ਜਲੰਧਰ (ਧਵਨ) - ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਨੂੰ ਕੱਲ ਪਾਕਿਸਤਾਨ ਪਹੁੰਚਦੇ ਹੀ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ ਗਿਆ। ਜੋਤਿਸ਼ੀ ਸੰਜੇ ਚੌਧਰੀ ਅਨੁਸਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ 242 ਮੈਂਬਰ ਹਨ। ਇਨ੍ਹਾਂ 'ਚੋਂ 272 ਦੀ ਚੋਣ ਸਿੱਧੇ ਤੌਰ 'ਤੇ ਹੁੰਦੀ ਹੈ, ਜਦਕਿ 60 ਸੀਟਾਂ ਔਰਤਾਂ ਅਤੇ 10 ਸੀਟਾਂ ਘੱਟਗਿਣਤੀਆਂ ਲਈ ਰਾਖਵੀਆਂ ਹਨ, ਜੋ ਵੀ ਪਾਰਟੀ ਸਿੱਧੀਆਂ ਚੋਣਾਂ ਵਿਚ 137 ਸੀਟਾਂ ਜਿੱਤ ਲਵੇਗੀ, ਉਹ ਸਰਕਾਰ ਬਣਾਉਣ 'ਚ ਸਫਲ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਸ ਸਮੇਂ ਸ਼ੁੱਕਰ-ਗੁਰੂ-ਸ਼ਨੀ ਦਾ ਸਮਾਂ ਚੱਲ ਰਿਹਾ ਹੈ। ਸ਼ੁੱਕਰ ਮਾਰਕੋਸ਼ ਅਤੇ ਪਾਕਿ ਦੀ ਕੁੰਡਲੀ ਵਿਚ ਅਸਤ ਹੈ। ਕੁੰਡਲੀ ਵਿਚ ਰਾਹੂ-ਕੇਤੂ ਅਤੇ ਮੰਗਲ ਚੌਥੇ ਅਤੇ 10ਵੇਂ ਘਰਾਂ ਵਿਚ ਗੋਚਰ 'ਚ ਸੰਚਾਰ ਕਰ ਰਹੇ ਹੋਣਗੇ। 25 ਜੁਲਾਈ ਨੂੰ ਚੋਣਾਂ ਵਾਲੇ ਦਿਨ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮੂਲ ਨਕਸ਼ੱਤਰ ਉਸ ਦਿਨ ਉਦੇ ਹੋਵੇਗਾ, ਜੋ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਲਈ ਅਨੁਕੂਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੂਰਜ ਨੂੰ ਰਾਹੂ ਤੋਂ ਟੱਕਰ ਮਿਲ ਰਹੀ ਹੋਵੇਗੀ। ਦੂਜੇ ਪਾਸੇ ਕੇਤੂ ਅਤੇ ਮੰਗਲ ਦਾ ਸੰਯੋਗ 12ਵੇਂ ਘਰ ਵਿਚ ਹੋਣ ਨਾਲ ਚੋਣਾਂ ਵਾਲੇ ਦਿਨ ਜਾਨ-ਮਾਲ ਦੀ ਵਿਆਪਕ ਹਾਨੀ ਹੋ ਸਕਦੀ ਹੈ। ਚੌਧਰੀ ਨੇ ਕਿਹਾ ਕਿ ਇਸ ਵਾਰ ਪਾਕਿਸਤਾਨ ਵਿਚ ਸੈਨਾ ਨੇ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਣ ਦਾ ਫੈਸਲਾ ਲਿਆ ਹੈ।
ਪਾਕਿਸਤਾਨ ਵਿਚ ਸੈਨਾ ਅਤੇ ਉੱਚ ਨਿਆਂ ਪਾਲਿਕਾ ਨੇ ਆਪਣੀ ਤਰਜੀਹ ਇਮਰਾਨ ਖਾਨ ਨੂੰ ਲੈ ਕੇ ਜ਼ਾਹਿਰ ਕੀਤੀ ਹੈ। ਪਾਕਿਸਤਾਨ ਵਿਚ ਬਣਨ ਵਾਲੀ ਨਵੀਂ ਸਰਕਾਰ 'ਤੇ ਸੈਨਾ ਦਾ ਗਲਬਾ ਬਣਿਆ ਰਹੇਗਾ ਅਤੇ ਪਾਕਿਸਤਾਨੀ ਸੈਨਾ ਪਾਕਿਸਤਾਨ ਦੀ ਨਵੀਂ ਸਰਕਾਰ ਦੀ ਵਿਦੇਸ਼ ਅਤੇ ਸੁਰੱਖਿਆ ਸਬੰਧੀ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰੇਗੀ। ਭਾਰਤ ਲਈ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿਚ ਕਾਫੀ ਚੌਕਸ ਰਹਿਣਾ ਪਵੇਗਾ। ਪਾਕਿਸਤਾਨ ਨਾਲ ਸਬੰਧਿਤ ਨੀਤੀਆਂ ਨੂੰ ਲੈ ਕੇ ਵੀ ਸਾਵਧਾਨ ਰਹਿਣਾ ਹੋਵੇਗਾ।
ਸਾਬਕਾ ਵਿਧਾਇਕ ਮਹੇਸ਼ਇੰਦਰ ਦਾ ਪੁੱਤਰ, ਵਿਧਾਇਕ ਬਰਾੜ ਅਤੇ ਪ੍ਰਧਾਨ ਗਟਰਾ ਦਾ ਕਰਵਾਉਣਾ ਚਾਹੁੰਦਾ ਸੀ ਕਤਲ
NEXT STORY