ਪਠਾਨਕੋਟ (ਸ਼ਾਰਦਾ) - ਐੱਸ. ਟੀ. ਐੱਫ. ਟੀਮ ਦੇ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਚੱਕੀ ਪੁਲ਼ 'ਤੇ ਲਾਏ ਨਾਕੇ ਦੌਰਾਨ ਇਕ ਕਾਰ ਨੰ. (ਜੇ. ਕੇ. 08 ਸੀ-6985) ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਪਿਸਤੌਲ, 6 ਜ਼ਿੰਦਾ ਕਾਰਤੂਸ ਅਤੇ ਹੈਰੋਇਨ ਬਰਾਮਦ ਕੀਤੀ ਹੈ।
ਐੱਸ. ਟੀ. ਐੱਫ. ਟੀਮ ਦੇ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਵੱਲੋਂ ਉਕਤ ਸਥਾਨ 'ਤੇ ਨਾਕਾ ਲਾਇਆ ਹੋਇਆ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ 2 ਵਿਅਕਤੀ ਜੰਮੂ-ਕਸ਼ਮੀਰ ਤੋਂ ਉਪਰੋਕਤ ਕਾਰ ਰਾਹੀਂ ਹਿਮਾਚਲ ਵੱਲੋਂ ਆ ਰਹੇ ਹਨ, ਜਿਸ 'ਤੇ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਨੂੰ ਜਿਵੇਂ ਹੀ ਨੇੜੇ ਆਉਂਦੀ ਦੇਖ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ 'ਚ ਸਵਾਰ ਲੋਕਾਂ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਸ ਨੇ ਉਕਤ ਕਾਰ ਨੂੰ ਘੇਰ ਕੇ ਸਵਾਰ ਲੋਕਾਂ ਨੂੰ ਕਾਬੂ ਕਰ ਲਿਆ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰਤਾਜ ਸਿੰਘ ਉਰਫ਼ ਰਾਜਾ ਪੁੱਤਰ ਅਮੋਲਕ ਸਿੰਘ ਵਾਸੀ ਵਾਰਡ ਨੰ.7 ਕਠੂਆ ਅਤੇ ਕਮਲਦੀਪ ਸਿੰਘ ਉਰਫ਼ ਰਿੰਕੂ ਪੁੱਤਰ ਸਵਰਨ ਸਿੰਘ ਵਾਸੀ ਅਖਰੋਟਾ ਰਾਮ ਬਾਗ ਕਠੂਆ ਦੋਵੇਂ ਵਾਸੀ ਜੰਮੂ-ਕਸ਼ਮੀਰ ਵਜੋਂ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਪਿਸਤੌਲ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਮੁਲਜ਼ਮਾਂ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦੇ ਹਨ।
ਬਰਾਮਦ ਸਾਮਾਨ
- ਇਕ 32 ਬੌਰ ਪਿਸਤੌਲ
- 6 ਜ਼ਿੰਦਾ ਕਾਰਤੂਸ
- 2 ਗ੍ਰਾਮ ਹੈਰੋਇਨ
ਪਹਿਲਾਂ ਵੀ ਦਰਜ ਹਨ ਮੁਲਜ਼ਮ ਖਿਲਾਫ਼ ਮਾਮਲੇ
ਐੱਸ. ਟੀ. ਐੱਫ. ਟੀਮ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਮੁਲਜ਼ਮ ਸਰਤਾਜ ਸਿੰਘ ਉਰਫ਼ ਰਾਜਾ ਖਿਲਾਫ਼ ਗੁਰਦਾਸਪੁਰ ਅਤੇ ਕਠੂਆ ਵਿਚ ਪਹਿਲਾਂ ਵੀ ਕਈ ਮਾਮਲੇ ਦਰਜ ਹੋ ਚੁੱਕੇ ਹਨ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਆਸਟ੍ਰੇਲੀਆ ਏਅਰ ਫੋਰਸ 'ਚ ਹੋਈ ਸ਼ਾਮਿਲ
NEXT STORY