ਮਾਹਿਲਪੁਰ, (ਜਸਵੀਰ)- ਸਮੂਹ ਕਰਮਚਾਰੀ ਦਫ਼ਤਰ ਪੰਚਾਇਤ ਸੰਮਤੀ ਮਾਹਿਲਪੁਰ ਵੱਲੋਂ ਪੰਚਾਇਤ ਸੰਮਤੀ ਮੁਲਾਜ਼ਮਾਂ ਨੂੰ 6 ਮਹੀਨਿਆਂ (ਅਕਤੂਬਰ 2017 ਤੋਂ ਮਾਰਚ 2018 ਤੱਕ) ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਦਿੱਤਾ ਜਾ ਰਿਹਾ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ। ਸੰਮਤੀ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਕਾਰਨ ਰੋਸ ਪ੍ਰਗਟਾਅ ਰਹੇ ਹਨ।
ਧਰਨੇ ਨੂੰ ਜਰਨੈਲ ਸਿੰਘ ਪ੍ਰਧਾਨ ਪੰਚਾਇਤ ਸਕੱਤਰ ਬਲਾਕ ਮਾਹਿਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਸੰਮਤੀ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਦੇਣ ਅਤੇ ਹੋਰ ਮੰਗਾਂ ਜਿਵੇਂ ਸੰਮਤੀ ਕਰਮਚਾਰੀਆਂ ਦੀ ਤਨਖ਼ਾਹ ਸਰਕਾਰੀ ਖਜ਼ਾਨੇ ਵਿਚੋਂ ਡਰਾਅ ਲਾਗੂ ਕਰਵਾਉਣ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ ਵਿਖੇ 27 ਮਾਰਚ ਨੂੰ ਸਵੇਰੇ 10.30 ਵਜੇ ਧਰਨਾ ਦਿੱਤਾ ਜਾਵੇਗਾ।
ਮੁਲਾਜ਼ਮਾਂ ਨੇ ਦੱਸਿਆ ਕਿ ਦਫ਼ਤਰ ਵੱਲੋਂ ਉਨ੍ਹਾਂ ਨੂੰ ਸਾਲ 2017-18 ਦੀ ਸੈਲਰੀ ਡਰਾਨ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਉਹ ਤਨਖ਼ਾਹ ਵੀ ਸ਼ਾਮਲ ਕੀਤੀ ਗਈ ਹੈ, ਜੋ ਅਜੇ ਤੱਕ ਉਨ੍ਹਾਂ ਨੂੰ ਮਿਲੀ ਵੀ ਨਹੀਂ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਸਟੇਟਮੈਂਟਾਂ ਇਸ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਸਾਲ 2017-18 ਦਾ ਬਣਦਾ ਟੈਕਸ ਖਜ਼ਾਨੇ ਵਿਚ ਜਮ੍ਹਾ ਕਰਵਾਇਆ ਜਾ ਸਕੇ ਪਰ ਤਨਖ਼ਾਹ ਨਾ ਮਿਲਣ ਕਾਰਨ ਐਡਵਾਂਸ ਟੈਕਸ ਜਮ੍ਹਾ ਕਰਵਾਉਣਾ ਅਸੰਭਵ ਹੈ। ਪੈਨਸ਼ਨਰਜ਼ ਜਥੇਬੰਦੀ ਦੇ ਆਗੂ ਪਿੰ੍ਰਸੀਪਲ ਪਿਆਰਾ ਸਿੰਘ ਨੇ ਕਿਹਾ ਕਿ ਜੋ ਸਰਕਾਰ ਕੀਤੇ ਕੰਮ ਬਦਲੇ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਨਹੀਂ ਦੇ ਸਕਦੀ, ਉਸ ਕੋਲੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਤਨਖ਼ਾਹ ਰਿਲੀਜ਼ ਨਾ ਕੀਤੀ ਗਈ ਅਤੇ ਮੁਲਾਜ਼ਮ ਮਸਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਸਤਪਾਲ ਲੱਠ, ਮੱਖਣ ਸਿੰਘ ਲੰਗੇਰੀ, ਨਰਿੰਦਰ ਕੁਮਾਰ ਮਹਿਤਾ, ਰਾਮਪਾਲ, ਪਿੰ੍ਰਸੀਪਲ ਜਸਵੀਰ ਸਿੰਘ, ਜੈ ਗੋਪਾਲ ਧੀਮਾਨ, ਸਕੱਤਰ ਜਰਨੈਲ ਸਿੰਘ ਪੰਚਾਇਤ ਸਕੱਤਰ, ਬਲਾਕ ਪ੍ਰਧਾਨ ਮਾਹਿਲਪੁਰ, ਕੇਵਲ ਸਿੰਘ ਸੁਪਰਡੈਂਟ, ਭਜਨ ਲਾਲ ਪੰਚਾਇਤ ਸਕੱਤਰ, ਰਣਜੀਤ ਸਿੰਘ ਪੰਚਾਇਤ ਸਕੱਤਰ, ਹਰਜਿੰਦਰ ਸਿੰਘ ਪੰਚਾਇਤ ਸਕੱਤਰ, ਪ੍ਰਵੀਨ ਕੁਮਾਰ ਪੰਚਾਇਤ ਸਕੱਤਰ, ਕੁਲਵਿੰਦਰ ਸਿੰਘ ਪੰਚਾਇਤ ਸਕੱਤਰ, ਰਜਿੰਦਰ ਕੌਰ ਪੰਚਾਇਤ ਸਕੱਤਰ, ਸੰਦੀਪ ਸਿੰਘ ਪੰਚਾਇਤ ਸਕੱਤਰ, ਵਿਜੇ ਕੁਮਾਰ ਪੰਚਾਇਤ ਸਕੱਤਰ, ਅਮਰੀਕ ਸਿੰਘ ਪੰਚਾਇਤ ਸਕੱਤਰ, ਸੂਰਯਾ ਪ੍ਰਤਾਪ, ਰਣਵੀਰ ਸੰਧੀ, ਬਲਜਿੰਦਰ, ਰਾਮ ਦੇਵ ਚੌਕੀਦਾਰ ਆਦਿ ਹਾਜ਼ਰ ਸਨ।
ਮਾਮਲਾ ਲਹਿਰੀ ਕਤਲ ਕਾਂਡ ਦਾ : ਪੁਲਸ ਨੇ ਤੀਜਾ ਮੁਲਜ਼ਮ ਵੀ ਕੀਤਾ ਗ੍ਰਿਫਤਾਰ
NEXT STORY