ਮੋਹਾਲੀ (ਰਾਣਾ) : ਸ਼ਹਿਰ ਵਿਚ ਪੇਡ ਪਾਰਕਿੰਗ ਇਕ ਵਾਰ ਪਹਿਲਾਂ ਵੀ ਸ਼ੁਰੂ ਕੀਤੀ ਗਈ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੀ ਸੀ ਪਰ ਇਸ ਵਾਰ ਨਗਰ ਨਿਗਮ ਨੇ ਪੇਡ ਪਾਰਕਿੰਗ ਨੂੰ ਲੈ ਕੇ ਤਿਆਰੀ ਕੀਤੀ ਹੋਈ ਹੈ, ਤਾਂ ਕਿ ਇਸ ਵਾਰ ਕੋਈ ਕਮੀ ਨਾ ਰਹਿ ਜਾਵੇ । ਇਸ ਕਾਰਨ ਨਿਗਮ ਨੇ ਮਾਰਕੀਟਾਂ ਵਿਚ ਪਾਰਕਿੰਗ ਨੂੰ ਲੈ ਕੇ ਰੋਜ਼ਾਨਾ ਹੋਣ ਵਾਲੇ ਵਿਵਾਦਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਇਕ ਵਾਰ ਫਿਰ ਨਿਗਮ ਪੇਡ ਪਾਰਕਿੰਗ ਸ਼ੁਰੂ ਕਰਨ ਦਾ ਪ੍ਰਸਤਾਵ ਬਣਾ ਰਹੀ ਹੈ । ਥਿੰਕ ਟੈਂਕ ਦੇਸ਼ ਦੇ ਨਾਮੀ ਸ਼ਹਿਰਾਂ ਵਿਚ ਚੱਲ ਰਹੇ ਪੇਡ ਪਾਰਕਿੰਗ ਦੇ ਮਾਡਲ ਨੂੰ ਤਿਆਰ ਕਰ ਰਿਹਾ ਹੈ । ਜਦੋਂ ਇਹ ਸਾਰੀ ਕਾਰਵਾਈ ਪੂਰੀ ਹੋ ਜਾਵੇਗੀ ਤਾਂ ਇਸ ਪ੍ਰਸਤਾਵ ਨੂੰ ਨਗਰ ਨਿਗਮ ਦੀ ਹਾਉੂਸ ਦੀ ਮੀਟਿੰਗ ਵਿਚ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਹਾਉੂਸ ਦੀ ਮਨਜ਼ੂਰੀ ਤੋਂ ਬਾਅਦ ਹੀ ਇਸ ਨੂੰ ਸ਼ਹਿਰ ਵਿਚ ਲਾਗੂ ਕਰ ਦਿੱਤਾ ਜਾਵੇਗਾ ।
ਜ਼ਿਆਦਾਤਰ ਪੱਖ ਵਿਚ ਨਹੀਂ
ਸ਼ਹਿਰ ਦੀ ਮਾਰਕੀਟ ਵਿਚ ਪੇਡ ਪਾਰਕਿੰਗ ਨਾ ਸ਼ੁਰੂ ਹੋਵੇ ਜ਼ਿਆਦਾਤਰ ਲੋਕ ਇਸ ਦੇ ਪੱਖ ਵਿਚ ਹਨ, ਉਥੇ ਹੀ ਦੂਜੇ ਪਾਸੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ੁਰੂ ਹੋਣੀ ਚਾਹੀਦੀ ਹੈ, ਜੋ ਲੋਕ ਪੱਖ ਵਿਚ ਨਹੀਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੇ ਟੈਕਸ ਵਪਾਰੀਆਂ 'ਤੇ ਲਾ ਦਿੱਤੇ ਗਏ ਹਨ ਜੇਕਰ ਨਗਰ ਨਿਗਮ ਪੇਡ ਪਾਰਕਿੰਗ ਦੁਕਾਨਦਾਰਾਂ 'ਤੇ ਥੋਪਦਾ ਹੈ ਤਾਂ ਉਹ ਸੜਕਾਂ 'ਤੇ ਆਉਣ ਤੋਂ ਪਿੱਛੇ ਨਹੀਂ ਰਹਿਣਗੇ । ਜਾਣਕਾਰੀ ਮੁਤਾਬਕ ਨਗਰ ਨਿਗਮ ਫੇਜ਼-5 ਤੋਂ ਫੇਜ਼-11 ਤਕ ਸਾਰੀਆਂ ਪ੍ਰਮੁੱਖ ਮਾਰਕੀਟਾਂ ਵਿਚ ਪੇਡ ਪਾਰਕਿੰਗ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ ਕਿਉਂਕਿ ਉਕਤ ਮਾਰਕੀਟਾਂ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਹਨ । ਇਨ੍ਹਾਂ ਮਾਰਕੀਟਾਂ ਵਿਚ ਵੱਡੇ ਸ਼ੋਅਰੂਮ ਅਤੇ ਦੁਕਾਨਾਂ ਹਨ, ਹਾਲਾਂਕਿ ਕਾਫੀ ਸਮੇਂ ਤੋਂ ਸਾਹਮਣੇ ਆ ਰਿਹਾ ਹੈ ਕਿ ਮਾਰਕੀਟ ਵਿਚ ਸ਼ਾਮ ਦੇ ਸਮੇਂ ਹਾਲਾਤ ਕਾਫੀ ਖ਼ਰਾਬ ਹੋ ਜਾਂਦੇ ਹਨ। ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਕਿਸੇ ਪਿੰਡ ਵਿਚ ਮੇਲਾ ਲੱਗਿਆ ਹੋਵੇ।
ਹੁਣ ਦੀ ਹਾਉੂਸ ਦੀ ਮੀਟਿੰਗ ਵਿਚ ਹੋ ਸਕਦਾ ਹੈ ਪ੍ਰਪੋਜ਼ਲ ਪਾਸ
ਸ਼ਹਿਰ ਵਿਚ ਪੇਡ ਪਾਰਕਿੰਗ ਸ਼ੁਰੂ ਹੋਵੇ, ਇਸ ਲਈ ਕਈ ਲੋਕਾਂ ਨੇ ਨਗਰ ਨਿਗਮ ਨੂੰ ਆਪਣੇ ਸੁਝਾਅ ਵੀ ਦਿੱਤੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਪੇਡ ਪਾਰਕਿੰਗ ਸ਼ੁਰੂ ਹੁੰਦੀ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਆਰਾਮ ਨਾਲ ਜਾ ਕੇ ਘੁੰਮ ਸਕਦੇ ਹਨ। ਉਨ੍ਹਾਂ ਨੂੰ ਉਥੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ । ਪਹਿਲਾਂ ਹੋਈ ਹਾਉੂਸ ਦੀ ਮੀਟਿੰਗ ਵਿਚ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਵੀ ਕਿਹਾ ਸੀ ਕਿ ਉਹ ਪੇਡ ਪਾਰਕਿੰਗ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਵਾਰ ਹੋਣ ਵਾਲੀ ਹਾਉੂਸ ਦੀ ਮੀਟਿੰਗ ਵਿਚ ਇਸ ਸਬੰਧੀ ਪ੍ਰਸਤਾਵ 'ਤੇ ਮੋਹਰ ਲੱਗ ਸਕਦੀ ਹੈ ।
