ ਅਤੇ ਇੰਦੌਰੀ ਪਿਆਜ਼ ਵੱਲੋਂ ਘੱਟ ਗਿਆ। ਅਫਗਾਨੀ ਪਿਆਜ਼ ਦੀ ਸੇਲ ਵਧਣ ਅਤੇ ਦੀਵਾਲੀ ਤੋਂ ਬਾਅਦ ਨਵੀਂ ਫਸਲ ਆਉਣ ਕਾਰਨ ਸਾਰੇ ਸਟਾਕੇਜ਼ ਵੀ ਹੁਣ ਆਪਣਾ ਪਿਆਜ਼ ਅਫਗਾਨੀ ਪਿਆਜ਼ ਦੇ ਬਰਾਬਰ ਵੇਚਣ ’ਤੇ ਮਜਬੂਰ ਹੋ ਚੁੱਕੇ ਹਨ, ਜਿਸ ਨਾਲ ਪਿਆਜ਼ ਦੇ ਭਾਅ 45 ਰੁਪਏ ਤੋਂ ਘਟਦੇ-ਘਟਦੇ ਹੁਣ 30-35 ਰੁਪਏ ’ਤੇ ਆ ਚੁੱਕੇ ਹਨ ਅਤੇ ਲਗਾਤਾਰ ਘਟ ਰਹੇ ਹਨ। ਵਰਣਨਯੋਗ ਹੈ ਕਿ ਦੀਵਾਲੀ ਦੇ ਨੇੜੇ-ਤੇੜੇ ਦੇ ਕਈ ਸਾਲਾਂ ਤੋਂ ਪਿਆਜ਼ ਦੇ ਭਾਅ ਥੋਕ ’ਚ 50-70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਂਦੇ ਹਨ ਅਤੇ ਆਮ ਗਾਹਕਾਂ ਤੱਕ ਪ੍ਰਚੂਨ ’ਚ ਇਹ ਡੇਢ ਜਾਂ ਦੁੱਗਣੇ ਭਾਅ ਪਹੁੰਚਦੇ ਹਨ। ਦੇਸ਼ ਭਰ ਦੀਆਂ ਸਬਜ਼ੀਆਂ ਵਿਚ ਪਿਆਜ਼ ਦੇ ਭਾਅ ਡਿੱਗਣ ਲੱਗੇ ਹਨ। ਦੂਜੇ ਪਾਸੇ ਟਮਾਟਰ ਦੇ ਦੀਵਾਲੀ ਤੱਕ ‘ਲਾਲ’ ਰਹਿਣ ਦੀ ਉਮੀਦ ਹੈ ਅਤੇ ਟਮਾਟਰ ਥੋਕ ਮੰਡੀ ਵਿਚ 700-950 ਰੁਪਏ ਪ੍ਰਤੀ ਕਰੇਟ (25 ਕਿਲੋ) ਵਿਕ ਰਹੇ ਹਨ ਅਤੇ ਅਗਲੇ 2 ਹਫਤਿਆਂ ਵਿਚ ਲੋਕਲ ਸਬਜ਼ੀਆਂ ਦੀ ਆਮਦ ਸ਼ੁਰੂ ਹੋਣ ਨਾਲ ਰੇਟਾਂ ਵਿਚ ਭਾਰੀ ਗਿਰਾਵਟ ਦਰਜ ਹੋਵੇਗੀ।
ਫਲਾਂ ਦੀਆਂ ਕੀਮਤਾਂ ’ਚ ਵਾਧਾ ਨਾ ਹੋਣ ਨਾਲ ਕਰਵਾਚੌਥ ’ਤੇ ਲੋਕਾਂ ਨੂੰ ਮਿਲੇਗੀ ਰਾਹਤ
ਫਰੂਟ ਮੰਡੀ ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਇੰਦਰਜੀਤ ਨਾਗਰਾ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਲਾਂ ਦੀ ਕੁਆਲਿਟੀ ਬਹੁਤ ਵਧੀਆ ਹੈ। ਕਸ਼ਮੀਰੀ ਸੇਬ ਦੀਆਂ ਕਈ ਵੈਰਾਇਟੀਆਂ ਮੰਡੀ ਵਿਚ ਆਈਆਂ ਹਨ, ਜਿਸ ਨਾਲ ਵੱਖ-ਵੱਖ ਕੀਮਤ ਦੇ ਸੇਬ ਉਪਲੱਬਧ ਹਨ।
ਫਲ ਥੋਕ ਪ੍ਰਚੂਨ ਭਾਅ
	
