ਫਾਜ਼ਿਲਕਾ (ਲੀਲਾਧਰ, ਨਾਗਪਾਲ) : ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੇਨੂੰ ਦੁੱਗਲ ਨੇ 24 ਅਗਸਤ ਨੂੰ ਜਨਮ ਅਸ਼ਟਮੀ ’ਤੇ ਫਾਜ਼ਿਲਕਾ ਸ਼ਹਿਰ ’ਚ ਸ਼ਾਮ 6 ਵਜੇ ਤੋਂ 8 ਵਜੇ ਤੱਕ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਮੱਦੇਨਜਰ ਫਾਜ਼ਿਲਕਾ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ-ਰੇਹੜੀਆਂ ਅਤੇ ਬੁੱਚੜਖਾਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਦੌਰਾਨ ਹੋਟਲਾਂ ਤੇ ਢਾਬਿਆਂ 'ਤੇ ਮੀਟ ਅੰਡੇ ਬਣਾਉਣ ਅਤੇ ਵਿਕਰੀ ਕਰਨ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਹੁਕਮ ਨੂੰ ਲਾਗੂ ਕਰਨ ਲਈ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ, ਕਮਿਸ਼ਨਰ ਨਗਰ ਨਿਗਮ ਅਬੋਹਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜ਼ਿਲਕਾ ਅਤੇ ਸਮੂਹ ਕਾਰਜ ਸਾਧਕ ਅਫਸਰ ਨਗਰ ਕੌਂਸਲ /ਨਗਰ ਪੰਚਾਇਤ ਜ਼ਿਲ੍ਹਾ ਫਾਜ਼ਿਲਕਾ ਨੂੰ ਜ਼ਿੰਮੇਵਾਰ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣ ਕਰਨ ਤੇ ਸਖ਼ਤ ਕਾਰਵਾਈ ਹੋਵੇਗੀ।
7 ਸਾਲਾ ਬੱਚੀ ਦੀ ਪੈਰ ਤਿਲਕਣ ਕਾਰਨ ਟੋਏ ’ਚ ਡਿੱਗੀ, ਮੌਤ
NEXT STORY