ਫਿਲੌਰ (ਭਾਖੜੀ)-ਗੱਡੀ ਦੇ ਨੈਸ਼ਨਲ ਹਾਈਵੇਅ ’ਤੇ ਦੁਰਘਟਨਾਗ੍ਰਸਤ ਹੋ ਕੇ ਪਲਟਣ ਤੋਂ ਗੁੱਸੇ ਵਿਚ ਆਏ ਲਗਜ਼ਰੀ ਕਾਰ ਦੇ ਮਾਲਕ ਨੇ ਆਪਣੀ ਲੱਖਾਂ ਰੁਪਇਆਂ ਦੀ ਕੀਮਤੀ ਕਾਰ 50 ਹਜ਼ਾਰ ਰੁਪਏ ਵਿਚ ਕਬਾੜੀਏ ਨੂੰ ਵੇਚ ਕੇ ਆਪਣੇ ਦੋਸਤਾਂ ਦੇ ਨਾਲ ਬੱਸ ਫੜ ਕੇ ਦਿੱਲੀ ਲਈ ਰਵਾਨਾ ਹੋ ਗਿਆ। ਕੋਈ ਇਨਸਾਨ ਆਪਣੀ ਕਾਰ ਦੇ ਸੜਕ ਦੇ ਵਿਚ ਪਲਟਣ ਤੋਂ ਇੰਨਾ ਜ਼ਿਆਦਾ ਗੁੱਸੇ ਵਿਚ ਆ ਸਕਦਾ ਹੈ ਕਿ ਉਹ ਆਪਣੀ ਲੱਖਾਂ ਰੁਪਏ ਦੀ ਲਗਜ਼ਰੀ ਕਾਰ 50 ਹਜ਼ਾਰ ਰੁਪਏ ਵਿਚ ਉਥੇ ਹੀ ਕਬਾੜੀਏ ਨੂੰ ਵੇਚ ਕੇ ਆਪਣੇ ਘਰ ਚਲਾ ਜਾਵੇ। ਇਹ ਗੱਲ ਸੁਣਨ ਵਿਚ ਬਹੁਤ ਅਜੀਬ ਲਗਦੀ ਹੋਵੇਗੀ।
ਇਹ ਵੀ ਪੜ੍ਹੋ- ਰੱਖੜੀ ਮੌਕੇ ਨਵਾਂਸ਼ਹਿਰ ਵਿਖੇ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਸ਼ਖ਼ਸ ਦਾ ਕੀਤਾ ਕਤਲ
ਬੀਤੇ ਦਿਨ ਬਿਲਕੁਲ ਅਜਿਹਾ ਹੀ ਹੋਇਆ, ਜਦੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸਾਬੂ ਆਪਣੇ 8 ਦੋਸਤਾਂ ਨਾਲ ਆਪਣੀ ਮਹਿੰਦਰਾ ਅਗਜ਼ਾਈਲੋ 7 ਸੀਟਾਂ ਵਾਲੀ ਗੱਡੀ ਯੂ. ਪੀ. 21 ਸੀ. ਬੀ. 1827 ਵਿਚ ਸਵਾਰ ਹੋ ਕੇ ਜੰਮੂ ਕਸ਼ਮੀਰ ਦੀਆਂ ਠੰਢੀਆਂ ਵਾਦੀਆਂ ਵਿਚ ਘੁੰਮਣ ਲਈ ਲੈ ਕੇ ਨਿਕਲਿਆ ਸੀ। ਵਾਪਸ ਜਾਂਦੇ ਸਮੇਂ ਅੱਜ ਜਿਵੇਂ ਹੀ ਉਨ੍ਹਾਂ ਦੀ ਗੱਡੀ ਫਿਲੌਰ ਦੇ ਨੇੜੇ ਪਿੰਡ ਭੱਟੀਆਂ ਦੇ ਨੈਸ਼ਨਲ ਹਾਈਵੇਅ ’ਤੇ ਪੁੱਜੀ ਤਾਂ ਤੇਜ਼ ਰਫ਼ਤਾਰ ਗੱਡੀ ਦਾ ਅਗਲਾ ਟਾਇਰ ਫਟ ਗਿਆ, ਜਿਸ ਨਾਲ ਉਨ੍ਹਾਂ ਦੀ ਗੱਡੀ ਪਲਟੀਆਂ ਖਾਂਦੀ ਹੋਈ ਨੈਸ਼ਨਲ ਹਾਈਵੇਅ ਤੋਂ ਥੱਲੇ ਉੱਤਰ ਕੇ ਸਬ-ਲੇਨ ’ਤੇ ਪੁੱਜ ਗਈ। ਚੰਗੀ ਕਿਸਮਤ ਨੂੰ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ। ਉਸੇ ਸਮੇਂ ਘਟਨਾ ਦੌਰਾਨ ਸਰਬਜੀਤ ਮੌਕੇ ’ਤੇ ਪੁੱਜ ਗਿਆ ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਾਮੂਲੀ ਝਰੀਟਾਂ ਵੇਖ ਕੇ ਇਲਾਜ ਤੋਂ ਬਾਅਦ ਸਾਰਿਆਂ ਨੂੰ ਵਾਪਸ ਭੇਜ ਦਿੱਤਾ।
