ਮੋਹਾਲੀ (ਹਰਪ੍ਰੀਤ ਸਿੰਘ ਜੱਸੋਵਾਲ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਗੰਨਮੈਨਾਂ ਨੇ ਸੱਤਾ ਖੁੱਸਣ ਤੋਂ ਬਾਅਦ ਗੁਰਦੁਆਰਿਆਂ ਦੇ ਕਮਰਿਆਂ 'ਤੇ ਮੱਲ ਮਾਰ ਲਈ ਹੈ। ਮੋਹਾਲੀ ਦੇ ਗੁਰੁਦਆਰਾ ਅੰਬ ਸਾਹਿਬ 'ਚ ਬਾਦਲਾਂ ਦੇ 20 ਤੋਂ ਵੱਧ ਗੰਨਮੈਨਾਂ ਨੇ ਪੰਜ ਕਮਰਿਆਂ 'ਤੇ ਕਬਜ਼ਾ ਕਰ ਰੱਖਿਆ ਹੈ। ਗੁਰਦੁਆਰੇ ਦੇ ਸੇਵਾਦਾਰ ਨੇ ਆਪਣਾ ਨਾਂ ਨਾ ਦੱਸਦੇ ਹੋਏ ਕਿਹਾ ਕਿ ਗੰਨਮੈਨ ਜਾਣ ਵੇਲੇ ਕਮਰਿਆਂ ਨੂੰ ਤਾਲੇ ਮਾਰ ਜਾਂਦੇ ਹਨ, ਜਿਸ ਕਾਰਨ ਲੋੜਵੰਦ ਯਾਤਰੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਨੂੰ ਕਮਰੇ ਦਵਾਉਣ ਲਈ ਸੁਖਬੀਰ ਬਾਦਲ ਦਾ ਇਕ ਓ. ਐੱਸ. ਡੀ. ਫੋਨ ਕਰਦਾ ਹੈ ਪਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਾ ਕਹਿਣਾ ਹੈ ਕਿ ਗੰਨਮੈਨ ਗੁਰਦੁਆਰਾ ਸਾਹਿਬ ਰਹਿਣ ਲਈ ਕਦੇ ਕਦਾਈ ਆਉਂਦੇ ਹਨ।
ਐੱਸ. ਜੀ. ਪੀ. ਸੀ. ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਇਸ ਲਈ ਉਹ ਪ੍ਰਧਾਨ ਨਾਲ ਇਸ ਬਾਰੇ ਜ਼ਰੂਰ ਗੱਲ ਕਰਨਗੇ।
ਪੁਲਸ ਕਮਿਸ਼ਨਰ ਕੋਲ ਇਨਸਾਫ ਮੰਗਣ ਆਈ ਮਿੰਟੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY