ਗੁਰਦਾਸਪੁਰ/ਪਾਕਿਸਤਾਨ ( ਵਿਨੋਦ ) - ਪਾਕਿਸਤਾਨ ਦੇ ਰਾਜ ਬਿਲੋਚਸਤਾਨ ਦੇ ਕਸਬਾ ਕਿਲ੍ਹਾ ਅਹਿਮਦ ’ਚ ਹੋਏ ਇਕ ਬੰਬ ਵਿਸਫੋਟ ਵਿੱਚ ਇਕ ਪੁਲਸ ਅਧਿਕਾਰੀ ਦੀ ਮੌਤ ਅਤੇ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਬੰਸ ਵਿਸਫੋਟ ਉਸ ਸਮੇਂ ਹੋਇਆ, ਜਦੋਂ ਵੀਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਵੇਟਾ ’ਚ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾਵਾਂ ਅਤੇ ਕੁਝ ਮਹੱਤਵਪੂਰਨ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਸੀ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਸਰਹੱਦ ਪਾਰ ਸੂਤਰਾਂ ਅਨੁਸਾਰ ਇਹ ਬੰਬ ਵਿਸਫੋਟ ਪੁਲਸ ਅਧਿਕਾਰੀਆਂ ਨੂੰ ਟਾਰਗੇਟ ਰੱਖ ਕੇ ਕੀਤਾ ਗਿਆ ਸੀ। ਇਕ ਮੋਟਰਸਾਈਕਲ ’ਚ ਵਿਸਫੋਟਿਕ ਸਮੱਗਰੀ ਰੱਖ ਕੇ ਇਹ ਬਲਾਸਟ ਕੀਤਾ ਗਿਆ, ਜਿਸ ਨਾਲ ਇਕ ਪੁਲਸ ਇੰਸਪੈਕਟਰ ਰੈਂਕ ਦਾ ਅਧਿਕਾਰੀ ਮਾਰਿਆ ਗਿਆ, ਜਦਕਿ 3 ਜ਼ਖ਼ਮੀ ਹੋ ਗਏ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਬੇਅਦਬੀ ਮਾਮਲੇ ’ਤੇ ਕੈਪਟਨ ਖ਼ਿਲਾਫ਼ ਵਿਧਾਇਕ ਪਰਗਟ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
NEXT STORY