ਜਲੰਧਰ, (ਖੁਰਾਣਾ)- ਆਫੀਸਰ ਵਾਈਵਜ਼ ਕਲੱਬ ਵਲੋਂ ਅੱਜ ਜਿਮਖਾਨਾ ਕਲੱਬ ਕੰਪਲੈਕਸ 'ਚ ਆਊਟਡੋਰ ਗੇਮਸ ਪ੍ਰਾਜੈਕਟ ਕੀਤਾ ਗਿਆ, ਜਿਸ ਦੌਰਾਨ ਕਲੱਬ ਨਾਲ ਸਬੰਧਤ ਔਰਤਾਂ ਨੇ ਧੁੱਪ ਵਿਚ ਬੈਠ ਕੇ ਖੂਬ ਮਨੋਰੰਜਨ ਕੀਤਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੇਮਸ ਖੇਡੀਆਂ।
ਇਨ੍ਹਾਂ ਵਿਚ ਇਕ ਗੇਮ ਬਾਸਕਿਟ ਵਿਚ ਸਭ ਤੋਂ ਜ਼ਿਆਦਾ ਬਾਲ ਪਾਉਣ ਨੂੰ ਲੈ ਕੇ ਸੀ। ਇਸ ਤੋਂ ਇਲਾਵਾ ਇਕ ਗੇਮ ਇਕ-ਦੂਜੇ ਨੂੰ ਜੈ ਮਾਲਾ ਪਾਉਣ ਬਾਬਤ ਸੀ। ਇਕ ਗੇਮ ਦੋ ਤਰ੍ਹਾਂ ਜਲੇਬੀ ਨੂੰ ਧਾਗੇ ਨਾਲ ਬੰਨ੍ਹ ਕੇ ਅਤੇ ਲਟਕਾ ਕੇ ਉਸ ਨੂੰ ਖਾਣਾ ਸੀ। ਇਸ ਤੋਂ ਇਲਾਵਾ ਕ੍ਰਿਕਟ ਤੇ ਦੌੜ ਆਦਿ ਦਾ ਆਯੋਜਨ ਹੀ ਹੋਇਆ, ਜਿਸ ਵਿਚ ਰੇਣੂ, ਅੰਜੂ ਗੋਇਲ ਅਤੇ ਹੋਰਨਾਂ ਨੇ ਜਿੱਤ ਪ੍ਰਾਪਤ ਕੀਤੀ।
ਪ੍ਰੋਗਰਾਮ ਦਾ ਸੰਚਾਲਨ ਸੈਕਟਰੀ ਅਨੀਤਾ ਭਾਰਦਵਾਜ, ਇੰਟਰਟੇਨਮੈਂਟ ਸੈਕਟਰੀ ਸੰਤੋਸ਼ ਸੈਣੀ, ਫੂਡ ਸੈਕਟਰੀ ਦਲਬੀਰ ਸਿੰਘ ਕੌਰ ਅਤੇ ਖਜ਼ਾਨਚੀ ਸਤਿੰਦਰ ਕੌਰ ਆਦਿ ਨੇ ਕੀਤਾ, ਜਿਸ ਦੌਰਾਨ ਸੋਨੀਆ ਵਿਰਦੀ, ਨੀਲਮ ਠਾਕੁਰ, ਅੰਮ੍ਰਿਤ ਪਰਮਾਰ ਅਤੇ ਸ਼੍ਰੀਮਤੀ ਮਠਾਰੂ ਵੀ ਹਾਜ਼ਰ ਸਨ।
ਲੱਖਾਂ ਦੀ ਹੈਰੋਇਨ ਸਣੇ ਸਮੱਗਲਰ ਗ੍ਰਿਫਤਾਰ
NEXT STORY