ਵਲਟੋਹਾ, (ਬਲਜੀਤ)— ਹਲਕਾ ਖੇਮਕਰਨ ਦੇ ਪਿੰਡ ਤਲਵੰਡੀ ਸੋਭਾ ਸਿੰਘ ਵਿ ਖੇ ਕਿਸਾਨਾਂ ਵੱਲੋਂ ਕਬਜ਼ਾ ਕੀਤੀ ਗਈ ਜ਼ਮੀਨ ਪ੍ਰਸ਼ਾਸਨ ਨੇ ਛੁਡਵਾਈ। ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਬਿਨਾਂ ਨਿਸ਼ਾਨਦੇਹੀ ਕਰਵਾਏ ਆਪਣੇ ਕਬਜ਼ੇ ਹੇਠ ਜ਼ਮੀਨ ਲਈ ਹੋਈ ਸੀ, ਜਿਸਦੀ ਕਿ ਉਹ ਬੋਲੀ ਨਹੀਂ ਦਿੰਦੇ ਸਨ ਅਤੇ ਨਾ ਹੀ ਸਰਕਾਰ ਨੂੰ ਇਸਦਾ ਕੋਈ ਮਾਲੀਆ ਮਿਲਦਾ ਸੀ। ਪਿੰਡ ਦੇ ਹੀ ਕੁਝ ਲੋਕਾਂ ਦੀ ਮਦਦ ਨਾਲ ਅੱਜ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਨਾਲ ਕਈ ਕਿਸਾਨਾਂ ਕੋਲੋਂ ਇਨ੍ਹਾਂ ਜ਼ਮੀਨਾਂ ਦੇ ਕਬਜ਼ੇ ਛੁਡਵਾਏ ਗਏ। ਪ੍ਰਸ਼ਾਸਨ ਦੇ ਇਸ ਅਮਲੇ ਵਿਚ ਤਹਿਸੀਲਦਾਰ ਸਰਬਜੀਤ ਸਿੰਘ ਪੱਟੀ, ਡੀ. ਐੱਸ. ਪੀ. ਪੱਟੀ ਸਮੇਤ ਤਿੰਨ ਥਾਣਿਆਂ ਦੀ ਪੁਲਸ ਵੀ ਮੌਕੇ ’ਤੇ ਮੌਜੂਦ ਰਹੀ। ਇਸ ਦੌਰਾਨ ਕੁਝ ਕਿਸਾਨ ਆਪਸ ਵਿਚ ਇਸ ਗੱਲ ਨੂੰ ਲੈ ਕੇ ਭਿਡ਼ ਪਏ ਕਿ ਕੁਝ ਕਿਸਾਨਾਂ ਦੇ ਕਬਜ਼ੇ ਹੇਠੋਂ ਜ਼ਮੀਨ ਸਿਆਸੀ ਸਹਿਮਤੀ ਕਾਰਨ ਨਹੀਂ ਛੁਡਵਾਈ ਜਾ ਰਹੀ। ਇਸ ਮੌਕੇ ਕਿਸਾਨ ਕੁਲਦੀਪ ਸਿੰਘ, ਬਲੀ ਸਿੰਘ, ਨੰਬਰਦਾਰ ਸੁਖਵੰਤ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਕਥਾ ਸਿੰਘ, ਨਿੰਦਰ ਸਿੰਘ, ਬਲਵੰਤ ਸਿੰਘ, ਬਲਦੇਵ ਸਿੰਘ, ਕੇਵਲ ਸਿੰਘ, ਹਰਪਾਲ ਸਿੰਘ, ਗੁਰਬਖਸ਼ ਸਿੰਘ, ਮੁਖਤਿਆਰ ਸਿੰਘ, ਮਲੂਕ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ ਨੇ ਆਪਣਾ ਪੱਖ ਰਖਦਿਅਾਂ ਕਿਹਾ ਕਿ ਸਾਨੂੰ ਜ਼ਮੀਨ ਛੱਡਣ ਵਿਚ ਕੋਈ ਇਤਰਾਜ਼ ਨਹੀਂ ਅਸੀਂ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਜਿਸ ਤਰੀਕੇ ਨਾਲ ਇਸ ਪੈਲੀ ਦੀ ਨਿਸ਼ਾਨਦੇਹੀ ਕਰਵਾ ਰਿਹਾ ਹੈ, ਇਸੇ ਤਰ੍ਹਾਂ ਸਰਕਾਰ ਪਿੰਡ ਵਿਚ ਜਿਹਡ਼ੀਆਂ ਸ਼ਾਮਲਾਟ ਜ਼ਮੀਨਾਂ ਉਪਰ ਕੁਝ ਕਿਸਾਨਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਵੀ ਛੁਡਵਾ ਕੇ ਪੰਚਾਇਤ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਵਿਚ ਵਾਧਾ ਹੋ ਸਕੇ। ਕਿਸਾਨ ਮਿਹਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਕਾਰਨ ਅੱਜ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਜ਼ਮੀਨ ਅੱਜ ਕਿਸਾਨਾਂ ਕੋਲੋਂ ਛੁਡਵਾਈ ਜਾ ਰਹੀ ਹੈ, ਉਸਦਾ ਘੱਟੋ-ਘੱਟ 18 ਲੱਖ ਬੋਲੀ ਰਾਹੀਂ ਮਾਲੀਆ ਇਕੱਠਾ ਹੋ ਸਕਦਾ ਹੈ ਜੋ ਕਿ ਪਿੰਡ ਦੇ ਵਿਕਾਸ ’ਤੇ ਖਰਚ ਕੀਤਾ ਜਾ ਸਕਦਾ ਹੈ।
ਗਰਭਵਤੀ ਨੂੰਹ ਦਾ ਕਤਲ ! ਪਤੀ ਤੇ ਸੱਸ-ਸਹੁਰੇ ਵਿਰੁੱਧ ਕੇਸ ਦਰਜ
NEXT STORY