ਮੱਖੂ (ਵਾਹੀ) - ਮੱਖੂ ਦੇ ਨੇੜਲੇ ਪਿੰਡ ਖਡੂਰ ਦੀ ਇਕ ਗਲੀ ’ਚੋਂ ਪਾਕਿਸਤਾਨੀ ਦਸਤਾਨੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਕਡਾਊਨ ਦੇ ਸਮੇਂ ਮਿਲੇ ਪਾਕਿਸਤਾਨੀ ਮਾਰਕੇ ਵਾਲੇ ਦਸਤਾਨੇ ਜਾਂਚ ਦਾ ਵਿਸ਼ਾ ਹਨ। ਪਿੰਡ ਦੇ ਵਿਚਕਾਰ ਗਲੀ ਵਿਚ ਪਏ ਇਨ੍ਹਾਂ ਦਸਤਾਨਿਆਂ ’ਤੇ ਮਿਡਾਸ ਸਰਜੀਕਲ, ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਸੀ। ਦਸਤਾਨੇ ਵੇਖਣ ਤੋਂ ਬਾਅਦ ਪਿੰਡ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਕਿਸੇ ਵੀ ਪਿੰਡ ਵਾਸੀ ਨੇ ਡਰ ਦੇ ਮਾਰੇ ਇਨ੍ਹਾਂ ਦਸਤਾਨਿਆ ਨੂੰ ਹੱਥ ਨਹੀਂ ਲਗਾਇਆ। ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲਸ ਥਾਣਾ ਮਖੂ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਦਸਤਾਨੇ ਦੇਖਣ ਤੋਂ ਬਾਅਦ ਅਤੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਸਿਹਤ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਸੂਚਨਾ ਮਿਲਣ ’ਤੇ ਪੁੱਜੀ ਐੱਸ. ਐੱਮ. ਓ. ਕਸੋਆਣਾਂ ਦੀ ਟੀਮ ਨੇ ਮੌਕੇ ’ਤੇ ਜਾ ਕੇ ਦਸਤਾਨਿਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਜਾਂਚ ਲਈ ਭੇਜ ਦਿੱਤੇ। ਇਸ ਮਾਮਲੇ ਦੇ ਸਬੰਧੀ ਪੁੱਛਗਿੱਛ ਕਰਨ ’ਤੇ ਪਿੰਡ ਵਾਸੀਆਂ ਅਤੇ ਆਂਢ-ਗੁਆਂਢ ਦੇ ਘਰਾਂ ਦੇ ਵਸਨੀਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਦਸਤਾਨੇ ਇਥੇ ਕਿਵੇਂ ਆਏ ਅਤੇ ਕਿਸ ਨੇ ਲਿਆਂਦੇ। ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਅਰਬ ਦੇਸ਼ਾਂ ਵਿਚ ਡਰਾਇਵਰਾਂ ਨੂੰ ਅਜਿਹੇ ਦਸਤਾਨੇ ਦਿੱਤੇ ਜਾਂਦੇ ਹਨ ਪਰ ਇਹ ਕਿਸ ਨੇ ਸੁੱਟੇ, ਇਹ ਜਾਂਚ ਦਾ ਵਿਸ਼ਾ ਹੈ। ਕਿਉਂਕਿ ਸਰਹੱਦੀ ਜ਼ਿਲਾ ਹੋਣ ਦੇ ਕਾਰਨ ਇਥੇ ਨਸ਼ੇ ਦੀ ਸਪਲਾਈ ਪਾਕਿਸਤਾਨ ਤੋਂ ਪਿਛਲੇ ਲੰਮੇ ਸਮੇ ਤੋਂ ਹੋ ਰਹੀ ਹੈ। ਇਹ ਦਸਤਾਨੇ ਕਿਸੇ ਨਸ਼ਾ ਤਸਕਰ ਜਾਂ ਪਿੰਡ ਦੇ ਵਸਨੀਕ ਨੇ ਸੁੱਟੇ ਹਨ, ਦੀ ਪੜਤਾਲ ਹੋਣੀ ਚਾਹੀਦੀ ਹੈ।
ਪਾਵਰਕਾਮ ਦਾ ਫੈਸਲਾ, ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਬਿੱਲ
NEXT STORY