ਅੰਮ੍ਰਿਤਸਰ (ਛੀਨਾ) : ਕਾਂਗਰਸ ਸਰਕਾਰ ਦੇ ਟਰਾਂਸਪੋਰਟ ਵਿਰੋਧੀ ਫੈਂਸਲਿਆ ਤੋਂ ਭੜਕੇ ਬੱਸ ਆਪ੍ਰੇਟਰਾਂ ਨੇ ਤਿੱਖੇ ਸੰਘਰਸ਼ ਦਾ ਬਿਗਲ ਵਜਾਉਦਿਆਂ ਪੰਜਾਬ ਦੀਆ ਸਮੂਹ ਵੱਡੀਆ ਅਤੇ ਮਿੰਨੀ ਬੱਸਾਂ ਦੀਆ ਚਾਬੀਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਦੀਆਂ ਤਿਆਰੀਆਂ ਕੱਸ ਲਈਆ ਹਨ। ਇਸ ਸਬੰਧ ’ਚ ਬਸ ਆਪ੍ਰੇਟਰਾਂ ਦੀ ਇਕ ਹੰਗਾਮੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਗੁਰਦਾਸਪੁਰ ਬਸ ਯੂਨੀਅਨ ਦੇ ਪ੍ਰਧਾਨ ਚੋਧਰੀ ਅਸ਼ੋਕ ਕੁਮਾਰ ਮੰਨਣ ਅਤੇ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਸਰਕਾਰੀ ਬੱਸਾਂ ’ਚ ਔਰਤਾਂ ਦਾ ਕਿਰਾਇਆ ਮੁਆਫ਼ ਹੋਣ ਤੋਂ ਬਾਅਦ ਨਿਜੀ ਬੱਸਾਂ ਦੇ ਕਾਰੋਬਾਰ ਨੂੰ ਵੱਡੀ ਢਾਹ ਲੱਗੀ ਹੈ ਅਜੇ ਤਾਂ ਆਪੇ੍ਰਟਰ ਉਸ ਸਦਮੇ ’ਚੋਂ ਹੀ ਨਹੀਂ ਉਭਰ ਸਕੇ ਕਿ ਕੈਪਟਨ ਸਰਕਾਰ ਨੇ ਕੋਰੋਨਾ ਮਹਾਮਾਰੀ ਦਾ ਬਹਾਨਾ ਬਣਾ ਕੇ ਬੱਸਾਂ ’ਚ 50 ਫੀਸਦੀ ਸਵਾਰੀਆਂ ਬਿਠਾਉਣ ਦਾ ਹੁਕਮ ਲਾਗੂ ਕਰ ਦਿਤਾ ਹੈ। ਬੱਸ ’ਚ ਇਕ ਵੀ ਸਵਾਰੀ ਵੱਧ ਹੋਣ ’ਤੇ ਭਾਰੀ ਜੁਰਮਾਨਾ ਕਰਨ ਦੇ ਨਾਲ-ਨਾਲ ਡਰਾਇਵਰਾਂ, ਕੰਡਕਟਰਾਂ ਅਤੇ ਆਪ੍ਰੇਟਰਾਂ ’ਤੇ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ ਜੋਕਿ ਧੱਕੇਸ਼ਾਹੀ ਦੀ ਅੱਤ ਹੈ।
ਇਹ ਵੀ ਪੜ੍ਹੋ : ਹੁਣ ਨਵੇਂ ਪੈਟਰਨ ਨਾਲ ਆਵੇਗਾ ਸੀ. ਬੀ. ਐੱਸ. ਸੀ. 9ਵੀਂ, 10ਵੀਂ, 11ਵੀਂ ਅਤੇ 12ਵੀਂ ਦਾ ਪ੍ਰਸ਼ਨ-ਪੱਤਰ
ਚੋਧਰੀ ਅਤੇ ਬੱਬੂ ਨੇ ਕਿਹਾ ਕਿ ਬੱਸਾਂ ’ਚ 50 ਫੀਸਦੀ ਸਵਾਰੀਆਂ ਬਿਠਾਉਣ ਨਾਲ ਬਾਕੀ ਖ਼ਰਚੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਬੱਸਾਂ ਦਾ ਤੇਲ ਦਾ ਖ਼ਰਚਾ ਵੀ ਪੂਰਾ ਨਹੀ ਹੋ ਰਿਹਾ ਹੈ। ਅਜਿਹੇ ਹਾਲਾਤ ’ਚ ਬਸ ਆਪੇ੍ਰਟਰ ਕਿਵੇਂ ਕਾਰੋਬਾਰ ਕਰਨਗੇਂ। ਚੋਧਰੀ ਅਤੇ ਬੱਬੂ ਨੇ ਕਿਹਾ ਕਿ ਪੰਜਾਬ ਦੇ ਸਮੂਹ ਵੱਡੀਆ ਅਤੇ ਮਿੰਨੀਆ ਬੱਸਾਂ ਦੇ ਆਪ੍ਰੇਟਰਾਂ ਦੀ ਜਲਦੀ ਹੀ ਮੀਟਿੰਗ ਬੁਲਾ ਕੇ ਮੁੱਖ ਮੰਤਰੀ ਨੂੰ ਚਾਬੀਆਂ ਸੌਂਪਣ ਦੀ ਤਰੀਕ ਦਾ ਐਲਾਨ ਕਰ ਦਿਤਾ ਜਾਵੇਗਾ ਕਿਉਂੁਕਿ ਅਜਿਹੀ ਦਹਿਸ਼ਤ ਦੇ ਸਾਏ ਹੇਠ ਹੁਣ ਕਾਰੋਬਾਰ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਵਰਿੰਦਰਪਾਲ ਸਿੰਘ ਮਾਦੋਕੇ, ਹਰਦੇਵ ਸਿੰਘ ਸ਼ਾਹ, ਰਾਜਪਾਲ ਸਿੰਘ ਭੋਲਾ ਬੁਰਜ, ਮਨੋਹਰ ਲਾਲ ਸ਼ਰਮਾ, ਚੋਧਰੀ ਹਿਤੇਸ਼ ਮੰਨਣ, ਕੁਲਦੀਪ ਸਿੰਘ ਸ਼ਕਰੀ, ਸਾਹਿਬ ਸਿੰਘ ਮਜੀਠਾ, ਕੁਲਵੰਤ ਸਿੰਘ ਢਿੱਲੋਂ, ਸੋਰਵਰਾਜ ਸਿੰਘ ਔਲਖ, ਬਲਬੀਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਆਪ੍ਰੇਟਰ ਹਾਜ਼ਰ ਸਨ।
ਇਹ ਵੀ ਪੜ੍ਹੋ : ਪਤੀ ਨੂੰ ਖ਼ੌਫ਼ਨਾਕ ਮੌਤ ਦੇਣ ਮਗਰੋਂ ਰੂਪੋਸ਼ ਹੋਈ ਪਤਨੀ ਦੋ ਪ੍ਰੇਮੀਆਂ ਸਮੇਤ ਕਾਬੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਣਕ ਖ਼ਰੀਦ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ
NEXT STORY