ਜਲੰਧਰ (ਸੁਨੀਲ) : ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਆਨਲਾਈਨ ਵੀਡੀਓ ਸੈਕਸ ਦੇ ਮਾਮਲੇ ਵੱਧ ਰਹੇ ਹਨ। ਸ਼ਾਤਰ ਲੋਕਾਂ ਨੇ ਨੌਜਵਾਨਾਂ ਨੂੰ ਡਰਾ-ਧਮਕਾ ਕੇ ਪੈਸੇ ਲੁੱਟਣ ਦਾ ਇਹ ਇਕ ਅਨੋਖਾ ਢੰਗ ਅਪਣਾਇਆ ਹੈ। ਇਨ੍ਹਾਂ ਸ਼ਾਤਰ ਲੋਕਾਂ ਦੇ ਝਾਂਸੇ ਵਿਚ ਆਉਣ ਵਾਲੇ ਲੋਕ ਡਰ ਕੇ ਅਤੇ ਆਪਣੀ ਇੱਜ਼ਤ ਬਚਾਉਣ ਦੇ ਚੱਕਰ ਵਿਚ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਜਿਹੜੇ ਲੋਕ ਪੈਸੇ ਨਹੀਂ ਦੇ ਸਕੇ, ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਦੋਰਾਹਾ ਮੈਕਡੋਨਲਡ ਕੋਲ ਵਾਪਰੇ ਭਿਆਨਕ ਹਾਦਸੇ ’ਚ ਮ੍ਰਿਤਕ ਦੀ ਲਾਸ਼ ਦੇ ਉਡੇ ਚਿੱਥੜੇ, ਦੇਖ ਕੇ ਕੰਬੀ ਰੂਹ
ਕਿਵੇਂ ਸ਼ੁਰੂ ਹੁੰਦੀ ਹੈ ਗੰਦੀ ਖੇਡ
ਸ਼ੁਰੂ ਵਿਚ ਫੇਸਬੁੱਕ ’ਤੇ ਇਕ ਫਰੈਂਡ ਰਿਕੁਐਸਟ ਆਉਂਦੀ ਹੈ, ਜਿਸ ਨੂੰ ਐਕਸੈਪਟ ਕਰਨ ਤੋਂ ਬਾਅਦ ਦੂਜੇ ਪਾਸਿਓਂ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਹਨ। ਮੈਸੇਜ ਤੋਂ ਬਾਅਦ ਇਕ-ਦੂਜੇ ਦੇ ਮੋਬਾਇਲ ਨੰਬਰ ਐਕਸਚੇਂਜ ਕੀਤੇ ਜਾਂਦੇ ਹਨ ਅਤੇ ਵ੍ਹਟਸਐਪ ’ਤੇ ਗੱਲ ਸ਼ੁਰੂ ਹੋ ਜਾਂਦੀ ਹੈ। ਬਸ ਇਥੋਂ ਹੀ ਸ਼ੁਰੂ ਹੁੰਦੀ ਹੈ ਇਹ ਗੰਦੀ ਖੇਡ। ਵ੍ਹਟਸਐਪ ’ਤੇ ਚੈਟਿੰਗ ਤੋਂ ਬਾਅਦ ਵੀਡੀਓ ਕਾਲ ’ਤੇ ਗੱਲਬਾਤ ਹੁੰਦੀ ਹੈ। ਕੁਝ ਦਿਨਾਂ ਬਾਅਦ ਵੀਡੀਓ ਕਾਲ ਕਰਨ ਵਾਲੀ ਕੁੜੀ ਨੌਜਵਾਨ ਨੂੰ ਵੀਡੀਓ ’ਤੇ ਨਿਰਵਸਤਰ ਹੋਣ ਲਈ ਉਕਸਾਉਂਦੀ ਹੈ। ਝਾਂਸੇ ਵਿਚ ਆਉਣ ਵਾਲਾ ਨੌਜਵਾਨ ਜਦੋਂ ਵੀਡੀਓ ’ਤੇ ਸੈਕਸ ਕਰਨ ਲਈ ਰਾਜ਼ੀ ਹੁੰਦਾ ਹੈ ਤਾਂ ਉਸਦੀ ਵੀਡੀਓ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਹ ਗੰਦੀ ਖੇਡ ਕਈ ਦਿਨਾਂ ਤੱਕ ਚੱਲਦੀ ਹੈ। ਇਸ ਦੌਰਾਨ ਨੌਜਵਾਨ ਨੂੰ ਪਤਾ ਨਹੀਂ ਚੱਲਦਾ ਕਿ ਉਸਦਾ ਇਹ ਘਿਨੌਣਾ ਕੰਮ ਵੀਡੀਓ ਵਿਚ ਰਿਕਾਰਡ ਹੋ ਰਿਹਾ ਹੈ। ਕੁਝ ਦਿਨਾਂ ਬਾਅਦ ਉਕਤ ਨੌਜਵਾਨ ਦੇ ਮੋਬਾਇਲ ’ਤੇ ਇਹ ਰਿਕਾਰਡ ਕੀਤੀ ਗਈ ਵੀਡੀਓ ਵ੍ਹਟਸਐਪ ਜ਼ਰੀਏ ਭੇਜ ਦਿੱਤੀ ਜਾਂਦੀ ਹੈ ਅਤੇ ਉਸਦੀ ਇਵਜ਼ ਵਿਚ ਲੱਖਾਂ ਰੁਪਏ ਮੰਗੇ ਜਾਂਦੇ ਹਨ। 