ਫ਼ਿਰੋਜ਼ਪੁਰ(ਕੁਮਾਰ)—ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਦੇਸ਼ ਦੇ ਲੋਕ ਅਸੰਤੁਸ਼ਟ ਹਨ ਅਤੇ ਬਜਟ ਵਿਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਬਜਟ ਹੈ ਅਤੇ ਹੋਣ ਵਾਲੀਆਂ ਸੰਸਦੀ ਚੋਣਾਂ ਵਿਚ ਇਹ ਬਜਟ ਕੇਂਦਰ 'ਚੋਂ ਨਰਿੰਦਰ ਮੋਦੀ ਦੀ ਸਰਕਾਰ ਦਾ ਸਫਾਇਆ ਕਰ ਦੇਵੇਗਾ। ਵਿਧਾਇਕ ਪਿੰਕੀ ਨੇ ਕਿਹਾ ਕਿ ਇਸ ਬਜਟ ਵਿਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ ਚੜ੍ਹਿਆ ਕਰਜ਼ਾ ਮੁਆਫ ਕਰਨ ਦਾ ਐਲਾਨ ਹੋਣਾ ਚਾਹੀਦਾ ਸੀ।
ਉਨ੍ਹਾਂ ਨੇ ਪੇਸ਼ ਕੀਤੇ ਗਏ ਬਜਟ ਵਿਚ ਪੈਟਰੋਲੀਅਮ ਪਦਾਰਥਾਂ 'ਤੇ ਸੈੱਸ ਲਗਉਣ ਅਤੇ ਸਿੱਖਿਆ, ਸਿਹਤ ਵਿਚ ਸੈੱਸ ਵਧਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨਾਲ ਆਮ ਅਤੇ ਗਰੀਬ ਆਦਮੀਆਂ 'ਤੇ ਬੋਝ ਵਧੇਗਾ। ਪਿੰਕੀ ਨੇ ਕਿਹਾ ਕਿ ਅਰੁਨ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਦੇਸ਼ ਦੀ ਮਿਡਲ ਕਲਾਸ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਆਮਦਨ ਟੈਕਸ ਸਲੈਬ ਵਿਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਗਈ, ਜਿਸ ਨੂੰ ਲੈ ਕੇ ਮਿਡਲ ਕਲਾਸ ਲੋਕਾਂ ਵਿਚ ਮੋਦੀ ਸਰਕਾਰ ਪ੍ਰਤੀ ਰੋਸ ਅਤੇ ਨਿਰਾਸ਼ਾ ਵਧ ਗਈ ਹੈ।
ਸਟੇਡੀਅਮ ਦੇ ਬਾਹਰ ਨਾਲੀ 'ਚ ਮਿਲੀ ਐੱਨ. ਆਰ. ਆਈ. ਦੀ ਲਾਸ਼
NEXT STORY