ਚੰਡੀਗੜ੍ਹ (ਅਸ਼ਵਨੀ ਕੁਮਾਰ) - ਕਹਿਣ ਨੂੰ ਤਾਂ ਪੂਰੇ ਦੇਸ਼ ਦੀਆਂ ਘੜੀਆਂ ਇੰਡੀਅਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਚੱਲ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਭਾਰਤ ਵਿਚ ਪਾਕਿਸਤਾਨ ਸਟੈਂਡਰਡ ਟਾਈਮ ਨੂੰ ਫਾਲੋ ਕੀਤਾ ਜਾ ਰਿਹਾ ਹੈ। ਘੱਟੋ-ਘੱਟ ਲੁਧਿਆਣਾ ਤੇ ਕੋਚੀ ਵਰਗੇ ਸ਼ਹਿਰ ਕਰਾਚੀ ਟਾਈਮ ਦੇ ਹਿਸਾਬ ਨਾਲ ਚੱਲ ਰਹੇ ਹਨ। ਇਹ ਹੈਰਾਨ ਕਰਨ ਵਾਲਾ ਖੁਲਾਸਾ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਦੇ ਪ੍ਰੋਫੈਸਰ ਫੈਲਿਕਸ ਬਾਸਟ ਨੇ ਕੀਤਾ ਹੈ। ਬਕਾਇਦਾ ਮਨਿਸਟਰੀ ਆਫ ਅਰਥ ਸਾਇੰਸਿਜ਼ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਜਲਦੀ ਹੀ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਦਰਅਸਲ ਫੈਲਿਕਸ ਬਾਸਟ ਇੰਡੀਅਨ ਅੰਟਾਰਕਟਿਕਾ ਮਿਸ਼ਨ 2017 ਦੇ ਮੈਂਬਰ ਹਨ ਜਿਸ ਕਾਰਨ ਕੁਝ ਮਹੀਨੇ ਪਹਿਲਾਂ ਉਹ ਅੰਟਾਰਕਟਿਕਾ ਦੇ ਦੌਰੇ 'ਤੇ ਗਏ ਸਨ। ਇਸ ਮਿਸ਼ਨ ਦੌਰਾਨ ਉਨ੍ਹਾਂ ਨੇ ਅੰਟਾਰਕਟਿਕਾ ਦੇ ਭਾਰਤੀ ਸਟੇਸ਼ਨ ਆਫ ਇੰਡੀਆ ਵਿਚ ਰਿਸਰਚ ਕਰਦੇ ਹੋਏ ਪਾਇਆ ਕਿ ਭਾਰਤੀ ਸਟੇਸ਼ਨ ਵਿਚ ਕਰਾਚੀ ਟਾਈਮ ਫਾਲੋ ਕੀਤਾ ਜਾ ਰਿਹਾ ਹੈ। ਇਸੇ ਦੇ ਨਾਲ ਪੰਜਾਬ ਦੇ ਲੁਧਿਆਣਾ ਤੇ ਕੇਰਲ ਦੇ ਕੋਚੀ ਵਰਗੇ ਸ਼ਹਿਰਾਂ ਵਿਚ ਵੀ ਕਰਾਚੀ ਟਾਈਮ ਨੂੰ ਹੀ ਫਾਲੋ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਤੱਕ ਉਠਾਉਣਗੇ ਮੁੱਦਾ
ਫੈਲਿਕਸ ਬਾਸਟ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਦੀ ਪੱਧਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਅੰਟਾਰਕਟਿਕਾ ਦੇ ਭਾਰਤੀ ਸਟੇਸ਼ਨ 'ਤੇ ਫਾਲੋ ਕੀਤੇ ਜਾ ਰਹੇ ਕਰਾਚੀ ਟਾਈਮ ਨੂੰ ਬਦਲਣ ਲਈ ਵਿਆਪਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ।
ਭਾਜਪਾਈਆਂ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ
NEXT STORY