ਮਾਨਸਾ, (ਜੱਸਲ)- ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਨਵੀਂ ਮਜ਼ਦੂਰ ਵਿਰੋਧੀ ਪਾਲਿਸੀ 2018-19 ਦੇ ਖਿਲਾਫ ਕੋਟਲੱਲੂ ਵਿਖੇ ਰੋਸ ਰੈਲੀ ਅਤੇ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼ਿੰਦਰਪਾਲ ਸਿੰਘ ਚਕੇਰੀਆ ਸੂਬਾ ਸਕੱਤਰ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ ਆਦਿ ਦਾ ਭੱਠਾ ਬਿਠਾ ਦਿੱਤਾ ਹੈ ਕਿਉਂਕਿ ਇਸ ਸਰਕਾਰ ਨੇ ਜਿੱਥੇ ਗਰੀਬ ਵਰਗ ਦੀਆਂ ਬੇਟੀਆਂ ਨੂੰ ਮਿਲਣ ਵਾਲੀ ਸ਼ਗਨ ਸਕੀਮ, ਪੈਨਸ਼ਨ ਆਦਿ ਦੀਆਂ ਸਹੂਲਤਾਂ ਠੱਪ ਕਰ ਦਿੱਤੀਆਂ ਹਨ, ਉਥੇ ਹੀ ਪੰਜਾਬ ਦੇ ਮਿਹਨਤਕਸ਼ ਮਜ਼ਦੂਰਾਂ ਦਾ ਰੋਜ਼ਗਾਰ ਵੀ ਖੋਹ ਲਿਆ ਹੈ। ਮਜ਼ਦੂਰ ਨੇਤਾ ਚਕੇਰੀਆ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਪੱਲੇਦਾਰਾਂ ਤੋਂ ਧੱਕੇ ਨਾਲ ਕੰਮ ਖੋਹਿਆ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਹ ਆਪਣਾ ਭਵਿੱਖ ਹਨੇਰੇ 'ਚ ਦੇਖ ਰਹੇ ਹਨ।
ਇਸ ਮੌਕੇ ਉਨ੍ਹਾਂ ਨਾਲ ਡਿਪੂ ਪ੍ਰਧਾਨ ਕਰਮਾ ਸਿੰਘ ਮਾਨਸਾ, ਜ਼ਿਲਾ ਪ੍ਰਧਾਨ ਭੋਲਾ ਸਿੰਘ, ਜ਼ਿਲਾ ਮੀਤ ਪ੍ਰਧਾਨ ਨਿਰਮਲ ਦਾਸ, ਜਨਰਲ ਸਕੱਤਰ ਦਰਸ਼ਨ ਬਰੇਟਾ, ਜ਼ਿਲਾ ਕੈਸ਼ੀਅਰ ਬੋਘਾ ਸਿੰਘ ਖਿਆਲਾ, ਸੰਦੀਪ ਸਿੰਘ ਭੀਖੀ, ਸੀਤਾ ਸਿੰਘ ਸਰਦੂਲਗੜ੍ਹ, ਜਸਵੀਰ ਸਿੰਘ ਮਲਕੋ, ਸਰੂਪ ਸਿੰਘ ਗੁਰਨੇ, ਸੀਰਾ ਸਿੰਘ ਅਹਿਮਦਪੁਰ, ਕੁਲਦੀਪ ਸਿੰਘ ਸੈਕਟਰੀ, ਭਿੰਦਰ ਸਿੰਘ ਕੈਸ਼ੀਅਰ ਆਦਿ ਮੌਜੂਦ ਸਨ।
ਭੀਖੀ, (ਸੰਦੀਪ)-ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਭੀਖੀ ਵੱਲੋਂ ਯੂਨੀਅਨ ਆਗੂ ਜਗਤਾਰ ਸਿੰਘ ਖਿਆਲਾ ਦੀ ਅਗਵਾਈ ਹੇਠ ਪੰਜਾਬ ਲੇਬਰ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਪੱਲੇਦਾਰ ਯੂਨੀਅਨ ਵੱਲੋਂ ਪੂਰੇ ਸ਼ਹਿਰ ਅੰਦਰ ਰੋਸ ਰੈਲੀ ਕੱਢੀ ਗਈ। ਇਸ ਮੌਕੇ ਕੈਸ਼ੀਅਰ ਬਹਾਦਰ ਸਿੰਘ, ਸਕੱਤਰ ਨਾਜਰ ਸਿੰਘ, ਅਮਰੀਕ ਹੀਰੋਂ, ਸੁਖਦੇਵ ਸਿੰਘ, ਲਾਭ ਸਿੰਘ, ਸੰਦੀਪ ਸਿੰਘ, ਮੰਗੂ ਸਿੰਘ, ਅਵਤਾਰ ਬੱਬੂ, ਜਨਕ ਸਿੰਘ, ਬਲਵੰਤ ਸਿੰਘ, ਸ਼ਾਸਤਰੀ ਸਿੰਘ, ਕਾਲਾ ਸਿੰਘ ਅਤੇ ਮੀਤਾ ਸਿੰਘ ਆਦਿ ਹਾਜ਼ਰ ਸਨ।
...ਰੱਬ ਹੀ ਬਚਾਵੇ ਆਵਾਰਾ ਕੁੱਤਿਆਂ ਦੇ ਕਹਿਰ ਤੋਂ!
NEXT STORY