ਸੁਜਾਨਪੁਰ,(ਜੋਤੀ) : ਜ਼ਿਲਾ ਪਠਾਨਕੋਟ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿਸ ਦੇ ਚੱਲਦੇ ਅੱਜ ਦੇਰ ਸ਼ਾਮ ਨੂੰ ਜ਼ਿਲਾ ਪਠਾਨਕੋਟ ’ਚ 2 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਜਾਣਕਾਰੀ ਜਿਲਾ ਏ. ਪੀ. ਡੀਮੋਲਾਜਿਸਟ ਡਾ. ਵਨੀਤ ਬਲ ਨੇ ਦਿੱਤੀ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਕਤ 2 ਪਾਜ਼ੇਟਿਵ ਮਾਮਲਿਆਂ ’ਚ ਇਕ ਲੜਕੀ ਸੁਜਾਨਪੁਰ ਦੀ ਹੈ, ਜਿਸ ਦੇ ਪਿਤਾ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁਕੀ ਹੈ ਅਤੇ ਉਕਤ ਪਰਿਵਾਰ ਸੁਜਾਨਪੁਰ ਦੀ ਪਹਿਲੀ ਕੋਰੋਨਾ ਵਾਇਰਸ ਨਾਲ ਮ੍ਰਿਤਕ ਰਾਜ ਰਾਣੀ ਦੇ ਸੰਪਰਕ ’ਚ ਸੀ। ਦੂਜਾ ਵਿਅਕਤੀ ਆਟੋ ਚਾਲਕ ਹੈ ਜੋ ਕਿ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਪਠਾਨਕੋਟ ’ਚ ਆਪਣਾ ਇਲਾਜ ਕਰਵਾਉਣ ਆਇਆ ਸੀ, ਜਿਸ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਲੱਗਣ ’ਤੇ ਵਿਭਾਗ ਨੇ ਉਸ ਦੇ ਸੈਂਪਲ ਜਾਂਚ ਲਈ ਭੇਜਿਆ, ਜੋ ਕਿ ਪਾਜ਼ੇਟਿਵ ਆਇਆ ਹੈ। ਜਿਸ ਦੇ ਚੱਲਦੇ ਡਾ. ਵਨੀਤ ਬਲ ਨੇ ਕਿਹਾ ਕਿ ਵਿਭਾਗ ਵਲੋਂ ਜਲਦ ਹੀ ਇਨ੍ਹਾਂ ਦੇ ਸੰਪਰਕ ਤਲਾਸ਼ੇ ਜਾਣਗੇ, ਉਥੇ ਹੀ ਉਨ੍ਹਾਂ ਦੱਸਿਆ ਕਿ 2 ਹੋਰ ਮਾਮਲੇ ਆਉਣ ਨਾਲ ਜ਼ਿਲਾ ਪਠਾਨਕੋਟ ’ਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ 24 ਹੋ ਗਈ ਹੈ।
ਨਿਜੀ ਯੂਨੀਵਰਸਿਟੀ ’ਚ ਮੌਜੂਦ 2400 ਵਿਦਿਆਰਥੀ, ਸਿਹਤ ਵਿਭਾਗ ਨੇ 70 ਸ਼ੱਕੀਆਂ ਦਾ ਕਰਾਇਆ ਟੈਸਟ
NEXT STORY