ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਪਿੰਡ ਜਾਜਾ 'ਚ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਗੁੱਜਰ ਪਰਿਵਾਰ ਵੱਲੋਂ ਪਸ਼ੂਆਂ ਲਈ ਸਟੋਰ ਕੀਤੀ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਰਕੇ ਲਗਭਗ 40 ਕਿੱਲੇ ਦੀ ਪਰਾਲੀ ਸੜਕੇ ਸੁਆਹ ਹੋ ਗਈ। ਬੀਤੀ ਰਾਤ 12:30 ਵਜੇ ਅਚਾਨਕ ਲਿਆਕਤ ਅਲੀ ਪੁੱਤਰ ਕਾਸਮਦੀਨ ਵੱਲੋਂ ਆਪਣੇ ਘਰ ਦੇ ਕੋਲ ਹੀ ਸਟੋਰ ਕੀਤੀ ਪਰਾਲੀ 'ਚ ਅੱਗ ਭੜਕ ਉੱਠੀ।
ਸੂਚਨਾ ਮਿਲਣ 'ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਨੀਵਾਰ ਸਵੇਰ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਸੀ ਪਰ ਬਾਅਦ 'ਚ ਬੜੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਅੱਗਜ਼ਨੀ ਦੀ ਇਸ ਘਟਨਾ ਕਾਰਨ ਗੁੱਜਰ ਪਰਿਵਾਰ ਦਾ ਲਗਭਗ 2 ਲੱਖ ਦਾ ਨੁਕਸਾਨ ਹੋ ਗਿਆ ਹੈ। ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੀੜਿਤ ਪਰਿਵਾਰ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਨਸ਼ੇ ਦੀ ਹਾਲਤ 'ਚ ਅੰਨੇ ਹੋਏ ਡਰਾਈਵਰ ਨੇ ਮਚਾਇਆ ਕੌਹਰਾਮ, ਇਕ ਜ਼ਖਮੀ
NEXT STORY