ਪਠਾਨਕੋਟ (ਸ਼ਾਰਦਾ) : ਲਮੀਨੀ ਸਕੂਲ ਸਥਿਤ ਈ. ਵੀ. ਐੱਮ. ਦੀ ਸਕਿਓਰਿਟੀ ਲਈ ਡਿਊਟੀ 'ਤੇ ਤਾਇਨਾਤ ਇਕ ਏ. ਐੱਸ. ਆਈ. ਦੀ ਆਪਣੀ ਹੀ ਐੱਸ. ਐੱਲ. ਆਰ. ਰਾਈਫਲ ਨਾਲ ਗੋਲੀ ਲੱਗਣ ਨਾਲ ਸ਼ੱਕੀ ਹਾਲਤਾਂ ਵਿਚ ਮੌਤ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਡੀ. ਐੱਸ. ਪੀ. ਸਿਟੀ ਰਜਿੰਦਰ ਮਨਹਾਸ ਡਵੀਜ਼ਨ ਨੰ. 1 ਦੇ ਥਾਣਾ ਮੁਖੀ ਮੰਦੀਪ ਸਲਗੋਤਰਾ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਪੁਲਸ ਦਲ ਬਲ ਦੇ ਨਾਲ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਸੰਪਰਕ ਕਰਨ 'ਤੇ ਡੀ. ਐੱਸ. ਪੀ. ਸਿਟੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਮ੍ਰਿਤਕ ਏ. ਐੱਸ. ਆਈ. ਦੀ ਪਛਾਣ ਜੁਗਿੰਦਰ ਪਾਲ ਵਜੋਂ ਹੋਈ। ਉਨ੍ਹਾਂ ਨੇ ਦੱਸਿਆ ਕਿ ਜਿਉਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪੁੱਜੇ ਅਤੇ ਤੁਰੰਤ ਏ. ਐੱਸ. ਆਈ. ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਪਹੁੰਚਾਇਆ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਬੀਤੇ ਦਿਨੀਂ ਹੀ ਇਕ ਏ. ਐੱਸ. ਆਈ. ਦੀ ਆਪਣੀ ਹੀ ਰਾਈਫਲ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਇਹ ਇਕ ਹੀ ਮਹੀਨੇ ਵਿਚ ਦੂਰੀ ਘਟਨਾ ਹੈ।
ਇਤਿਹਾਸ ਦੀ ਡਾਇਰੀ: ਅੱਜ ਦੇ ਦਿਨ ਹੀ ਸਚਿਨ ਤੇਂਦੂਲਕਰ ਨੇ ਹਾਸਲ ਕੀਤੀ ਸੀ ਉਪਲੱਬਧੀ (ਵੀਡੀਓ)
NEXT STORY