ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਸ ਸਮੇਂ ਸਵਾਲੀਆ ਨਿਸ਼ਾਨ ਲਾ ਦਿੱਤਾ, ਜਦੋਂ ਉਨ੍ਹਾਂ ਨੇ ਗੁਰੂਹਰਸਹਾਏ 'ਚ ਹੋਏ ਝੋਨੇ ਦੇ ਘੋਟਾਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੋਸ਼ ਲਾਇਆ ਕਿ ਬੋਗਸ ਬਿਲਿੰਗ ਨਾਲ ਜੁੜੇ ਇਸ ਘੋਟਾਲੇ 'ਚ ਸੱਤਾਧਾਰੀ ਪਾਰਟੀ ਦੇ ਕੁਝ ਨੇਤਾ ਸ਼ੈਅ ਦੇ ਰਹੇ ਹਨ, ਜਿਸ ਕਾਰਨ ਮੁੱਖ ਦੋਸ਼ੀ ਨੂੰ ਛੱਡ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੂੰ ਲਿਖੀ ਚਿੱਠੀ 'ਚ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਲ 2017 'ਚ ਅਕਾਲੀ-ਭਾਜਪਾ ਦੀਆਂ ਭ੍ਰਿਸ਼ਟ ਗਤੀਵਿਧੀਆਂ ਖਿਲਾਫ ਕਾਂਗਰਸ ਪਾਰਟੀ ਸੱਤਾ 'ਚ ਆਈ ਸੀ ਪਰ ਬਿਓਰੋਕ੍ਰੇਟ, ਸਿਆਸੀ ਆਗੂਆਂ ਅਤੇ ਰਾਈਸ ਮਿੱਲਰਜ਼ ਵਿਚਕਾਰ ਗਠਜੋੜ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ। ਇਸ ਮਾਫੀਆ ਦੇ ਚੱਲਦਿਆਂ ਖਜ਼ਾਨੇ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਉਨ੍ਹਾਂ ਚਿੱਠੀ 'ਚ ਲਿਖਿਆ ਕਿ ਗੁਰੂਹਰਸਹਾਏ 'ਚ 5.6 ਕਰੋੜ ਰੁਪਏ ਦੇ ਜਾਅਲੀ ਝੋਨੇ ਦੀ ਖਰੀਦ ਹੋਈ ਅਤੇ ਪਿਛਲੇ ਦਿਨੀਂ ਪੰਜਾਬ ਖੁਰਾਕ ਅਤੇ ਸਪਲਾਈ ਵਿਭਾਗ ਨੇ ਇਹ ਰੈਕਟ ਫੜ੍ਹਿਆ। ਉਨ੍ਹਾਂ ਕਿਹਾ ਕਿ ਇਹ ਸਭ ਗੁਰੂਹਰਸਹਾਏ ਨਾਲ ਜੁੜੇ ਆੜ੍ਹਤੀਆਂ ਦੀ ਮਿਲੀ-ਭੁਗਤ ਨਾਲ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਕਾਂਗਰਸੀ ਨੇਤਾ ਦੀ ਸ਼ੈਅ ਪ੍ਰਾਪਤ ਹੈ।
ਮੋਟਰਸਾਈਕਲ ਤੇ ਜੀਪ ਦੀ ਭਿਆਨਕ ਟੱਕਰ, 2 ਦੀ ਮੌਤ
NEXT STORY