ਨਾਭਾ (ਰਾਹੁਲ)—ਪੰਜਾਬ 'ਚ ਪੰਚਾਇਤੀ ਚੋਣਾਂ ਦਾ ਜ਼ੋਰ ਹੈ। ਹਰ ਕੋਈ ਚੋਣ ਮੈਦਾਨ 'ਚ ਕਿਸਮਤ ਅਜ਼ਮਾ ਰਿਹਾ ਹੈ। ਉਮੀਦ ਇਹੀ ਕਿ ਕਿਤੇ ਪਿੰਡ ਦੀ ਸਰਪੰਚੀ ਹੱਥ ਆ ਜਾਵੇ ਤੇ ਵਾਰੇ-ਨਿਆਰੇ ਹੋ ਜਾਣ। ਇਸ ਲਈ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ ਪਰ ਇਸ ਸਭ ਦੇ ਦਰਮਿਆਨ ਇਕ ਅਜਿਹਾ ਉਮੀਦਵਾਰ ਵੀ ਹੈ ਜੋ ਮਿਸਾਲ ਪੇਸ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ ਨਾਭਾ ਦੇ ਪਿੰਡ ਥੂਹੀ ਦੇ ਆਜ਼ਾਦ ਉਮੀਦਵਾਰ ਸੰਤੋਖ ਸਿੰਘ ਹਨ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹਲਫੀਆ ਬਿਆਨ ਦਿੱਤਾ ਹੈ ਕਿ ਜੇਕਰ ਦੋ ਸਾਲਾਂ ਦਰਮਿਆਨ ਉਹ ਪਿੰਡ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦਾ ਤਾਂ ਪਿੰਡ ਵਾਸੀ ਗਰਾਮ ਇਜਲਾਸ ਰਾਹੀਂ ਉਸ ਨੂੰ ਸਰਪੰਚੀ ਦੀ ਕੁਰਸੀ ਤੋਂ ਉਤਾਰ ਸਕਦੇ ਹਨ। ਲੋਕਾਂ ਨੂੰ ਵੋਟਾਂ ਪਾਉਣ ਲਈ ਕਹਿਣ ਦੇ ਨਾਲ-ਨਾਲ ਉਹ ਇਹ ਹਲਫੀਆ ਬਿਆਨ ਵੀ ਵੰਡ ਰਿਹਾ ਹੈ। ਜਿਸ ਦੀ ਚਰਚਾ ਪੂਰੇ ਪਿੰਡ ਵਿਚ ਹੈ।
ਜਾਣਕਾਰੀ ਮੁਤਾਬਕ ਸੰਤੋਖ ਸਿੰਘ ਨੇ ਆਪਣਾ ਕਵਰਿੰਗ ਉਮੀਦਵਾਰ ਵੀ ਆਪਣੇ ਪਰਿਵਾਰ ਦੇ ਕਿਸੇ ਨੂੰ ਮੈਂਬਰ ਨਹੀਂ ਸਗੋਂ ਪਿੰਡ ਦੇ ਇਕ ਦਲਿਤ ਨੂੰ ਬਣਾਇਆ ਹੈ। ਸੰਤੋਖ ਸਿੰਘ ਦੀ ਇਹ ਹੱਲਾਸ਼ੇਰੀ ਦੇਖ ਕੇ ਪਿੰਡ ਦੇ ਲੋਕ ਵੀ ਉਸ ਨਾਲ ਆ ਕੇ ਜੁੜ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਨੇ ਹਲਫੀਆ ਬਿਆਨ ਦੇ ਕੇ ਲੋਕਾਂ ਦੇ ਹੱਥਾਂ ਵਿਚ ਸਰਪੰਚੀ ਦੀ ਤਾਕਤ ਦਿੱਤੀ ਹੈ ਤੇ ਉਹ ਸੰਤੋਖ ਸਿੰਘ ਦਾ ਸਾਥ ਦੇਣਗੇ।
ਕਤਲ ਕੇਸ 'ਚ ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ
NEXT STORY