ਖੇਮਕਰਨ — ਸਰਹੱਦੀ ਖੇਤਰ ਖੇਮਕਰਨ ਵਿਖੇ ਤਾਇਨਾਤ ਬੀ. ਐੱਸ. ਐੱਫ. ਦੀ 191 ਬਟਾਲੀਅਨ ਦੇ ਜਵਾਨਾਂ ਨੇ ਸਰਹੱਦੀ ਚੌਕੀ ਮੀਆਂ ਵਾਲਾ ਨੇੜੇ ਪਕਿਸਤਾਨੀ ਤਸਕਰਾਂ ਦੇ ਮਨਸੂਬਿਆ ਨੂੰ ਅਸਫਲ ਕਰ ਦਿੱਤਾ ਹੈ। ਫੌਜ ਨੇ ਉਨ੍ਹਾਂ ਕੋਲੋਂ ਤਕਰੀਬਨ 15 ਕਿਲੋ ਦੀ ਹੈਰੋਇਨ ਜ਼ਬਤ ਕੀਤੀ ਹੈ। ਜਿਸ ਦੀ ਕੀਮਤ ਲਗਭਗ 75 ਕਰੋੜ ਰੁਪਏ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਤਸਕਰ ਪਾਇਪ ਰਾਹੀਂ ਇਹ ਖੇਪ ਭਾਰਤ ਵੱਲ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਲਲਕਾਰੇ ਜਾਣ 'ਤੇ ਅਤੇ ਗੋਲੀਬਾਰੀ ਕਰਨ ਮਗਰੋਂ ਤਸਕਰ ਹੈਰੋਇਨ ਉੱਥੇ ਹੀ ਛੱਡ ਕੇ ਪਾਕਿਸਤਾਨ ਵੱਲ ਭੱਜਣ ਵਿੱਚ ਕਾਮਯਾਬ ਰਹੇ।
ਸਿਵਲ ਹਸਪਤਾਲ 'ਚ 'ਸਵੱਛ ਭਾਰਤ' ਮੁਹਿੰਮ ਗਾਇਬ
NEXT STORY