ਫ਼ਰੀਦਕੋਟ (ਜਗਦੀਸ਼) : ਬੀਤੇ ਦਿਨੀ ਸੋਸ਼ਲ ਮੀਡੀਆ ’ਤੇ ਇਕ ਬੱਸ, ਜਿਸ ਦੀ ਛੱਤ ’ਤੇ ਸਕੂਲੀ ਵਿਦਿਆਰਥੀ ਬੈਠੇ ਹੋਏ ਸਨ, ਦੀ ਵਾਇਰਲ ਹੋਈ ਵੀਡੀਓ ਦੀ ਪੜਤਾਲ ਉਪ੍ਰੰਤ ਸਥਾਨਕ ਟ੍ਰੈਫਿਕ ਵਿਭਾਗ ਮੁਖੀ ਇੰਸਪੈਕਟਰ ਵਕੀਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਆਰ.ਟੀ.ਓ ਅਧਿਕਾਰੀ ਗੁਰਪਾਲ ਸਿੰਘ ਬਰਾੜ ਸਮੇਤ ਅੱਜ ਸ਼ਨਾਖਤ ਕੀਤੀ ਗਈ ਬੱਸ ਦਾ ਰਾਹ ਜਾਂਦਿਆਂ ਰੋਕ ਕੇ ਨਿਰੀਖਣ ਕੀਤਾ।
ਬੇਸ਼ੱਕ ਮੌਜੂਦਾ ਹਾਲਾਤ ਅਨੁਸਾਰ ਇਹ ਬੱਸ ਓਵਰਲੋਡ ਨਹੀਂ ਪਾਈ ਗਈ ਪ੍ਰੰਤੂ ਟ੍ਰੈਫਿਕ ਅਧਿਕਾਰੀ ਨੇ ਬੱਸ ਵਿਚ ਸਫ਼ਰ ਕਰ ਰਹੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੱਸ ਚਾਲਕਾਂ ਅਤੇ ਹੋਰਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਨਸਾਨੀ ਜ਼ਿੰਦਗੀਆਂ ਦੀ ਹਿਫਾਜ਼ਤ ਲਈ ਆਪਣੇ ਵਾਹਨ ਓਵਰਲੋਡ ਕਰਕੇ ਨਾ ਚਲਾਉਣ। ਮੁਖੀ ਵਕੀਲ ਸਿੰਘ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ’ਤੇ ਓਵਰਲੋਡ ਬੱਸ ਦੀ ਵੀਡੀਓ ਵਾਇਰਲ ਹੋਈ ਸੀ। ਇਹ ਬੱਸ ਡੋਡ ਪਿੰਡ ਤੋਂ ਚੱਲਦੀ ਹੈ ਜਿਸ ਵਿਚ ਜ਼ਿਆਦਾਤਰ ਸਿਮਰੇ ਵਾਲਾ ਤੇ ਘੁਗਿਆਣਾ ਸਕੂਲਾਂ ਦੇ ਬੱਚੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਅੱਜ ਸਵੇਰੇ ਹੀ ਨਾਕਾ ਲਗਾਇਆ ਗਿਆ ਅਤੇ ਕਾਰਵਾਈ ਕੀਤੀ ਗਈ।
‘ਜ਼ੀਰੋ ਬਰਨਿੰਗ ਮਾਡਲ’ ਬਣੇਗਾ ਪਿੰਡ ਚੰਨਣਵਾਲ! ਪੰਚਾਇਤ ਨੇ ਕੀਤਾ ਐਲਾਨ
NEXT STORY