ਫਿਰੋਜ਼ਪੁਰ (ਮਲਹੋਤਰਾ) : ਇੱਕ ਵਿਅਕਤੀ ਦੇ ਖਾਤੇ 'ਚੋਂ 1.02 ਲੱਖ ਰੁਪਏ ਧੋਖੇ ਨਾਲ ਕੱਢਵਾਉਣ ਵਾਲੇ ਅਣਪਛਾਤੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੇ ਸਾਈਬਰ ਕ੍ਰਾਈਮ ਦਾ ਪਰਚਾ ਦਰਜ ਕੀਤਾ ਹੈ। ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਜੋਗਿੰਦਰ ਸਿੰਘ ਵਾਸੀ ਬਾਬਾ ਰਾਮ ਲਾਲ ਨਗਰ ਨੇ ਨਵੰਬਰ ਮਹੀਨੇ 'ਚ ਸੂਚਨਾ ਦੇ ਕੇ ਦੱਸਿਆ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਖ਼ਾਤੇ ਵਿਚੋਂ ਇੱਕ ਲੱਖ ਦੋ ਹਜ਼ਾਰ 272 ਰੁਪਏ ਕੱਢਵਾ ਲਏ ਹਨ।
ਇੰਸਪਕੈਟਰ ਦੇ ਅਨੁਸਾਰ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਅਣਪਛਾਤੇ ਠੱਗ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਮਿਸ਼ਨਰੇਟ ਪੁਲਸ ਨੇ ਲੁੱਟਖੋਹ ਤੇ ਚੋਰੀ ਦੇ ਮਾਮਲੇ 'ਚ 4 ਮੁਲਜ਼ਮ ਕੀਤੇ ਗ੍ਰਿਫ਼ਤਾਰ
NEXT STORY