ਅੰਮ੍ਰਿਤਸਰ (ਨੀਰਜ) : ਪਿਛਲੇ ਕੁਝ ਸਾਲਾਂ ਦੌਰਾਨ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ’ਤੇ ਭੇਜੇ ਗਏ ਡਰੋਨ ਬੀ. ਐੱਸ. ਐੱਫ. ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਹਾਲ ਹੀ 'ਚ ਸੀ. ਆਈ. (ਕਾਊਂਟਰ ਇੰਟੈਲੀਜੈਂਸ) ਅੰਮ੍ਰਿਤਸਰ ਨੂੰ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮਾਮਲੇ ਵਿਚ ਅਤਿ-ਆਧੁਨਿਕ ਐੱਮ. ਪੀ. -3 ਰਾਈਫਲਾਂ, 27 ਪਿਸਤੌਲ ਤੇ ਵੱਡੀ ਮਾਤਰਾ ਵਿਚ ਕਾਰਤੂਸ ਜ਼ਬਤ ਕੀਤੇ ਜਾਣ ਦੇ ਮਾਮਲੇ 'ਚ ਵੀ ਪਾਕਿਸਤਾਨੀ ਡਰੋਨ ਦਾ ਵੀ ਖੁਲਾਸਾ ਹੋਇਆ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਨੇ ਡਰੋਨ ਰਾਹੀਂ ਹੀ ਹਥਿਆਰਾਂ ਦੀ ਇੰਨੀ ਵੱਡੀ ਖੇਪ ਮੰਗਵਾਈ ਹੈ, ਜੋ ਸਾਬਿਤ ਕਰਦੀ ਹੈ ਕਿ ਡਰੋਨ ਇਸ ਸਮੇਂ ਇਕ ਖਤਰਨਾਕ ਸਮੱਸਿਆ ਬਣ ਚੁੱਕੀ ਹੈ। ਪੰਜਾਬ ਵਿਚ ਸ਼ਾਂਤੀ ਸਥਾਪਤ ਕਰਨ ਲਈ ਸਰਹੱਦ ’ਤੇ ਐਂਟਰੀ ਡਰੋਨ ਤਕਨੀਕ ਲਗਾਉਣੀ ਲਾਜ਼ਮੀ ਹੋ ਗਈ ਹੈ, ਨਹੀਂ ਤਾਂ ਕੋਈ ਵੱਡੀ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਬਿਆਸ ਰੇਲਵੇ ਸਟੇਸ਼ਨ ਨੇੜੇ ਗੁਟਕਾ ਸਾਹਿਬ ਦੇ ਮਿਲੇ ਫਟੇ ਹੋਏ ਅੰਗ
ਹੈਰੋਇਨ ਸਮੱਗਲਰਾਂ ਨੇ ਮੰਗਵਾਉਣੇ ਸ਼ੁਰੂ ਕੀਤੇ ਹਥਿਆਰ
5-6 ਸਾਲ ਪਹਿਲਾਂ ਜ਼ਿਆਦਾਤਰ ਹੈਰੋਇਨ ਸਮੱਗਲਰ ਸਿਰਫ ਹੈਰੋਇਨ ਦੀ ਸਮੱਗਲਿੰਗ ਕਰਦੇ ਸਨ ਅਤੇ ਹਥਿਆਰ ਮੰਗਵਾਉਣ ਬਾਰੇ ਨਹੀਂ ਸੋਚਦੇ ਸਨ ਪਰ ਜਿਵੇਂ ਹੀ ਹੈਰੋਇਨ ਸਮੱਗਲਰਾਂ, ਅੱਤਵਾਦੀਆਂ ਅਤੇ ਗੈਂਗਸਟਰਾਂ ਨੇ ਆਪਣਾ ਗਠਜੋੜ ਬਣਾ ਲਿਆ ਹੈ, ਉਦੋਂ ਤੋਂ ਹੀ ਹੈਰੋਇਨ ਦੀ ਡਲਿਵਰੀ ਦੇ ਨਾਲ ਹਥਿਆਰਾਂ ਦੀ ਵੀ ਖੇਪ ਭੇਜੀ ਜਾ ਰਹੀ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ, ਆਪਸੀ ਲੜਾਈ-ਝਗੜੇ ਅਤੇ ਗੈਂਗਸਟਰਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਹੈ, ਜਿਸ ਕਾਰਨ ਗੈਂਗਵਾਰ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਦੀਪਮਾਲਾ ਤੇ ਅਲੌਕਿਕ ਆਤਿਸ਼ਬਾਜ਼ੀ
ਹਾਲ ਹੀ 'ਚ ਜ਼ਬਤ ਕੀਤੇ ਗਏ ਹਥਿਆਰਾਂ ਦੀ ਫਾਈਲ ਫੋਟੋ।
