ਸੰਗਰੂਰ (ਵਿਜੈ ਸਿੰਗਲਾ): ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਵਲੋਂ 'ਜਗ ਬਾਣੀ' ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਕੇਂਦਰ ਸਰਕਾਰ ਵਲੋਂ ਹਾਲ 'ਚ ਪਾਸ ਕੀਤੇ 3 ਆਰਡੀਨੈਂਸ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਹੈ ਅਤੇ ਇਨ੍ਹਾਂ ਦੇ ਵਿਰੁੱਧ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵਲੋਂ ਪਾਰਲੀਮੈਂਟ ਦੇ ਸੈਸ਼ਨ 'ਚ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੁਖਦੇਵ ਸਿੰਘ ਢੀਂਡਸਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਵੀ ਪੱਤਰ ਲਿਖਿਆ ਜਾ ਚੁੱਕਾ ਹੈ ਕਿ ਇਨ੍ਹਾਂ ਬਿੱਲਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਢੀਂਡਸਾ ਨੇ ਸਪੱਸ਼ਟ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਇਸ ਬਿੱਲ ਦੇ ਵਿਰੋਧ 'ਚ ਡੱਟ ਕੇ ਸਾਥ ਦੇਣਗੇ।
ਇਹ ਵੀ ਪੜ੍ਹੋ: ਸੜਕ ਹਾਦਸੇ ਕਾਰਨ ਘਰ 'ਚ ਵਿਛਿਆ ਸੱਥਰ,3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਤੇ ਨਿਰਭਰ ਕਰਦਾ ਸੂਬਾ ਹੈ, ਜੇਕਰ ਪੰਜਾਬ ਦੀ ਖੇਤੀ ਹੀ ਤਬਾਹ ਹੋ ਗਈ ਤਾਂ ਦੇਸ਼ ਦਾ ਅੰਨਦਾਤਾ ਕਿਵੇਂ ਬਚੇਗਾ? ਪਰਮਿੰਦਰ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਬਿੱਲ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਹਨ ਅਤੇ ਅਜਿਹੇ ਬਿੱਲਾਂ ਨੂੰ ਪਾਸ ਕਰਨ ਲਈ ਕੇਂਦਰ ਸਰਕਾਰ ਕਿਸੇ ਵੀ ਧਿਰ ਨਾਲ ਕੋਈ ਸਲਾਹ ਨਹੀਂ ਕਰ ਰਹੀ, ਜੋ ਕਿ ਲੋਕਤੰਤਰ ਦਾ ਘਾਣ ਹੈ।ਜਦਕਿ ਕੋਈ ਬਿੱਲ ਪਾਸ ਕਰਨਾ ਹੋਵੇ ਤਾਂ ਉਸ ਧਿਰ ਦਾ ਪੱਖ ਜ਼ਰੂਰ ਲਿਆ ਜਾਂਦਾ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਮੁੜ ਕੋਰੋਨਾ ਰਿਪੋਰਟ ਕਰਵਾਈ ਗਈ ਹੈ, ਸਾਨੂੰ ਆਸ ਹੈ ਕਿ ਉਨ੍ਹਾਂ ਦੀ ਰਿਪੋਰਟ ਸਹੀ ਆਵੇਗੀ ਅਤੇ ਉਹ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੇ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਨਾਲ ਮੌਤ
ਤਲਾਕਸ਼ੁਦਾ ਜਨਾਨੀ ਨੂੰ ਬੇਹੋਸ਼ ਕਰਕੇ ਬਣਾਏ ਸਰੀਰਕ ਸਬੰਧ, ਮੋਬਾਇਲ 'ਚ ਖਿੱਚੀਆਂ ਅਸ਼ਲੀਲ ਤਸਵੀਰਾਂ
NEXT STORY