ਹੋ ਸਕਦਾ ਹੈ ਪ੍ਰਪੋਜ਼ਲ ਵਿਚ ਸ਼ਾਮਲ
ਨਗਰ ਨਿਗਮ ਵਲੋਂ ਪੇਡ ਪਾਰਕਿੰਗ ਦਾ ਜੋ ਪ੍ਰਸਤਾਵ ਬਣਾਇਆ ਜਾ ਰਿਹਾ ਹੈ ਜੇਕਰ ਉਹ ਲਾਗੂ ਹੁੰਦਾ ਹੈ ਤਾਂ ਉਸ ਵਿਚ ਸ਼ੁਰੂਆਤ ਦੇ ਪਹਿਲੇ ਘੰਟਿਆਂ ਵਿਚ ਸਾਰੀਆਂ ਮਾਰਕੀਟਾਂ ਵਿਚ ਪਾਰਕਿੰਗ ਫ੍ਰੀ ਰੱਖੀ ਜਾਵੇਗੀ । ਉਸ ਤੋਂ ਬਾਅਦ ਆਉਣ ਵਾਲੇ ਸਾਰੇ ਲੋਕਾਂ ਤੋਂ ਪਾਰਕਿੰਗ ਦੇ ਪੈਸੇ ਲਏ ਜਾਣਗੇ, ਨਾਲ ਹੀ ਜੇਕਰ ਕੋਈ ਵਿਅਕਤੀ ਇਕ ਪਾਰਕਿੰਗ ਵਿਚ ਪਰਚੀ ਬਣਵਾਉਂਦਾ ਹੈ ਤਾਂ ਉਹ ਪਰਚੀ ਹੋਰ ਪਾਰਕਿੰਗ ਵਿਚ ਵੀ ਚੱਲੇਗੀ । ਇਸ ਤੋਂ ਇਲਾਵਾ ਜਿਵੇਂ ਚੰਡੀਗੜ੍ਹ ਵਿਚ 4 ਘੰਟੇ ਤੋਂ ਬਾਅਦ ਜ਼ਿਆਦਾ ਪੈਸੇ ਵਸੂਲੇ ਜਾਂਦੇ ਹਨ, ਉਸੇ ਤਰ੍ਹਾਂ ਮੋਹਾਲੀ ਵਿਚ ਪੈਸੇ ਵਸੂਲਣ ਦੀ ਪਲਾਨਿੰਗ ਹੈ । ਨਾਲ ਹੀ ਸਾਰੀਆਂ ਮਾਰਕੀਟਾਂ ਦੇ ਐਂਟਰੀ ਪੁਆਇੰਟ 'ਤੇ ਕੈਮਰੇ ਵੀ ਲਾਏ ਜਾਣਗੇ। ਪਾਰਕਿੰਗ ਵਿਚ ਇਕ ਸ਼ਿਕਾਇਤ ਬਕਸਾ ਲੱਗੇਗਾ, ਜਿਥੇ ਲੋਕਾਂ ਤੋਂ ਪਾਰਕਿੰਗ ਸਬੰਧੀ ਸੁਝਾਅ ਵੀ ਲਏ ਜਾਣਗੇ । ਇਸ ਤੋਂ ਇਲਾਵਾ ਪਾਰਕਿੰਗ ਦੇ ਅੰਦਰ ਸਾਰੇ ਪੁਲਸ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨੰਬਰ ਲਿਖੇ ਹੋਣਗੇ । ਟਰੈਫਿਕ ਜਾਮ ਨਾਲ ਨਜਿੱਠਣ ਲਈ ਨਵੀਂ ਪਾਰਕਿੰਗ ਪਾਲਿਸੀ ਬਣਾਈ ਜਾ ਰਹੀ ਹੈ । ਇਸ ਤਹਿਤ ਪਾਰਕਿੰਗ ਖੇਤਰ ਵਿਚ ਐਂਟਰੀ, ਐਗਜ਼ਿਟ ਅਤੇ ਐਮਰਜੈਂਸੀ ਐਗਜ਼ਿਟ ਪੁਆਇੰਟਸ ਬਣਾਏ ਜਾਣਗੇ।
ਪੁਲਸ ਵੀ ਬੈਠੀ ਅੱਖਾਂ ਬੰਦ ਕਰਕੇ