		
			| ਕੇਲਾ | 24-30 ਰੁਪਏ | 100-120 ਰੁਪਏ | 
		
			| ਸੇਬ | 30-70 ਰੁਪਏ | 100-120 ਰੁਪਏ | 
		
			| ਮੌਸੰਮੀ | 30-40 ਰੁਪਏ | 50-55 ਰੁਪਏ | 
		
			| ਪਪੀਤਾ | 15-25 ਰੁਪਏ | 30-35 ਰੁਪਏ | 
		
			| ਸੰਤਰਾ | 35-45 ਰੁਪਏ | 55-60 ਰੁਪਏ | 
		
			| ਅਮਰੂਦ | 40-50 ਰੁਪਏ | 55-60 ਰੁਪਏ | 
		
			| ਅਨਾਰ | 100-120 ਰੁਪਏ | 160-180 ਰੁਪਏ | 
		
			| ਨਾਰੀਅਲ | 25-35 ਰੁਪਏ | 35-50 ਰੁਪਏ | 
	
 ਸਬਜ਼ੀ ਥੋਕ ਪ੍ਰਚੂਨ ਭਾਅ
	
		
			| ਐੱਮ. ਪੀ. ਇੰਦੌਰ ਪਿਆਜ਼ | 26-30 ਰੁਪਏ | 35-40 ਰੁਪਏ | 
		
			| ਨਾਸਿਕ ਪਿਆਜ਼ | 30-38 ਰੁਪਏ | 40-50 ਰੁਪਏ | 
		
			| ਅਫਗਾਨੀ ਪਿਆਜ਼ | 25-28 ਰੁਪਏ | 35-40 ਰੁਪਏ | 
		
			| ਮਟਰ 
 | 60-80 ਰੁਪਏ | 100-120 ਰੁਪਏ | 
		
			| ਟਮਾਟਰ | 28-45 ਰੁਪਏ 
 | 62-65 ਰੁਪਏ | 
		
			| ਭਿੰਡੀ 
 | 18-20 ਰੁਪਏ | 38-45 ਰੁਪਏ | 
		
			| ਅਦਰਕ 
 | 20-25 ਰੁਪਏ | 45-55 ਰੁਪਏ | 
		
			| ਅਰਬੀ | 8-12 ਰੁਪਏ | 20-28 ਰੁਪਏ | 
		
			| ਘੀਆ | 15-25 ਰੁਪਏ 
 | 35-45 ਰੁਪਏ | 
		
			| ਖੀਰਾ | 8-12 ਰੁਪਏ | 25-30 ਰੁਪਏ | 
		
			| ਹਰੀ ਮਿਰਚ | 20-28 ਰੁਪਏ | 38-45 ਰੁਪਏ | 
		
			| ਮੂਲੀ | 8-15 ਰੁਪਏ | 28-30 ਰੁਪਏ | 
		
			| ਬੰਦਗੋਭੀ | 20-25 ਰੁਪਏ | 30-35 ਰੁਪਏ | 
		
			| ਗੋਭੀ | 25-35 ਰੁਪਏ | 45-55 ਰੁਪਏ | 
		
			| ਹਲਵਾ ਕੱਦੂ | 8-15 ਰੁਪਏ | 20-25 ਰੁਪਏ | 
	
 
ਪੰਜਾਬ ਸਰਕਾਰ ਨੇ ਖਿੱਚੀ 962 ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਤੋਂ ਰੁਜ਼ਗਾਰ ਖੋਹਣ ਦੀ ਤਿਆਰੀ : ਡਾ. ਰਾਵਿੰਦਰ
NEXT STORY