ਜਲੰਧਰ (ਵੈੱਬ ਡੈਸਕ)- ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲੇ ਪਾਦਰੀ ਬਜਿੰਦਰ ਦੀਆਂ ਇਕ ਵਾਰ ਫਿਰ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਤਾਜਪੁਰ ਚਰਚ ਦੇ ਪਾਦਰੀ ਬਜਿੰਦਰ ਦੀ ਇਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋਕਿ ਉਨ੍ਹਾਂ ਦੇ ਦਫ਼ਤਰ ਦੀ ਹੈ। ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਬਜਿੰਦਰ ਆਪਣਾ ਗੁੱਸਾ ਲੋਕਾਂ 'ਤੇ ਕੱਢ ਰਹੇ ਹਨ। ਪਾਦਰੀ ਬਜਿੰਦਰ ਦੇ ਦਫ਼ਤਰ ਵਿੱਚ ਕੁਝ ਲੋਕ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ ਪਰ ਪਾਦਰੀ ਇਸ ਦੌਰਾਨ ਉਨ੍ਹਾਂ 'ਤੇ ਭੜਕ ਜਾਂਦੇ ਹਨ ਅਤੇ ਉਹ ਇਕ ਆਦਮੀ ਕੋਲ ਜਾ ਕੇ ਉਨ੍ਹਾਂ ਨਾਲ ਲੜਾਈ ਕਰਨ ਲੱਗ ਜਾਂਦੇ ਹਨ।

ਇਸ ਤੋਂ ਬਾਅਦ ਬਜਿੰਦਰ ਕੋਲ ਬੈਠੀ ਮਹਿਲਾ ਨਾਲ ਵੀ ਲੜਾਈ ਕਰਦੇ ਹਨ ਅਤੇ ਉਸ ਦੇ ਥੱਪੜ ਜੜ ਦਿੰਦੇ ਹਨ। ਪਾਦਰੀ ਮਹਿਲਾ ਦੇ ਮੂੰਹ 'ਤੇ ਇਕ ਕਾਪੀ ਵੀ ਸੁੱਟਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 14 ਫਰਵਰੀ ਨੂੰ ਚੰਡੀਗੜ੍ਹ ਸਥਿਤ ਬਜਿੰਦਰ ਸਿੰਘ ਦੇ ਦਫ਼ਤਰ ਵਿੱਚ ਵਾਪਰੀ ਸੀ। ਹਾਲਾਂਕਿ ਇਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਲਾਲ ਚੂੜੇ ਵਾਲੀ ਨਾਲ ਮੁੰਡਾ ਮੱਥਾ ਟੇਕਣ ਗਿਆ ਨਕੋਦਰ, ਫਿਰ ਹੋਇਆ...

ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬਜਿੰਦਰ ਸਿੰਘ ਨੇ ਔਰਤ ਅਤੇ ਨੌਜਵਾਨ ਦੀ ਕੁੱਟਮਾਰ ਕਿਉਂ ਕੀਤੀ। ਬਜਿੰਦਰ ਸਿੰਘ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਾਦਰੀ ਦੀਆਂ ਮੁਸ਼ਕਿਲਾਂ ਜ਼ਰੂਰ ਵਧ ਸਕਦੀਆਂ ਹਨ। ਉਥੇ ਹੀ ਵਾਇਰਲ ਹੋਈ ਇਸ ਵੀਡੀਓ ਬਾਰੇ ਬਜਿੰਦਰ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਕਤ ਵੀਡੀਓ ਫੇਕ ਹੈ। ਇਥੇ ਦੱਸ ਦੇਈਏ ਕਿ ਪਾਦਰੀ ਬਜਿੰਦਰ ਵਿਰੁੱਧ ਪਹਿਲਾਂ ਤੋਂ ਦੋ ਜਿਨਸੀ ਸੋਸ਼ਣ ਦੇ ਮਾਮਲੇ ਵੀ ਦਰਜ ਹਨ, ਜਿਨ੍ਹਾਂ ਵਿਚ ਇਕ ਮਾਮਲਾ ਕਪੂਰਥਲਾ ਅਤੇ ਦੂਜਾ ਮੋਹਾਲੀ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਵਰਿਆਣਾ 'ਚ ਲੱਗੀ ਭਿਆਨਕ ਅੱਗ, ਆਸਮਾਨ ਤੱਕ ਉੱਡੀਆਂ ਅੱਗ ਦੀਆਂ ਲਪਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦੀ ਮੁਨਸ਼ੀਆਂ 'ਤੇ ਵੱਡੀ ਕਾਰਵਾਈ, ਜਾਰੀ ਕਰ ਦਿੱਤੇ ਸਖ਼ਤ ਹੁਕਮ (ਵੀਡੀਓ)
NEXT STORY