1-2 ਦਿਨਾਂ ਤੋਂ ਜਲੰਧਰ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਅਜਿਹੀਆਂ ਕਈ ਵੀਡੀਓ ਕਾਲਜ ਨੌਜਵਾਨਾਂ ਨੂੰ ਆ ਰਹੀਆਂ ਹਨ।
ਇਹ ਵੀ ਪੜ੍ਹੋ : ਮੋਗਾ ’ਚ ਤਿੰਨ ਨੌਜਵਾਨਾਂ ਤੋਂ ਹੈਂਡ ਗ੍ਰਨੇਡ ਬਰਾਮਦ, ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਤਾਰ
ਪੈਸੇ ਭੇਜਣ ਲਈ ਦਿੱਤਾ ਜਾਂਦਾ ਹੈ ਪੇਟੀਐੱਮ ਨੰਬਰ
ਵੀਡੀਓ ਭੇਜਣ ਤੋਂ ਬਾਅਦ ਨੌਜਵਾਨ ਨੂੰ ਇਕ ਥ੍ਰੈੱਟ ਕਾਲ ਆਉਂਦੀ ਹੈ ਕਿ ਜੇਕਰ ਉਸਨੇ 2 ਲੱਖ ਰੁਪਏ ਦੇ ਲਗਭਗ ਪੇਟੀਐੱਮ ਕਰ ਦਿੱਤੇ ਤਾਂ ਠੀਕ ਨਹੀਂ ਤਾਂ ਉਸਦੀ ਇਹ ਵੀਡੀਓ ਸੋਸ਼ਲ ਸਾਈਟ ’ਤੇ ਅਪਲੋਡ ਕਰ ਦਿੱਤੀ ਜਾਵੇਗੀ। ਡਰ ਦੇ ਮਾਰੇ ਨੌਜਵਾਨ ਪੁਲਸ ਕੋਲ ਜਾਣ ਦੀ ਬਜਾਏ ਕਾਲ ਕਰਨ ਵਾਲੇ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੰਦਾ ਹੈ। ਪੈਸੇ ਭੇਜਣ ਲਈ ਨੌਜਵਾਨ ਨੂੰ ਇਕ ਪੇਟੀਐੱਮ ਮੋਬਾਇਲ ਨੰਬਰ ਦਿੱਤਾ ਜਾਂਦਾ ਹੈ। ਫੋਨ ਕਰਕੇ ਧਮਕਾਉਣ ਵਾਲੇ ਨੌਜਵਾਨ ਕੋਲੋਂ ਥੋੜ੍ਹੇ-ਥੋੜ੍ਹੇ ਕਰ ਕੇ ਲੱਖਾਂ ਰੁਪਏ ਭੋਟ ਲੈਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਪੇਟੀਐੱਮ ਨੰਬਰ ਵਧੇਰੇ ਯੂ. ਪੀ., ਦਿੱਲੀ ਅਤੇ ਮੁੰਬਈ ਸ਼ਹਿਰਾਂ ਦੇ ਹੁੰਦੇ ਹਨ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਸੰਦੇਸ਼ ਸੋਸ਼ਲ ਮੀਡੀਆ ’ਤੇ ਵਾਇਰਲ
ਸ਼ਹਿਰ ’ਚ ਪਹਿਲਾਂ ਵੀ ਕਈ ਵੀਡੀਓ ਹੋ ਚੁੱਕੀਆਂ ਨੇ ਵਾਇਰਲ
