ਪਠਾਨਕੋਟ (ਸ਼ਾਰਦਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋ ਹਫਤੇ ਪਹਿਲਾਂ ਵਿਭਾਗਾਂ 'ਚ ਫੇਰ-ਬਦਲ ਕਰ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਜ਼ਰ-ਅੰਦਾਜ਼ ਕਰ ਕੇ ਉਸ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਕੋਲੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਇਸ ਦੇ ਬਦਲੇ ਬਿਜਲੀ ਵਿਭਾਗ ਦੇ ਦਿੱਤਾ ਹੈ। ਦੇਖਣ ਵਿਚ ਇਹ ਕੰਮ ਸਰਲ ਲਗਦਾ ਸੀ ਪਰ ਨਤੀਜੇ ਕਾਂਗਰਸ ਪਾਰਟੀ ਲਈ ਜਿੰਨੇ ਗੰਭੀਰ ਹੁੰਦੇ ਜਾ ਰਹੇ ਹਨ, ਉਸਦੀ ਉਮੀਦ ਨਹੀਂ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਹਾਈਕਮਾਨ ਛੇਤੀ ਹੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਲਵੇਗਾ ਪਰ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਅਹਿਮਦ ਪਟੇਲ ਦੀ ਦਖਲਅੰਦਾਜ਼ੀ ਦੇ ਬਾਅਦ ਵੀ ਦੋਵੇਂ ਦਿੱਗਜਾਂ ਵਿਚ ਬਣਿਆ ਹੋਇਆ ਡੈਡਲਾਕ ਇਸ ਗੱਲ ਦਾ ਸਬੂਤ ਹੈ ਕਿ ਹੁਣ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚ ਜੋ ਆਰ-ਪਾਰ ਦੀ ਲੜਾਈ ਦੀ ਗੱਲ 'ਜਗ ਬਾਣੀ' ਨੇ ਸ਼ੁਰੂ ਵਿਚ ਹੀ ਉਜਾਗਰ ਕਰ ਦਿੱਤੀ ਸੀ, ਅੰਤ ਸਹੀ ਸਾਬਿਤ ਹੋਈ।
ਦੋਵਾਂ ਦੇ ਮਨਾਂ 'ਚ ਪੂਰੀ ਤਰ੍ਹਾਂ ਨਾਲ ਵਿਰੋਧੀਆਂ ਵਾਂਗ ਤਲਖ਼ੀ ਕਾਇਮ ਹੈ। ਸੱਤਾ ਵਿਚ 28 ਮਹੀਨੇ ਬਿਤਾਉਣ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਫੁੱਟ ਸਥਾਈ ਹੁੰਦੀ ਜਾ ਰਹੀ ਹੈ। ਪਿਛਲੇ 20 ਦਿਨਾਂ ਤੋਂ ਪਾਰਟੀ ਆਪਸ ਵਿਚ ਹੀ ਲੜ ਰਹੀ ਹੈ ਅਤੇ ਇਸ ਦੇ ਨੇਤਾ ਇਕ-ਦੂਸਰੇ 'ਤੇ ਨਿਸ਼ਾਨਾ ਸਾਧਦੇ ਹੋਏ ਨਹੀਂ ਹਾਰ ਰਹੇ ਹਨ। ਉਥੇ ਹੀ ਇਨ੍ਹਾਂ ਦੋਵਾਂ ਦਿੱਗਜਾਂ ਦੀ ਲੜਾਈ ਵਿਚ ਜੇਕਰ ਕਾਂਗਰਸ ਦਾ ਪਤਨ ਸ਼ੁਰੂ ਹੁੰਦਾ ਹੈ ਤਾਂ ਕਿਹੜੀ ਦੂਸਰੀ ਸਿਆਸੀ ਪਾਰਟੀ ਇਸ ਮੌਕੇ ਦਾ ਲਾਭ ਉਠਾਉਣ ਵਿਚ ਕਾਮਯਾਬ ਹੋਵੇਗੀ ਇਸ 'ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ, ਕਿਉਂਕਿ ਪਾਰਟੀ ਦੇ ਨਾਲ ਭਾਜਪਾ ਅਤੇ ਤੀਸਰਾ ਵਿਕਲਪ ਵੀ ਲਾਈਨ ਵਿਚ ਹੈ।
ਪੰਜਾਬ ਵਿਚ ਹੀ ਰਹਿਣਾ ਚਾਹੁੰਦੇ ਨੇ ਸਿੱਧੂ, ਡੈਡਲਾਕ ਦਾ ਹਾਈਕਮਾਨ ਦੇ ਕੋਲ ਵੀ ਨਹੀਂ ਤੋੜ
ਸੂਤਰਾਂ ਅਨੁਸਾਰ ਰਾਹੁਲ ਗਾਂਧੀ ਦੇ ਜਨਮ ਦਿਨ ਵਾਲੇ ਦਿਨ ਹੋਈ ਮੀਟਿੰਗ ਵਿਚ ਸਿੱਧੂ ਨੇ ਸਾਫ਼ ਕੀਤਾ ਹੈ ਕਿ ਉਹ ਆਪਣੀ ਰਾਜਨੀਤੀ ਸੂਬੇ ਦੇ ਬਾਹਰ ਨਹੀਂ ਕਰਨਾ ਚਾਹੁੰਦੇ। ਇਸ ਨਾਲ ਉਪਰੋਕਤ ਬਣੀ ਹੋਈ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਗਈ। ਉਥੇ ਹੀ ਡੈੱਡਲਾਕ ਨਾ ਟੁੱਟਣ 'ਤੇ ਪੰਜਾਬ ਵਿਚ ਵਾਪਸ ਪਰਤ ਕੇ ਸਿੱਧੂ ਮੈਡੀਟੇਸ਼ਨ 'ਚ ਲੀਨ ਹੋ ਗਏ। ਦੂਜੇ ਪਾਸੇ ਕਾਂਗਰਸ ਪਾਰਟੀ ਹਾਈਕਮਾਨ ਕੀ ਸਿੱਧੂ ਨੂੰ ਸੂਬੇ ਦਾ ਗ੍ਰਹਿ ਮੰਤਰਾਲੇ ਜਾਂ ਸਥਾਨਕ ਸਰਕਾਰਾਂ ਵਿਭਾਗ ਨਹੀਂ ਤਾਂ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਾਉਣ ਦੀ ਸਥਿਤੀ ਵਿਚ ਹੈ। ਜੇਕਰ ਨਹੀਂ ਤਾਂ ਇਸ ਲੜਾਈ ਦਾ ਅੰਤ ਕੀ ਹੋਵੇਗਾ, ਪਾਠਕ ਖੁਦ ਅਨੁਮਾਨ ਲਾਉਣ ਦੀ ਸਥਿਤੀ 'ਚ ਹੋਣਗੇ ਪਰ ਫਿਲਹਾਲ ਹਾਈਕਮਾਂਡ ਕੋਲ ਵੀ ਇਸ ਝਗੜੇ ਦਾ ਕੋਈ ਤੋੜ ਨਹੀਂ ਹੈ।
ਕੈਪਟਨ ਨੇ ਸਿੱਧੂ ਦਾ ਵਿਭਾਗ ਤਾਂ ਬਦਲ ਦਿੱਤਾ ਪਰ ਮਨਜ਼ੂਰ ਨਾ ਕਰਨ 'ਤੇ ਨਹੀਂ ਕੱਢ ਪਾ ਰਹੇ ਕੈਬਨਿਟ 'ਚੋਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸਿੱਧੂ ਦੇ ਵਿਭਾਗ ਨੂੰ ਤਾਂ ਬਦਲ ਦਿੱਤਾ ਪਰ ਪਿਛਲੇ ਇਕ ਪੰਦਰਵਾੜੇ ਤੋਂ ਇਹ ਮਾਮਲਾ ਦਿੱਲੀ ਅਤੇ ਚੰਡੀਗੜ੍ਹ ਦੇ ਵਿਚ ਲਟਕਿਆ ਹੋਇਆ ਹੈ। ਇੰਨਾ ਲੰਬਾ ਸਮਾਂ ਵਿਭਾਗ ਵਿਚ ਕੋਈ ਮੰਤਰੀ ਨਾ ਹੋਣ ਦੇ ਕਾਰਣ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਮੰਤਰੀ ਅਹੁਦਾ ਨਾ ਲੈਣ ਦੀ ਸਥਿਤੀ ਵਿਚ ਸਿੱਧੂ ਨੂੰ ਕੈਬਨਿਟ ਤੋਂ ਬਾਹਰ ਕਰ ਸਕਦੇ ਸਨ, ਜਿਸ ਨਾਲ ਪਾਰਟੀ ਅਤੇ ਜਨਤਾ ਵਿਚ ਚੰਗਾ ਸੰਦੇਸ਼ ਜਾਂਦਾ। ਹੁਣ ਦੋਵੇਂ ਦਿੱਗਜਾਂ ਦੀ ਲੜਾਈ ਲੰਬੀ ਖਿੱਚਦੀ ਜਾ ਰਹੀ ਹੈ ਉਸ ਵਿਚ ਜਿੱਤ ਦਾ ਸਿਹਰਾ ਕਿਸ ਦੇ ਸਿਰ ਬੱਝੇਗਾ ਇਹ ਤਾਂ ਪਤਾ ਨਹੀਂ ਪਰ ਕਾਂਗਰਸ ਪਾਰਟੀ ਦੀ ਪ੍ਰਤੀਦਿਨ ਹੋ ਰਹੀ ਹਾਰ ਨਿਸ਼ਚਿਤ ਹੈ।
ਮਾਂ ਵੈਸ਼ਣੋ ਦੇਵੀ ਦੇ ਸਿੱਧੂ ਨੇ ਭਗਤ, ਮੱਥਾ ਟੇਕਣ ਦੇ ਬਾਅਦ ਲੈ ਸਕਦੇ ਹਨ ਵੱਡਾ ਫੈਸਲਾ
ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਅਹਿਮਦ ਪਟੇਲ ਨੇ ਸਿੱਧੂ ਦੇ ਨਾਲ ਪਰਿਵਾਰਕ ਸਬੰਧ ਬਣਾ ਲਏ ਹਨ, ਉਹ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਲਈ ਹੁਣ ਕਾਂਗਰਸ ਨੂੰ ਛੱਡਣਾ ਇਕ ਬਹੁਤ ਹੀ ਵੱਡਾ ਫੈਸਲਾ ਹੋ ਸਕਦਾ ਹੈ। ਹਾਈਕਮਾਨ ਉਨ੍ਹਾਂ ਨੂੰ ਕੋਈ ਰਿਲੀਫ਼ ਦਿਵਾਉਣ ਦੀ ਸਥਿਤੀ 'ਚ ਨਹੀਂ ਹੈ, ਜਿਸ ਨਾਲ ਸਿੱਧੂ ਦਾ ਸਿਆਸੀ ਕੱਦ ਸੂਬੇ ਵਿਚ ਵੱਡਾ ਹੋ ਸਕੇ। ਸਮੇਂ-ਸਮੇਂ 'ਤੇ ਸਿੱਧੂ ਮਾਂ ਵੈਸ਼ਣੋ ਦੇਵੀ ਦਰਬਾਰ ਵਿਚ ਮੱਥਾ ਟੇਕਣ ਲਈ ਜਾਂਦੇ ਰਹੇ ਹਨ। ਇਸ ਸਮੇਂ ਉਹ ਮੈਡੀਟੇਸ਼ਨ ਵਿਚ ਲੀਨ ਹਨ। ਆਗਾਮੀ ਸਮੇਂ 'ਚ ਮਾਂ ਵੈਸ਼ਣੋ ਦਰਬਾਰ ਵਿਚ ਜਾ ਕੇ ਤਪ ਕਰ ਸਕਦੇ ਹਨ, ਉਥੋਂ ਵਾਪਿਸੀ 'ਤੇ ਉਹ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇਸਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਨਾਹ, ਕੇਸ ਦਰਜ
NEXT STORY