ਚੰਡੀਗੜ੍ਹ (ਅੰਕੁਰ)- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੇਂਦਰੀ ਬਜਟ ਨੂੰ ਪੰਜਾਬ ਲਈ ‘ਬਲੈਂਕ’ ਤੇ ਦੇਸ਼ ਲਈ ‘ਵਿਜ਼ਨਲੈੱਸ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਵਾਂਗ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ’ਚ ਅਜਿਹਾ ਕੁਝ ਵੀ ਨਹੀਂ ਹੈ, ਜੋ ਦੇਸ਼ ਦੇ ਵਿਕਾਸ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੋਵੇ। ਕੋਈ ਲੰਬੇ ਸਮੇਂ ਦੀ ਯੋਜਨਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਆਮ ਨਾਲੋਂ ਵੀ ਆਮ ਹੈ।
ਉਨ੍ਹਾਂ ਕਿਹਾ ਕਿ ਬਾਜ਼ਾਰ ਸਭ ਤੋਂ ਵੱਧ ਪ੍ਰਤੀਕਿਰਿਆ ਕਰਦਾ ਹੈ ਤੇ ਬਜਟ ਤੋਂ ਬਾਅਦ ਸੈਂਸੈਕਸ ਦਾ 2200 ਅੰਕ ਡਿੱਗਣਾ ਬਜਟ ਦੀ ਦੂਰਦਰਸ਼ਤਾ ਦੀ ਘਾਟ ਨੂੰ ਦਰਸਾਉਂਦਾ ਹੈ। ਸੈਂਸੈਕਸ ਇੰਨਾ ਡਿੱਗਦਾ ਹੈ ਜਦੋਂ ਕੋਈ ਐਮਰਜੈਂਸੀ ਜਾਂ ਵਿਸ਼ਵ ਯੁੱਧ ਹੁੰਦਾ ਹੈ।
ਲੁਧਿਆਣਾ ਦੇ ਸ਼ਿਵ ਮੰਦਰ 'ਚ ਵੱਡੀ ਬੇਅਦਬੀ! ਪੁਲਸ ਵੱਲੋਂ ਪਰਚਾ ਦਰਜ
NEXT STORY