ਅੰਮ੍ਰਿਤਸਰ (ਸੁਮਿਤ ਖੰਨਾ) : ਚੋਣਾਂ 'ਚ ਇਕ ਪਾਰਟੀ ਦਾ ਦੂਜੀ ਪਾਰਟੀ ਨਾਲ ਮੁਕਾਬਲਾ ਤਾਂ ਕਈ ਵਾਰ ਸੁਣਿਆ ਹੋਵੇਗਾ ਪਰ ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਦੀ ਗੱਲ ਕੁਝ ਵੱਖਰੀ ਹੈ। ਇਥੇ ਚੋਣ ਮੈਦਾਨ 'ਚ ਸਿਰਫ ਦੋ ਹੀ ਮੁਕਾਬਲੇਬਾਜ਼ ਹਨ ਤੇ ਦੋਵੇਂ ਹੀ ਕਾਂਗਰਸੀ ਉਮੀਦਵਾਰ। ਪੰਚਾਇਤੀ ਚੋਣਾਂ 'ਚ ਇਕ ਪਾਸੇ ਜਿਥੇ ਸੁਖਜਿੰਦਰ ਕੌਰ ਕਾਂਗਰਸ ਦੀ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹੈ ਉਥੇ ਹੀ ਉਸਦੇ ਮੁਕਾਬਲੇ 'ਚ ਖੜ੍ਹਾ ਸੁਖਦੇਵ ਸਿੰਘ ਰਾਜੂ ਵੀ ਕਾਂਗਰਸੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਪਾਰਟੀ ਮੁਕਾਬਲੇ 'ਚ ਨਹੀਂ ਹੈ। ਇਕ ਪਾਸੇ ਜਿਥੇ ਬੀਬੀ ਸੁਖਜਿੰਦਰ ਕੌਰ ਖੁਦ ਨੂੰ ਪੱਕੇ ਕਾਂਗਰਸੀ ਦੱਸ ਰਹੇ ਹੈ ਉਥੇ ਹੀ ਸੁਖਦੇਵ ਸਿੰਘ ਰਾਜੂ ਨੇ ਪਾਰਟੀਆਂ ਬਦਲਣ ਦਾ ਦੋਸ਼ ਲਾਇਆ ਹੈ।
ਪਿੰਡ 'ਚ ਦੋਵੇਂ ਉਮੀਦਵਾਰਾਂ ਦੇ ਕਾਂਗਰਸੀ ਹੋਣ ਨਾਲ ਜਿੱਥੇ ਮੁਕਾਬਲਾ ਕਾਫੀ ਰੌਚਕ ਬਣਿਆ ਹੋਇਆ ਹੈ ਉਥੇ ਹੀ ਕਾਂਗਰਸੀ ਵਿਚਲੀ ਪਿੰਡ ਪੱਧਰ ਦੀ ਫੁੱਟ ਵੀ ਜੱਗ ਜਾਹਿਰ ਹੋ ਗਈ ਹੈ।
ਜ਼ਿਲੇ ਦੀਆਂ 1038 ਗ੍ਰਾਮ ਪੰਚਾਇਤਾਂ 'ਚ ਘੜਮੱਸ ਭਲਕੇ
NEXT STORY