ਰੂਪਨਗਰ (ਵਿਜੇ) - ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹੁਣ ਭਾਰਤ ਵੱਲ ਕੋਈ ਵੀ ਗਲਤ ਅੱਖਾਂ ਨਾਲ ਨਹੀ ਦੇਖ ਸਕਦਾ, ਕਿਉਂਕਿ ਦੁਸ਼ਮਣ ਨੂੰ ਪਹਿਲਾਂ ਪੰਜਾਬ ਦੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਕਿਹਾ ਕਿ ਜੇਕਰ ਪਾਕਿਸਤਾਨ ਪੰਜਾਬ ਦੇ ਸਿੱਖਾਂ ਦਾ ਹਮਦਰਦ ਹੈ ਤਾਂ ਉਸਨੂੰ ਪੂਰੇ ਭਾਰਤ ਦਾ ਹਮਦਰਦ ਹੋਣਾ ਪਵੇਗਾ। ਇਹ ਨਹੀਂ ਹੋ ਸਕਦਾ ਕਿ ਪਾਕਿਸਤਾਨ ਪੰਜਾਬ ਦੇ ਸਿੱਖਾਂ ਦਾ ਕੇਵਲ ਹਮਦਰਦ ਹੋਵੇ ਅਤੇ ਭਾਰਤ ਦਾ ਨਹੀਂ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਹੁਣ ਪੰਜਾਬ ’ਚ ਪੈਸੇ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਅਕਾਲੀ ਪੰਜਾਬ ਦਾ ਖਜਾਨਾ ਖਾਲੀ ਕਰਕੇ ਚਲੇ ਗਏ ਸੀ। ਇਸ ਕਾਰਨ ਪੰਜਾਬ ’ਚ ਵਿਤੀ ਸੰਕਟ ਪੈਦਾ ਹੋ ਗਿਆ ਸੀ। ਅੱਜ ਸ. ਮਨਪ੍ਰੀਤ ਬਾਦਲ ਰੂਪਨਗਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਪਿੰਡ ਮਾਜਰੀ ਜੱਟਾਂ ’ਚ ਸਮਾਜ ਸੇਵੀ ਬਲਵੰਤ ਸਿੰਘ ਗਿੱਲ ਦੇ ਪਿਤਾ ਅਜਮੇਰ ਸਿੰਘ ਗਿੱਲ ਦੇ ਸਬੰਧ ’ਚ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਆਏ ਸੀ। ਇਸ ਉਪਰੰਤ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਕਾਲੀ ਸਰਕਾਰ ਨੇ ਸਤ੍ਹਾ ’ਚ ਹਟਣ ਤੋ ਪਹਿਲਾਂ ਮੰਡੀ ਬੋਰਡ, ਪੀ. ਆਈ. ਡੀ. ਬੀ. ਆਦਿ ਸੰਸਥਾਵਾਂ ਤੋਂ 31 ਹਜਾਰ ਕਰੋਡ਼ ਰੁਪਏ ਕਰਜਾ ਲਿਆ ਸੀ ਅਤੇ ਪੰਜਾਬ ਨੂੰ ਕੰਗਾਲ ਕਰਕੇ ਚਲੇ ਗਏ ਸੀ, ਉਸ ਉਪਰੰਤ ਕਾਂਗਰਸ ਸਰਕਾਰ ਨੇ ਪੰਜਾਬ ਦੇ ਖਜਾਨੇ ਨੂੰ ਠੀਕ ਕਰਨ ਲਈ ਕਈ ਕਦਮ ਚੁੱਕੇ ਸੀ। ਜਿਸ ਕਾਰਨ ਹੁਣ ਪੰਜਾਬ ਦੀ ਵਿਤੀ ਹਾਲਤ ਪਹਿਲਾਂ ਨਾਲੋਂ ਕਾਫੀ ਚੰਗੀ ਹੋ ਗਈ ਹੈ। ਅਕਾਲੀ ਦਲ ਨੇ ਪੰਜਾਬ ’ਚ ਅਜਿਹਾ ਵਿਤੀ ਸੰਕਟ ਪੈਦਾ ਕਰ ਦਿੱਤਾ ਸੀ ਕਿ ਸਰਕਾਰ ਕਰਮਚਾਰੀਆਂ ਦੇ ਵੇਤਨ ਅਤੇ ਪੈਨਸ਼ਨ ਦੇਣ ਦੇ ਵੀ ਕਾਬਲ ਨਹੀ ਸੀ।
ਮੁੱਖ ਮੰਤਰੀ ਵੱਲੋਂ ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ
NEXT STORY