ਮਾਰਕੀਟ ਅੰਦਰ ਪਾਰਕਿੰਗ ਖੇਤਰ ਵਿਚ ਸ਼ਾਮ ਨੂੰ ਹਨੇਰਾ ਹੁੰਦੇ ਹੀ ਜੋ ਸ਼ਰਾਰਤੀ ਅਨਸਰ ਆਪਣੇ ਵਾਹਨ ਖੜ੍ਹੇ ਕਰਕੇ ਸ਼ਰਾਬ ਪੀਂਦੇ ਹਨ, ਉਨ੍ਹਾਂ 'ਤੇ ਤਾਂ ਥਾਣਾ ਪੁਲਸ ਦੇ ਨਾਲ-ਨਾਲ ਪੀ. ਸੀ. ਆਰ. ਵੀ ਕਾਫੀ ਦਿਆਲੂ ਰਹਿੰਦੀ ਹੈ ਕਿਉਂਕਿ ਪੁਲਸ ਵੀ ਉਸ ਦੌਰਾਨ ਉਸੇ ਪਾਰਕਿੰਗ ਵਿਚ ਖੜ੍ਹੀ ਹੁੰਦੀ ਹੈ, ਜਦੋਂਕਿ ਇਸ ਸਬੰਧੀ 3ਬੀ2 ਅਤੇ ਫੇਜ਼-5 ਦੀ ਮਾਰਕੀਟ ਦੀ ਸ਼ਿਕਾਇਤ ਕਈ ਵਾਰ ਏਰੀਆ ਥਾਣੇ ਵਿਚ ਕੀਤੀ ਜਾ ਚੁੱਕੀ ਹੈ । ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਜੇਕਰ ਅਜਿਹੀ ਮਾਰਕੀਟ ਵਿਚ ਪੇਡ ਪਾਰਕਿੰਗ ਸ਼ੁਰੂ ਹੁੰਦੀ ਹੈ ਤਾਂ ਉਥੇ ਸ਼ਰਾਰਤੀ ਅਨਸਰਾਂ ਵਲੋਂ ਕੋਈ ਹਰਕਤ ਨਹੀਂ ਕੀਤੀ ਜਾਵੇਗੀ ।
ਪੇਡ ਪਾਰਕਿੰਗ ਨੂੰ ਲੈ ਕੇ ਪ੍ਰਪੋਜ਼ਲ ਬਣਾਇਆ ਜਾ ਰਿਹਾ ਹੈ, ਜਿਸ ਨੂੰ ਜਲਦੀ ਹੀ ਪੂਰਾ ਕਰਕੇ ਪਹਿਲਾਂ ਹਾਉੂਸ ਮੀਟਿੰਗ ਵਿਚ ਲਿਆਂਦਾ ਜਾਵੇਗਾ, ਉਸ ਤੋਂ ਬਾਅਦ ਪੇਡ ਪਾਰਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ । ਉਸੇ ਦੌਰਾਨ ਟੂ ਵ੍ਹੀਲਰ ਅਤੇ ਫੋਰ ਵ੍ਹੀਲਰ ਲਈ ਮਾਰਕੀਟਾਂ ਵਿਚ ਲਾਈਨਿੰਗ ਵੀ ਲਾ ਦਿੱਤੀ ਜਾਵੇਗੀ । ਦੁਕਾਨਦਾਰ ਵੀ ਸਹਿਯੋਗ ਕਰਨ, ਤਾਂ ਕਿ ਉਨ੍ਹਾਂ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਪਾਰਕਿੰਗ ਨੂੰ ਲੈ ਕੇ ਕਈ ਵਾਰ ਝਗੜੇ ਹੋ ਜਾਂਦੇ ਹਨ। ਪੇਡ ਪਾਰਕਿੰਗ ਨਾਲ ਇਸ 'ਤੇ ਵੀ ਲਗਾਮ ਲੱਗੇਗੀ।
ਚਚੇਰੇ ਭਰਾ ਤੇ ਭੈਣ ਨੇ ਦੁਕਾਨਾਂ ਦੇ ਸੌਦੇ ਨੂੰ ਲੈ ਕੇ ਮਾਰੀ 26 ਲੱਖ ਦੀ ਠੱਗੀ
NEXT STORY