ਭਿੱਖੀਵਿੰਡ,ਬੀੜ ਸਾਹਿਬ, (ਰਾਜੀਵ, ਸ਼ਰਮਾ, ਗੁਰਮੇਲ, ਅਵਤਾਰ, ਭਾਟੀਆ, ਬਖਤਾਵਰ, ਲਾਲੂ ਘੁੰਮਣ)- ਪੁਲਸ ਥਾਣਾ ਖੇਮਕਰਨ ਦੇ ਮੁਖੀ ਐੱਸ. ਆਈ. ਮਨਜਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਸਰਹੱਦੀ ਪਿੰਡ ਗਜ਼ਲ ਨੇੜਿਓਂ ਸਪੈਸ਼ਲ ਚੈਕਿੰਗ ਦੌਰਾਨ ਦੋ ਵਿਅਕਤੀਆਂ (ਪਿਓ-ਪੁੱਤਰ) ਨੂੰ 295 ਗ੍ਰਾਮ ਹੈਰੋਇਨ, ਇਕ ਰਿਵਾਲਵਰ 32 ਬੋਰ, 5 ਜ਼ਿੰਦਾ ਰੌਂਦ 32 ਬੋਰ, 12500 ਰੁਪਏ ਦੀ ਨਕਦੀ ਤੇ ਇਕ ਸਕਾਰਪੀਓ ਗੱਡੀ ਸਣੇ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਕਰਨਬੀਰ ਸਿੰਘ ਸਪੁੱਤਰ ਲਖਬੀਰ ਸਿੰਘ ਤੇ ਲਖਬੀਰ ਸਿੰਘ ਸਪੁੱਤਰ ਬੱਗਾ ਸਿੰਘ ਵਾਸੀ ਹਰੀਕੇ ਵਜੋ ਹੋਈ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਿਊਯਾਰਕ 'ਚ ਅਮਰਿੰਦਰ ਤੋਂ ਬਾਅਦ ਰਾਹੁਲ ਗਾਂਧੀ ਨੂੰ ਵੀ ਕਰਨਾ ਪਵੇਗਾ ਸਿੱਖਾਂ ਦੇ ਵਿਰੋਧ ਦਾ ਸਾਹਮਣਾ
NEXT STORY