ਸਾਬੂ ਅਤੇ ਉਸ ਦੇ 8 ਦੋਸਤ ਘਟਨਾ ਸਥਾਨ ਦੇ ਨੇੜੇ ਇਕ ਢਾਬੇ ’ਤੇ ਪੁੱਜੇ ਦੁਰਘਟਨਾਗ੍ਰਸਤ ਗੱਡੀ ਨੂੰ ਵੇਖ ਕੇ ਉਸ ਦਾ ਮਾਲਕ ਸਾਬੂ ਨੂੰ ਇਸ ਤਰ੍ਹਾਂ ਗੁੱਸਾ ਆ ਗਿਆ ਕਿ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਹੁਣ ਉਹ ਕਦੇ ਵੀ ਮੁੜ ਆਪਣੀ ਇਸ ਗੱਡੀ ਵਿਚ ਨਹੀਂ ਬੈਠੇਗਾ। ਉਸੇ ਢਾਬੇ ’ਤੇ ਦੋ ਕਬਾੜੀਏ ਬੈਠੇ ਖਾਣਾ ਖਾ ਰਹੇ ਸਨ ਜਿਨ੍ਹਾਂ ਨੇ ਉਸ ਦੇ ਕੋਲ ਦੁਰਘਟਨਾ ਹੋਈ ਗੱਡੀ ਨੂੰ 50 ਹਜ਼ਾਰ ਰੁਪਏ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਤਾਂ ਗੱਡਲ ਦੇ ਮਾਲਕ ਸਾਬੂ ਨੇ ਉਸੇ ਸਮੇਂ ਕਬਾੜੀਏ ਤੋਂ 50 ਹਜ਼ਾਰ ਰੁਪਏ ਫੜ ਕੇ ਉਸ ਦੇ ਹੱਥ ਵਿਚ ਗੱਡੀ ਦੀ ਚਾਬੀ ਅਤੇਕਾਗਜ਼ ਦਿੰਦੇ ਹੋਏ ਆਪਣੇ ਦਸਤਖ਼ਤ ਕਰਕੇ ਉਨ੍ਹਾਂ ਨੂੰ ਗੱਡੀ ਵੇਚ ਦਿੱਤੀ ਅਤੇ ਖੁਦ ਆਪਣੇ ਦੋਸਤਾਂ ਦੇ ਨਾਲ ਗੱਡੀ ਵਿਚੋਂ ਸਾਮਾਨ ਕੱਢ ਕੇ ਉਥੇ ਹੀ ਹਾਈਵੇ ਤੋਂ ਬੱਸ ਫੜ ਕੇ ਯੂ. ਪੀ. ਜਾਣ ਲਈ ਦਿੱਲੀ ਨੂੰ ਰਵਾਨਾ ਹੋ ਗਿਆ। ਉਕਤ ਘਟਨਾ ਤੋਂ ਬਾਅਦ ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਕਬਾੜੀਏ ਦੀ ਲਾਟਰੀ ਲਗ ਗਈ, ਜਿਸ ਨੇ ਲੱਖਾਂ ਦੀ ਕਾਰ ਸਿਰਫ਼ 50 ਹਜ਼ਾਰ ਰੁਪਏ ਵਿਚ ਖ਼ਰੀਦ ਲਈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ 4 ਸਾਲਾਂ 'ਚ 7553 ਕਰੋੜ ਦੇ FDI ਨਾਲ 12ਵੇਂ ਨੰਬਰ 'ਤੇ, ਹਰਿਆਣਾ ਤੋਂ ਪਿੱਛੇ
NEXT STORY