ਪਿਛਲੇ ਸਾਲ ਸ਼ਹਿਰ ਵਿਚ ਕਈ ਉੱਘੇ ਵਿਅਕਤੀਆਂ ਦੀਆਂ ਆਨਲਾਈਨ ਸੈਕਸ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਵੀ ਥ੍ਰੈੱਟ ਕਾਲ ਆਈਆਂ ਸਨ ਪਰ ਉਨ੍ਹਾਂ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਬਾਅਦ ਵਿਚ ਠੱਗਾਂ ਨੇ ਉਨ੍ਹਾਂ ਦੀਆਂ ਵੀਡੀਓਜ਼ ਵਾਇਰਲ ਕਰ ਦਿੱਤੀਆਂ, ਜਿਹੜੀਆਂ ਪਿਛਲੇ ਸਾਲ ਸ਼ਹਿਰ ਵਿਚ ਕਾਫੀ ਚਰਚਾ ਵਿਚ ਰਹੀਆਂ।
ਪੈਸੇ ਨਾ ਦੇਣ ਦੀ ਗੱਲ ’ਤੇ ਦਿੰਦੇ ਨੇ ਧਮਕੀਆਂ
ਉਕਤ ਠੱਗਾਂ ਦਾ ਸ਼ਿਕਾਰ ਹੋ ਚੁੱਕੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਨੇ ਲਗਭਗ 1.90 ਲੱਖ ਰੁਪਏ ਇਨ੍ਹਾਂ ਠੱਗਾਂ ਨੂੰ ਡਰ ਦੇ ਮਾਰੇ ਦੇ ਦਿੱਤੇ ਹਨ। ਉਸ ਨੇ ਆਪਬੀਤੀ ਸੁਣਾਉਂਦਿਆਂ ਕਿਹਾ ਕਿ ਉਸਨੂੰ ਫੋਨ ਕਰਨ ਵਾਲੇ ਨੇ ਧਮਕਾਇਆ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੈਨੂੰ ਇੰਨਾ ਬਦਨਾਮ ਕਰਾਂਗੇ ਕਿ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੇਂਗਾ। ਨੌਜਵਾਨ ਨੇ ਦੱਸਿਆ ਕਿ ਉਸ ਨੇ ਘਰ ਵਾਲਿਆਂ ਤੋਂ ਚੋਰੀ ਵਿਆਜ ’ਤੇ ਪੈਸੇ ਲੈ ਕੇ ਉਕਤ ਠੱਗਾਂ ਨੂੰ ਦਿੱਤੇ ਸਨ ਪਰ ਕੁਝ ਦਿਨਾਂ ਬਾਅਦ ਉਹ ਫਿਰ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ। ਜਦੋਂ ਮੈਂ ਉਨ੍ਹਾਂ ਨੂੰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਫੋਨ ਕੱਟਣ ਸਮੇਂ ਕਿਹਾ ਕਿ ਇਸ ਗੱਲ ਨੂੰ ਯਾਦ ਰੱਖਣਾ ਕਿ ਤੂੰ ਸਾਨੂੰ ਪੈਸੇ ਨਹੀਂ ਦਿੱਤੇ, ਜਿਸ ਕਾਰਨ ਉਸ ਨੂੰ ਹਰ ਸਮੇਂ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਠੱਗ ਉਸਦੀ ਵੀਡੀਓ ਵਾਇਰਲ ਨਾ ਕਰ ਦੇਣ।
ਇਹ ਵੀ ਪੜ੍ਹੋ : ਭੁਲੱਥ ਨੇੜੇ ਵਾਪਰੇ ਭਿਆਨਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ
ਐੱਨ. ਆਰ. ਆਈਜ਼ ਵੀ ਹੋ ਚੁੱਕੇ ਨੇ ਸ਼ਿਕਾਰ
