ਚੰਡੀਗੜ੍ਹ (ਪਾਲ) : ਸ਼ਹਿਰ ਦੇ ਜੀ. ਐੱਮ. ਸੀ. ਐੱਚ.-32 'ਚ ਕਾਰਡੀਅਕ ਸਰਜਰੀ ਸਰਵਿਸ ਲਈ ਹਾਰਟ ਲੰਗ ਮਸ਼ੀਨ ਇੰਸਟਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੀ. ਐੱਮ. ਸੀ. ਐੱਚ.-32 ਪੀ. ਜੀ. ਆਈ. ਵੱਲੋਂ ਦਿੱਤੀ ਗਈ ਇਕ ਪੁਰਾਣੀ ਮਸ਼ੀਨ ਦੀ ਵਰਤੋਂ ਕਰਦਾ ਸੀ, ਜਿਸ ’ਤੇ ਕੁਝ ਮਰੀਜ਼ਾਂ ਦੇ ਪ੍ਰੋਸੈੱਸ ਕੀਤੇ ਗਏ ਸਨ। ਹੁਣ ਨਵੀਂ ਮਸ਼ੀਨ ਆਉਣ ਨਾਲ ਮਹਿਕਮਾ ਇਸ ਨੂੰ ਰੈਗੂਲਰ ਲੈਵਲ ’ਤੇ ਸ਼ੁਰੂ ਕਰੇਗਾ।
ਇਸ ਦੇ ਨਾਲ ਹੀ ਹਸਪਤਾਲ 'ਚ ਹੁਣ ਮਰੀਜ਼ਾਂ ਦੀ ਓਪਨ ਹਾਰਟ ਸਰਜਰੀ ਵੀ ਹੋ ਸਕੇਗੀ। ਕਾਰਡੀਓਲਾਜਿਸਟ ਡਾ. ਸਿਧਾਰਥ ਗਰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੀ. ਜੀ. ਆਈ. ਚੰਡੀਗੜ੍ਹ, ਪੀ. ਜੀ. ਆਈ. ਰੋਹਤਕ ਅਤੇ ਆਈ. ਜੀ. ਐੱਮ. ਸੀ. ਸ਼ਿਮਲਾ ਹੀ ਅਜਿਹੇ ਸਰਕਾਰੀ ਹਸਪਤਾਲ ਹਨ, ਜਿੱਥੇ ਇਸ ਤਰ੍ਹਾਂ ਦੀ ਸਰਜਰੀ ਕੀਤੀ ਜਾ ਰਹੀ ਹੈ। ਪੀ. ਜੀ. ਆਈ. 'ਚ ਓਪਨ ਹਾਰਟ ਸਰਜਰੀ ਲਈ 6 ਮਹੀਨੇ ਤੱਕ ਦੀ ਵੇਟਿੰਗ ਲਿਸਟ ਰਹਿੰਦੀ ਹੈ। ਜਿਹੜੀ ਮਸ਼ੀਨ ਜੀ. ਐਮ. ਸੀ. ਐਚ-32 'ਚ ਇੰਸਟਾਲ ਕੀਤੀ ਗਈ ਹੈ, ਉਸ ਦੀ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੁਖਬੀਰ ਬਾਦਲ ਨੇ ਡੇਰਾ ਸਮਰਥਕ ਵੀਰਪਾਲ ਕੌਰ ਤੇ ਇਕ ਨਿਊਜ਼ ਚੈਨਲ ਨੂੰ ਭੇਜਿਆ ਮਾਨਹਾਨੀ ਨੋਟਿਸ
NEXT STORY