ਸ੍ਰੀ ਮੁਕਤਸਰ ਸਾਹਿਬ - ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਚਲਾਇਆ ਗਿਆ ਆਪ੍ਰੇਸ਼ਨ ਮੁਸਕਾਨ-3 ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਸਫਲ ਹੋ ਨਿੱਬੜਿਆ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਡਾ. ਸੁਮਿਤ ਜਾਰੰਗਲ ਆਈ. ਏ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਦੀ ਅਗਵਾਈ ਅਤੇ ਪੁਲਸ ਮਹਿਕਮੇ ਦੀ ਮਦਦ ਨਾਲ ਇਹ ਆਪ੍ਰੇਸ਼ਨ 1 ਤੋਂ 31 ਜੁਲਾਈ ਤੱਕ ਗੁਆਚੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਉਣ ਲਈ ਚਲਾਇਆ ਗਿਆ ਸੀ।
ਇਸ ਆਪ੍ਰੇਸ਼ਨ ਦੌਰਾਨ ਜ਼ਿਲੇ 'ਚ ਚਾਰ ਟੀਮਾਂ ਬਣਾ ਕੇ ਵੱਖ-ਵੱਖ ਬਲਾਕਾਂ 'ਚ ਇਸ ਮੁਹਿੰਮ ਦੌਰਾਨ ਚੈਕਿੰਗ ਕੀਤੀ ਗਈ। ਜ਼ਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਦੀ ਅਗਵਾਈ 'ਚ ਇਨ੍ਹਾਂ ਟੀਮਾਂ 'ਚ ਸੌਰਵ ਚਾਵਲਾ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ, ਅਨੂ ਬਾਲਾ, ਬਾਲ ਸੁਰੱਖਿਆ ਅਫਸਰ, ਗੁਰਜੰਟ ਸਿੰਘ, ਬਾਲ ਸੁਰੱਖਿਆ ਅਫਸਰ ਅਤੇ ਪੁਲਸ ਵਿਭਾਗ ਤੋਂ ਹਰਨੇਕ ਸਿੰਘ ਹੈੱਡ ਕਾਂਸਟੇਬਲ ਅਤੇ ਬਲਵਿੰਦਰ ਸਿੰਘ ਹੈੱਡ ਕਾਂਸਟੇਬਲ ਸ਼ਾਮਲ ਸਨ। ਜ਼ਿਲਾ ਬਾਲ ਸੁਰੱਖਿਆ ਅਫਸਰ ਨਾਗਪਾਲ ਨੇ ਦੱਸਿਆ ਕਿ 2 ਲੜਕੀਆਂ ਅਤੇ 1 ਲੜਕੇ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਆਪ੍ਰੇਸ਼ਨ ਦੇ ਨਾਲ 20 ਹੋਰ ਭੀਖ ਮੰਗਣ ਵਾਲੇ ਅਤੇ ਕਾਗਜ਼ ਚੁੱਕਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਇਸ ਭਰੋਸੇ 'ਤੇ ਸੌਂਪਿਆ ਗਿਆ ਕਿ ਉਹ ਅੱਜ ਤੋਂ ਬਾਅਦ ਬੱਚਿਆਂ ਤੋ ਅਜਿਹਾ ਨਹੀਂ ਕਰਵਾਉਣਗੇ ਅਤੇ ਬੱਚਿਆਂ ਦਾ ਦਾਖਲਾ ਸਕੂਲ 'ਚ ਕਰਵਾਉਣਗੇ।
ਸੱਟਾਂ ਮਾਰਨ ਦੇ ਦੋਸ਼ ਹੇਠ 4 ਖ਼ਿਲਾਫ਼ ਮਾਮਲਾ ਦਰਜ
NEXT STORY