ਗੁਰਦਾਸਪੁਰ (ਰਾਹੁਲ)- ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 'ਵੱਡਾ ਭਰਾ' ਕਹਿਣ 'ਤੇ ਨਵਾਂ ਵਿਵਾਦ ਛਿੜ ਗਿਆ ਹੈ। ਇਸ 'ਤੇ ਸਫ਼ਾਈ ਦਿੰਦੇ ਹੋਏ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਬਿਨਾਂ ਕਿਸੇ ਗੱਲ ਤੋਂ ਇਸ ਨੂੰ ਮੁੱਦਾ ਬਣਾ ਰਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਥੋੜ੍ਹੇ ਦਿਨ ਹੋਏ ਹਨ ਅਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਦਾ ਮੈਚ ਖੇਡਿਆ। ਹੋਰ ਵੀ ਸਪੋਰਟਸ ਨੂੰ ਵਧਾ ਰਹੇ ਹਾਂ ਪਾਕਿਸਤਾਨ ਦੇ ਨਾਲ। ਜਿਸ ਧਰਤੀ 'ਤੇ ਨਤਮਸਤਕ ਹੋਣ ਲਈ ਗਏ ਹਾਂ ਉਸ ਦਾ ਮਕਸਦ ਹੀ ਇਹੀ ਹੈ ਕਿ ਨਫ਼ਰਤ ਦੂਰ ਹੋਵੇ ਮਨਾਂ ਦੀ ਕੁੜੱਤਣ ਦੂਰ ਹੋਵੇ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਵੱਲੋਂ ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਛਿੜਿਆ ਨਵਾਂ ਵਿਵਾਦ, ਭਾਜਪਾ ਨੇ ਸਾਧੇ ਨਿਸ਼ਾਨੇ
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਮੱਥਾ ਟੇਕਣਗੇ ਗਏ ਸਨ। ਕਿਸੇ ਪੱਤਰਕਾਰ ਨੇ ਉੱਥੇ ਸਵਾਲ ਪੁੱਛ ਲਿਆ ਤਾਂ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ। ਪਰਗਟ ਸਿੰਘ ਨੇ ਕਿਹਾ ਕਿ ਬਰਲਿਨ ਦੀ ਦੀਵਾਰ ਲੋਕਾਂ ਨੇ ਖ਼ੁਸ਼ਹਾਲੀ ਲਈ ਤੋੜ ਦਿੱਤੀ, ਸਾਨੂੰ ਇਨ੍ਹਾਂ ਵਿਵਾਦਾਂ ਤੋਂ ਉੱਪਰ ਉੱਠਣ ਦੀ ਲੋੜ ਹੈ, ਅੱਜ ਰੁਜ਼ਗਾਰ ਕਿੱਥੇ ਜਾ ਰਿਹਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਇਕ ਸੈਲੀਬ੍ਰਿਟੀ ਹਨ, ਉਨ੍ਹਾਂ ਦਾ ਜ਼ਿਕਰ ਸਪੈਸ਼ਲ ਵੈੱਲਕਮ ਹੁੰਦਾ ਹੈ ਤਾਂ ਕੋਈ ਹਰਜ ਨਹੀਂ ਇਥੇ ਤਾਂ ਕਿਸੇ ਆਗੂ ਨੂੰ ਰਾਜਪੁਰਾ ਤੱਕ ਨਹੀਂ ਕੋਈ ਜਾਣਦਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਪਰਗਟ ਸਿੰਘ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਨਵਾਜ਼ ਸ਼ਰੀਫ਼ ਦੇ ਜਨਮਦਿਨ ਦੀ ਵਧਾਈ ਦੇਣ ਦੇ ਲਈ ਪਾਕਿਸਤਾਨ ਗਏ ਸਨ ਅਤੇ ਉਨ੍ਹਾਂ ਨੂੰ ਜੱਫੀ ਪਾਈ ਤਾਂ ਭਾਜਪਾ ਨੇ ਕੋਈ ਮੁੱਦਾ ਨਹੀਂ ਬਣਾਇਆ, ਹੁਣ ਨਵਜੋਤ ਸਿੰਘ ਸਿੱਧੂ ਬਾਰੇ ਕਿਉਂ ਭਾਜਪਾ ਬਿਨਾਂ ਗੱਲ ਤੋਂ ਵਿਵਾਦ ਖੜ੍ਹਾ ਕਰ ਰਹੀ ਹੈ। ਤਿੰਨ ਖੇਤੀ ਕਾਨੂੰਨ ਨਾਂ ਦੀ ਵਾਪਸੀ 'ਤੇ ਪਰਗਟ ਸਿੰਘ ਨੇ ਕਿਹਾ ਕਿ ਕਾਨੂੰਨਾਂ ਨਾਲ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ, 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਪਰ ਫਿਰ ਵੀ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ।
ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਚਲਾਈ ਗਈ ਵੋਟਰ ਜਾਗਰੂਕਤਾ ਮੁਹਿੰਮ
NEXT STORY