ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਚੰਡੀਗੜ੍ਹ ਰੋਡ 'ਤੇ ਨਗਰ ਕੌਂਸਲ ਦੇ ਬੈਡਮਿੰਟਨ ਸਟੇਡੀਅਮ ਦੇ ਬਾਹਰ ਇਕ ਨਾਲੀ 'ਚ ਡਿੱਗੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਨੇ ਲਾਸ਼ ਕੋਲੋਂ ਹੀ ਸ਼ਰਾਬ ਦੀ ਇਕ ਬੋਤਲ ਵੀ ਬਰਾਮਦ ਕੀਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (61) ਪੁੱਤਰ ਪ੍ਰਿਤਪਾਲ ਸਿੰਘ ਨਿਵਾਸੀ ਗਲੀ ਨੰ. 2 ਗੁਰੂ ਅੰਗਦ ਨਗਰ ਨਵਾਂਸ਼ਹਿਰ ਵਜੋਂ ਹੋਈ ਹੈ । ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਐੱਨ.ਆਰ.ਆਈ. ਹੈ ਤੇ ਕਰੀਬ 3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਾਲ ਪੰਜਾਬ ਆਇਆ ਸੀ। ਮ੍ਰਿਤਕ ਕੱਲ ਸਵੇਰੇ ਤੋਂ ਹੀ ਘਰੋਂ ਬਾਹਰ ਸੀ ਤੇ ਸ਼ਾਮ ਤੱਕ ਮ੍ਰਿਤਕ ਦੇ ਘਰ ਨਾ ਆਉਣ 'ਤੇ ਪਰਿਵਾਰਕ ਮੈਂਬਰ ਉਸ ਦੀ ਭਾਲ 'ਚ ਥਾਣੇ ਵੀ ਆਏ ਸਨ। ਏ.ਐੱਸ.ਆਈ. ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ 8 ਵਜੇ ਨਗਰ ਕੌਂਸਲ ਸਟੇਡੀਅਮ ਦੀ ਸਫ਼ਾਈ ਲਈ ਆਏ ਕਰਮਚਾਰੀਆਂ ਨੇ ਨਾਲੀ 'ਚ ਡਿੱਗੇ ਹੋਏ ਵਿਅਕਤੀ ਨੂੰ ਦੇਖਿਆ ਤਾਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ । ਉਨ੍ਹਾਂ ਦੱਸਿਆ ਕਿ ਉਕਤ ਐੱਨ.ਆਰ.ਆਈ. ਸ਼ਰਾਬ ਪੀਣ ਦਾ ਆਦੀ ਸੀ ਤੇ ਲਾਸ਼ ਦੇ ਨਜ਼ਦੀਕ ਹੀ ਸ਼ਰਾਬ ਦੀ ਬੋਤਲ ਵੀ ਮਿਲੀ ਹੈ, ਜਿਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਰਾਤ ਦੇ ਕਿਸੇ ਸਮੇਂ ਨਾਲੀ ਦੇ ਕੋਲ ਬਾਥਰੂਮ ਕਰਨ ਦੌਰਾਨ ਡਿੱਗ ਗਿਆ ਤੇ ਫਿਰ ਉੱਠ ਨਹੀਂ ਸਕਿਆ। ਫਿਲਹਾਲ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਜ 'ਤੇ ਦਿੱਤੇ ਪੈਸੇ ਮੰਗਣ ਕਾਰਨ ਗਲਾ ਘੁੱਟ ਕੇ ਕੀਤੀ ਸੀ ਹੱਤਿਆ
NEXT STORY