ਇਸ ਗੰਦੀ ਖੇਡ ਦਾ ਸਿਰਫ ਨੌਜਵਾਨ ਹੀ ਨਹੀਂ, ਸਗੋਂ ਐੱਨ. ਆਰ. ਆਈਜ਼ ਵੀ ਸ਼ਿਕਾਰ ਹੋ ਚੁੱਕੇ ਹਨ। ਫਰਕ ਸਿਰਫ ਇੰਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਕੋਲੋਂ ਹਜ਼ਾਰਾਂ-ਲੱਖਾਂ ਰੁਪਏ ਮੰਗੇ ਜਾਂਦੇ ਹਨ, ਜਦੋਂ ਕਿ ਐੱਨ. ਆਰ. ਆਈਜ਼ ਨੌਜਵਾਨਾਂ ਕੋਲੋਂ ਡਾਲਰਾਂ ਦੀ ਮੰਗ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ
ਲੋਕ ਅਜਿਹੇ ਠੱਗਾਂ ਦੀ ਸ਼ਿਕਾਇਤ ਪੁਲਸ ਨੂੰ ਦੇਣ : ਏ. ਸੀ. ਪੀ. ਰਣਧੀਰ ਸਿੰਘ
ਇਸ ਸਬੰਧ ਵਿਚ ਸਾਈਬਰ ਕ੍ਰਾਈਮ ਤੇ ਈ. ਓ. ਵਿੰਗ ਦੇ ਏ. ਸੀ. ਪੀ. ਰਣਧੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਗੰਦੀ ਖੇਡ ਵਿਚ ਕਈ ਨੌਜਵਾਨਾਂ ਕੋਲੋਂ ਪੈਸੇ ਭੋਟੇ ਜਾ ਚੁੱਕੇ ਹਨ ਅਤੇ ਇਹ ਕੰਮ ਅਜੇ ਵੀ ਚੱਲ ਰਿਹਾ ਹੈ। ਸਾਡੇ ਲਈ ਸਭ ਤੋਂ ਵੱਡੀ ਮੁਸ਼ਕਿਲ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਠੱਗਾਂ ਖ਼ਿਲਾਫ਼ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਅਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਇਸਦੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਸ ਵਿਭਾਗ ਨੂੰ ਦੇਵੇ ਤਾਂ ਕਿ ਅਸੀਂ ਜਾਂਚ ਕਰ ਕੇ ਉਕਤ ਠੱਗਾਂ ਨੂੰ ਕਾਬੂ ਕਰ ਸਕੀਏ ਤਾਂ ਕਿ ਕਈ ਲੋਕਾਂ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਸਕੇ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸੇ ਵੀ ਅਣਜਾਣ ਵਿਅਕਤੀ ਨੂੰ ਖਾਸ ਕਰ ਕੇ ਕਿਸੇ ਅਣਜਾਣ ਲੜਕੀ ਦੀ ਫੇਸਬੁੱਕ ਜਾਂ ਹੋਰ ਸੋਸ਼ਲ ਸਾਈਟਾਂ ’ਤੇ ਫਰੈਂਡ ਰਿਕੁਐਸਟ ਅਸੈਪਟ ਨਾ ਕਰੋ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਚੋਣ ਮੈਦਾਨ 'ਚ ਨਿੱਤਰੇ ਬਲਬੀਰ ਰਾਜੇਵਾਲ, ਇਸ ਹਲਕੇ ਤੋਂ ਲੜਨਗੇ ਚੋਣ
NEXT STORY