ਹਾਲ ਹੀ 'ਚ ਜੇਲ੍ਹਾਂ ਦੇ ਅੰਦਰੋਂ ਹੀ ਚੱਲ ਰਹੇ ਨੈੱਟਵਰਕ ’ਤੇ ਹਥਿਆਰਾਂ ਦੀ ਵੱਡੀ ਖੇਪ ਫੜਨ ਅਤੇ ਹੋਰ ਵੱਡੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ ਪਰ ਇਸ ਮਾਮਲੇ ਵਿਚ ਹੈਰਾਨੀਜਨਕ ਪਹਿਲੂ ਸਾਹਮਣੇ ਆ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਭਾਵੇਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਹੋਣ ਜਾਂ ਸੂਬਾ ਸਰਕਾਰ ਦੀਆਂ, ਜੇਲ੍ਹਾਂ 'ਚੋਂ ਚੱਲ ਰਹੇ ਅੱਤਵਾਦੀਆਂ ਅਤੇ ਸਮੱਗਲਰਾਂ ਦੇ ਨੈੱਟਵਰਕ ਨੂੰ ਤੋੜਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ। ਦਿਨੋ-ਦਿਨ ਜੇਲ੍ਹਾਂ ਅੰਦਰੋਂ ਖਤਰਨਾਕ ਅਪਰਾਧੀਆਂ ਤੋਂ, ਇੱਥੋਂ ਤੱਕ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਵੀ ਮੋਬਾਈਲ ਫੋਨ ਜ਼ਬਤ ਕੀਤੇ ਜਾ ਰਹੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਜੇਲ੍ਹਾਂ 'ਚੋਂ ਖੁੱਲ੍ਹੇਆਮ ਸਮੱਗਲਰਾਂ ਅਤੇ ਗੈਂਗਸਟਰਾਂ ਦਾ ਨੈੱਟਵਰਕ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਇਕ ਵਾਰ ਫਿਰ ਜੇਲ੍ਹ 'ਚੋਂ ਬਾਹਰ ਆਏਗਾ ਰਾਮ ਰਹੀਮ! ਪਹਿਲਾਂ ਵੀ ਮਿਲ ਚੁੱਕੀ ਹੈ 5 ਵਾਰ ਰਾਹਤ
ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਦੀ ਵੱਡੀ ਘਾਟ
ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੇ ਮਾਮਲੇ 'ਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਵਿਚ ਤਾਲਮੇਲ ਦੀ ਵੱਡੀ ਘਾਟ ਹੈ, ਜੋ ਅੱਤਵਾਦੀ ਸੰਗਠਨਾਂ ਅਤੇ ਗੈਂਗਸਟਰਵਾਦ ਨੂੰ ਜਨਮ ਦੇ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦਰਮਿਆਨ ਮੀਟਿੰਗਾਂ ਘੱਟ ਹੀ ਹੁੰਦੀਆਂ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਇਕ ਦੂਜੇ ਨੂੰ ਪਛਾੜਨ ਦਾ ਮੁਕਾਬਲਾ ਹੁੰਦਾ ਹੈ।
ਇਹ ਵੀ ਪੜ੍ਹੋ : ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਲੁੱਟੀ 40 ਹਜ਼ਾਰ ਦੀ ਨਕਦੀ
ਜੇਲ੍ਹਾਂ 'ਚ ਬੰਦ ਵੱਡੇ ਸਮੱਗਲਰਾਂ ਦੇ ਚੱਲ ਰਹੇ ਨੇ ਸਲੀਪਰ ਸੈੱਲ
ਦੇਖਣ 'ਚ ਤਾਂ ਜ਼ਿਆਦਾਤਰ ਹੈਰੋਇਨ ਦੇ ਵੱਡੇ ਸਮੱਗਲਰ ਜੇਲ੍ਹਾਂ ਅੰਦਰ ਹੀ ਕੈਦ ਹਨ ਪਰ ਅਸਲ ਵਿਚ ਜ਼ਿਆਦਾਤਰ ਸਮੱਗਲਰਾਂ ਦੇ ਸਲੀਪਰ ਸੈੱਲ ਬਾਹਰ ਘੁੰਮ ਰਹੇ ਹਨ ਅਤੇ ਵਟਸਐਪ ਕਾਲ ਰਾਹੀਂ ਆਪਣੇ ਆਕਾ ਦੇ ਸੰਪਰਕ ਵਿਚ ਰਹਿੰਦੇ ਹਨ। ਜੇਲ੍ਹਾਂ 'ਚ ਚੱਲ ਰਹੇ ਮੋਬਾਈਲ ਕੰਪਨੀਆਂ ਦੇ ਨੈੱਟਵਰਕ ਨੂੰ ਜੈਮਰ ਲਗਾ ਕੇ ਰੋਕਿਆ ਜਾ ਸਕਦਾ ਹੈ ਪਰ ਜ਼ਿਆਦਾਤਰ ਜੇਲ੍ਹਾਂ ਵਿਚ ਜੈਮਰ ਵੀ ਨਹੀਂ ਲੱਗੇ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮੰਦਭਾਗੀ ਖ਼ਬਰ: ਬਿਆਸ ਰੇਲਵੇ ਸਟੇਸ਼ਨ ਨੇੜੇ ਗੁਟਕਾ ਸਾਹਿਬ ਦੇ ਮਿਲੇ ਫਟੇ ਹੋਏ ਅੰਗ
NEXT STORY