ਪਟਿਆਲਾ (ਜੋਸਨ) - ਨਗਰ ਨਿਗਮ ਨੂੰ ਸੈਂਕੜੇ ਅਪੀਲਾਂ ਕਰਨ ਤੋਂ ਬਾਅਦ ਆਖਿਰ ਸਥਾਨਕ ਸਮਾਣੀਆ ਗੇਟ ਦੇ ਵਾਸੀਆਂ ਨੇ ਸਮਾਜ ਵਿਚੋਂ ਪ੍ਰਦੂਸ਼ਣ ਖਤਮ ਕਰਨ ਲਈ ਪਾਰਕ ਬਣਾਉਣ ਲਈ ਚੰਗਾ ਕਦਮ ਚੁੱਕਿਆ। ਆਪ ਸ਼ਾਨਦਾਰ ਪਾਰਕ ਤਿਆਰ ਕਰ ਲਿਆ ਹੈ। ਇਹ ਪਾਰਕ ਪਟਿਆਲਾ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ, ਕਿਉਂਕਿ ਨਿਗਮ ਹਮੇਸ਼ਾ ਹੀ ਸ਼ਹਿਰ ਵਿਚ ਵਿਕਾਸ ਦੇ ਦਾਅਵੇ ਕਰਦਾ ਹੈ ਜਦੋਂਕਿ ਅਸਲੀਅਤ ਇਸ ਤੋਂ ਉਲਟ ਹੈ।
ਪਟਿਆਲਾ ਨਿਗਮ ਵੱਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਲੋਕਾਂ ਵੱਲੋਂ ਸੁੱਟੇ ਜਾ ਰਹੇ ਕੂੜੇ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਗਰੀਨ ਵੈੱਲਫੇਅਰ ਸੋਸਾਇਟੀ ਦਾ ਗਠਨ ਕਰ ਕੇ ਪਾਰਕ ਬਣਾਉਣ ਦੀ ਠਾਣ ਲਈ। ਉਹ ਜਗ੍ਹਾ ਜਿਥੇ ਪਹਿਲਾਂ ਗੰਦਗੀ ਦੇ ਢੇਰ ਹੋਣ ਕਾਰਨ ਉਥੋਂ ਦੀ ਲੰਘਣਾ ਮੁਸ਼ਕਿਲ ਸੀ, ਅੱਜ ਉਸ ਜਗ੍ਹਾ ਨੂੰ ਪਾਰਕ ਦਾ ਰੂਪ ਦੇ ਦਿੱਤਾ ਹੈ। ਹੁਣ ਇਸ ਜਗ੍ਹਾ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਾ ਕੇ ਅੰਦਰ ਸੋਹਣੇ-ਸੋਹਣੇ ਫੁੱਲਾਂ ਵਾਲੇ ਬੂਟੇ ਲਾ ਦਿੱਤੇ ਹਨ ਅਤੇ ਜਲਦੀ ਹੀ ਇਥੇ ਲੋਕਾਂ ਨੂੰ ਸੈਰ ਕਰਦੇ ਵੇਖਿਆ ਜਾ ਸਕੇਗਾ।
ਜਾਣਕਾਰੀ ਦਿੰਦਿਆਂ ਗਰੀਨ ਸੋਸਾਇਟੀ ਦੇ ਨੁਮਾਇੰਦੇ ਉਮੇਸ਼ ਸ਼ਰਮਾ, ਨਰਿੰਦਰ ਸਿੰਘ, ਮੱਖਣ ਸਿੰਘ, ਅਮਨਤੋਜ ਸਿੰਘ, ਰਾਕੇਸ਼ ਕੁਮਾਰ, ਕ੍ਰਿਸੂ ਸ਼ਰਮਾ, ਮਿਸੰਕ ਸ਼ਰਮਾ ਨੇ ਦੱਸਿਆ ਕਿ ਇਹ ਜਗ੍ਹਾ ਜੋ ਕਿ ਜੋ ਗੰਦੇ ਨਾਲੇ ਦੇ ਬਿਲਕੁੱਲ ਨਾਲ ਲੱਗਦੀ ਹੈ। ਆਸ-ਪਾਸ ਦੀਆਂ ਲਗਭਗ ਅੱਧੀ ਦਰਜਨ ਤੋਂ ਵੱਧ ਕਾਲੋਨੀਆਂ ਦੇ ਲੋਕ ਕੂੜਾ ਕਰਕਟ ਸੁੱਟ ਕੇ ਜਾਂਦੇ ਸਨ। ਇਸ ਲਈ ਅਸੀਂ ਸਾਫ- ਸਫਾਈ ਵਾਸਤੇ ਕਈ ਵਾਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਕੋਲ ਜਾ ਕੇ ਫਰਿਆਦ ਕਰ ਚੁੱਕੇ ਹਾਂ। ਇਸ ਦੇ ਬਾਵਜੂਦ ਸਾਡੀ ਕਿਤੇ ਵੀ ਸੁਣਵਾਈ ਨਾ ਹੋਈ ਅਤੇ ਆਖਿਰ ਅਸੀਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਕੱਠੇ ਹੋ ਕੇ ਇਸ ਜਗ੍ਹਾ 'ਤੇ ਸਫਾਈ ਕਰ ਕੇ ਪਾਰਕ ਬਣਾਉਣ ਦਾ ਬੀੜਾ ਚੁੱਕਿਆ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕਾਰਜ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਿਆ ਹੈ। ਅੱਜ ਇਸ ਜਗ੍ਹਾ 'ਤੇ ਕਈ ਪ੍ਰਕਾਰ ਦੇ ਫੁੱਲ ਬੂਟੇ ਲਾ ਦਿੱਤੇ ਗਏ ਹਨ ਅਤੇ ਜਲਦੀ ਹੀ ਲੋਕਾਂ ਲਈ ਸੈਰ ਕਰਨ ਲਈ ਵਧੀਆ ਤੇ ਸੋਹਣਾ ਪਾਰਕ ਬਣ ਕੇ ਉਭਰੇਗਾ।
ਪਾਰਕ ਨੂੰ ਅੱਗੇ ਵਧਾਉਣ ਦੀ ਮੰਗ
ਪਟਿਆਲਾ, (ਜੋਸਨ)- ਮੁਹੱਲਾ ਨਿਵਾਸੀਆਂ ਨਿਗਮ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਹੁਣ ਇਸ ਪਾਰਕ ਨੂੰ ਹੋਰ ਅੱਗੇ ਵਧਾਉਣ ਵਿਚ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਪਾਰਕ ਜੋ ਕਿ ਹੁਣ ਮੁਹੱਲਾ ਨਿਵਾਸੀਆਂ ਨੇ ਆਪਣੇ ਬਜਟ ਮੁਤਾਬਿਕ ਹੀ ਤਿਆਰ ਕੀਤਾ ਹੈ। ਇਸ ਲਈ ਜੇਕਰ ਚਾਹਵੇ ਤਾਂ ਨਿਗਮ ਇਸ ਪਾਰਕ ਨੂੰ ਕਾਲੇ ਮੂੰਹ ਵਾਲੀ ਬਗੀਚੀ ਤੱਕ ਲਿਜਾ ਸਕਦਾ ਹੈ। ਇਹ ਜਗ੍ਹਾ ਜੋ ਕਿ ਨਗਰ ਨਿਗਮ ਦੀ ਹੈ ਅਤੇ ਖਾਲੀ ਪਈ ਹੈ।
ਮੈਨੂੰ ਦੱਸੋ, ਕਬਜ਼ੇ ਵੀ ਹਟਾਵਾਂਗੇ : ਕਮਿਸ਼ਨਰ
ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਮੁਹੱਲਾ ਨਿਵਾਸੀ ਮੈਨੂੰ ਆ ਕੇ ਮਿਲਣ, ਉਨ੍ਹਾਂ ਦੀ ਹਰ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਚੰਗਾ ਉਪਰਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਕਬਜ਼ਾ ਕੀਤਾ ਹੋਇਆ ਹੈ ਤਾਂ ਜਲਦੀ ਹੀ ਹਟਾ ਕੇ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਇਸ ਲਈ ਕਾਬਜ਼ਕਾਰ ਖੁਦ ਹੀ ਸਾਮਾਨ ਹਟਾ ਲੈਣ ਤਾਂ ਇਸ ਵਿਚ ਭਲਾਈ ਹੋਵੇਗੀ।
ਤਾਰਾ ਸਮਰਥਕਾਂ ਨੇ ਜੇਲ ਕੰਪਲੈਕਸ ਬਾਹਰ ਲਾਇਆ ਡੇਰਾ, ਸਖਤ ਸੁਰੱਖਿਆ ਹੇਠ ਕੋਰਟ ਪੁੱਜੇ ਜੱਜ
NEXT STORY